13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

-ਮਾਮਲਾ ਚੱਕ ਬਖ਼ਤੂ ਵਿਖੇ ਚਿੱਟੇ ਨਾਲ ਹੋਈਆਂ 2 ਮੌਤਾਂ ਦਾ- ‘ਮਾਮਲਾ ਪ੍ਰਮੁੱਖਤਾ ਨਾਲ ਉਠਾਉਣ ’ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ‘ਕੁੰਭਕਰਨੀ’ ਨੀਂਦ ਤੋਂ ਜਾਗਿਆ

ਭੁੱਚੋ ਮੰਡੀ, 12 ਸਤੰਬਰ (ਪਰਵਿੰਦਰ ਸਿੰਘ ਜੌੜਾ)-ਇੱਥੋਂ ਨਜ਼ਦੀਕੀ ਪਿੰਡ ਚੱਕ ਬਖ਼ਤੂ ਵਿਖੇ ਚਿੱਟੇ ਦੇ ਨਸ਼ੇ ਨਾਲ 2 ਹਫ਼ਤਿਆਂ ਵਿਚ 2 ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ ਨੂੰ ‘ਅਜੀਤ’ ਵਲੋਂ ਪ੍ਰਮੁੱਖਤਾ ਨਾਲ ਉਠਾਉਣ ’ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ‘ਕੁੰਭਕਰਨੀ’ ਨੀਂਦ ਤੋਂ ਜਾਗਿਆ ਹੈ। ਦਿਨ ਚੜ੍ਹਦਿਆਂ ਹੀ ਬਠਿੰਡਾ ਪੁਲਿਸ ਦੇ ਐਸ.

ਚਿੱਟੇ ਦੇ ਨਸ਼ੇ ਤੋਂ ਪੀੜਤ ਚੱਕ ਬਖ਼ਤੂ ਵਿਖੇ ਵਾਟਰ ਵਰਕਸ ਦਾ ਜਾਇਜ਼ਾ ਲੈਂਦੇ ਹੋਈ ਐਸ. ਪੀ. (ਹੈੱਡਕੁਆਟਰ) ਬਠਿੰਡਾ ਜਗਦੀਸ਼ ਬਿਸ਼ਨੋਈ, ਡੀ. ਐਸ. ਪੀ. ਭੁੱਚੋ ਪ੍ਰਿਤਪਾਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ। ਤਸਵੀਰ: ਪਰਵਿੰਦਰ ਸਿੰਘ ਜੌੜਾ 13-09-2026
ਭੁੱਚੋ ਮੰਡੀ, 12 ਸਤੰਬਰ (ਪਰਵਿੰਦਰ ਸਿੰਘ ਜੌੜਾ)-ਇੱਥੋਂ ਨਜ਼ਦੀਕੀ ਪਿੰਡ ਚੱਕ ਬਖ਼ਤੂ ਵਿਖੇ ਚਿੱਟੇ ਦੇ ਨਸ਼ੇ ਨਾਲ 2 ਹਫ਼ਤਿਆਂ ਵਿਚ 2 ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ ਨੂੰ ‘ਅਜੀਤ’ ਵਲੋਂ ਪ੍ਰਮੁੱਖਤਾ ਨਾਲ ਉਠਾਉਣ ’ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ‘ਕੁੰਭਕਰਨੀ’ ਨੀਂਦ ਤੋਂ ਜਾਗਿਆ ਹੈ। ਦਿਨ ਚੜ੍ਹਦਿਆਂ ਹੀ ਬਠਿੰਡਾ ਪੁਲਿਸ ਦੇ ਐਸ. ਪੀ. (ਹੈੱਡਕੁਆਟਰ) ਜਗਦੀਸ਼ ਬਿਸ਼ਨੋਈ ਸਮੇਤ ਪੁਲਿਸ ਪਾਰਟੀ ਪਿੰਡ ਦਾ ਦੌਰਾ ਕਰਨ ਪਹੁੰਚੇ । ਉਨ੍ਹਾਂ ਨਾਲ ਡੀ. ਐਸ. ਪੀ. ਭੁੱਚੋ ਪ੍ਰਿਤਪਾਲ ਸਿੰਘ, ਐਸ. ਐਚ. ਓ. ਨਥਾਣਾ ਜਗਦੀਪ ਸਿੰਘ ਅਤੇ ਪੁਲਿਸ ਚੌਕੀ ਭੁੱਚੋ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਵਿਚ ਨਸ਼ਿਆਂ ਅਤੇ ਨਸ਼ੇੜੀਆਂ ਬਾਰੇ ਜਾਇਜ਼ਾ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਰਕਸ ਵਿਖੇ ਵਿਰਾਨ ਅਤੇ ਲੁਕਣ ਵਿਚ ਸਹਾਈ ਜਗ੍ਹਾ ਨੂੰ ਨਸ਼ੇੜੀ, ਨਸ਼ਾ ਕਰਨ ਲਈ ਵਰਤਦੇ ਹਨ ਅਤੇ ਨੇੜਲੇ ਪਿੰਡਾਂ ਦੇ ਨਸ਼ੇੜੀ ਵੀ ਇੱਥੇ ਨਸ਼ਾ ਕਰਨ ਅਉਂਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉਸ ਇਸ ਸਬੰਧੀ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ, ਪ੍ਰੰਤੂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ’ਤੇ ਪੁਲਿਸ ਅਧਿਕਾਰੀਆਂ ਵਲੋਂ ਪੰਚਾਇਤ ’ਤੇ ਹੋਰਨਾਂ ਦੇ ਸਹਿਯੋਗ ਨਾਲ ਵਾਟਰ ਵਰਕਸ ’ਚੋਂ ਦਰਖ਼ਤ ਅਤੇ ਝਾੜੀਆਂ ਆਦਿ ਕਟਵਾਈਆਂ ਗਈਆਂ ਅਤੇ ਪੰਚਾਇਤ ਸਮੇਤ ਪਿੰਡ ਵਾਸੀਆਂ ਨੂੰ ਤਾਕੀਦ ਕੀਤੀ ਕਿ ਜੇਕਰ ਕੋਈ ਨਸ਼ੇ ਦਾ ਸੌਦਾਗਰ ਫੜਿਆ ਜਾਂਦਾ ਹੈ ਤਾਂ ਕੋਈ ਵੀ ਉਸ ਦੀ ਜ਼ਮਾਨਤ ਕਰਾਉਣ ਨਾ ਜਾਏ। ਪਿੰਡ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਅਜਿਹਾ ਹੀ ਕਰਨ ਦਾ ਭਰੋਸਾ ਦਿਵਾਇਆ ਅਤੇ ਮੰਗ ਕੀਤੀ ਕਿ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਪਿੰਡ ਅਤੇ ਇਲਾਕੇ ’ਚੋਂ ਨਸ਼ਿਆਂ ਦਾ ਖ਼ਾਤਮਾ ਕੀਤਾ ਜਾਵੇ। ਉਨ੍ਹਾਂ ਵਾਟਰ ਵਰਕਸ ਵਾਲੀ ਥਾਂ ’ਤੇ ਸੋਲਰ ਕੈਮਰਾ ਵੀ ਲਗਾਏ ਜਾਣ ਦੀ ਮੰਗ ਕੀਤੀ, ਨੂੰ ਪੁਲਿਸ ਅਧਿਕਾਰੀਆਂ ਨੇ ਜਲਦੀ ਪੂਰਾ ਕਰਨ ਦਾ ਭਰੋਸਾ ਦਿਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਦਲਿਤ ਭਾਈਚਾਰੇ ਦੇ ਕੁੱਝ ਨੌਜਵਾਨ ਨਸ਼ਿਆਂ ਤੋਂ ਪੀੜਤ ਹਨ, ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਨਜ਼ਦੀਕੀ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਵੀ ਚਿੱਟਾ ਸ਼ਰੇਆਮ ਵਿਕਦਾ ਹੈ ਅਤੇ ਭੁੱਚੋ ਮੰਡੀ ਤੋਂ ਚੱਕ ਫਤਿਹ ਸਿੰਘ ਵਾਲਾ ਰੋਡ ’ਤੇ ਸਥਿਤ ਪੈਟਰੋਲ ਪੰਪ ਨਜ਼ਦੀਕ ਪੈਂਦੀ ਝਿੜੀ ਨਸ਼ੇੜੀਆਂ ਦਾ ਮੁੱਖ ਅੱਡਾ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਚੱਕ ਹੀਰਾ ਸਿੰਘ ਵਾਲਾ ਵਿਖੇ ਨਿਊਜ਼ ਵਲੋਂ ਜਾਗਰੂਕਤਾ ਤੇ ਲਾਮਬੰਦੀ ਪਿੰਡ ਇਕਾਈ ਦੀ ਐਕਸ਼ਨ ਕਮੇਟੀ ਦੇ ਪ੍ਰਧਾਨਗੀ ਮੰਡਲ ਦੀ ਮੁ... ਅਗਲੀ ਖ਼ਬਰ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਵਲੋਂ ਸਮਾਜ ਵਿਰੋਧੀ ਅਨਸਰਾਂ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।