ਮਾਵਾਂ-ਧੀਆਂ ਸਤਿਕਾਰ ਯੋਜਨਾ ਮਾਨ ਸਰਕਾਰ ਦੀ ਵੱਡੀ ਪ੍ਰਾਪਤੀ-ਐਡਵੋਕੇਟ ਲੇਖਪ੍ਰੀਤ ਸਿੰਘ ਵਿੱਕੀ
ਭੁੱਚੋ ਮੰਡੀ, 5 ਅਕਤੂਬਰ (ਬਿੱਕਰ ਸਿੰਘ ਸਿੱਧੂ)-ਆਮ ਆਦਮੀ ਪਾਰਟੀ ਦੇ ਹਲਕਾ ਭੁੱਚੋ ਮੰਡੀ ਤੋਂ ਆਗੂ ਐਡਵੋਕੇਟ ਲੇਖਪ੍ਰੀਤ ਸਿੰਘ ਵਿੱਕੀ ਦੀ ਅਗਵਾਈ ਹੇਠ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਪਾਰਟੀ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਐਡਵੋਕੇਟ ਵਿੱਕੀ ਨੇ ਮਾਨ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।
ਅਜੀਤ ਡੈਸਕ
06-10-2026