ਪਿੰਡ ਗੁਰਥੜੀ ਦੇ ਰਜਬਾਹੇ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਸੰਗਤ ਮੰਡੀ, 1 ਸਤੰਬਰ (ਸੁਖਤੇਜ ਧਾਲੀਵਾਲ)- ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਗੁਰਥੜੀ ਦੇ ਰਜਬਾਹੇ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲੀ ਹੈ । ਮੌਕੇ ’ਤੇ ਪੁੱਜੇ ਸੰਗਤ ਸਹਾਰਾ ਦੇ ਵਰਕਰ ਸਿਕੰਦਰ ਕੁਮਾਰ ਮਛਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਗੁਰਥੜੀ ਦੇ ਕਿਸਾਨ ਆਗੂ ਬਲਜੀਤ ਸਿੰਘ ਵਲੋਂ ਫੋਨ ’ਤੇ ਦੱਸਿਆ ਗਿਆ ਕਿ ਪਿੰਡ ਗੁਰਥੜੀ ਦੇ ਨਜ਼ਦੀਕ ਰਿਫ਼ਾਇਨਰੀ ਰੋਡ ’ਤੇ ਪੈਂਦੇ ਟੀ ਪੁਆਇੰਟ ਕੋਲੋਂ ਲੰਘਦੇ ਸੂਏ ਦੇ ਪੁਲ ਹੇਠਾਂ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਫਸੀ ਹੋਈ ਪਈ ਹੈ ।
ਅਜੀਤ ਡੈਸਕ
02-09-2026