22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੂਏ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਰਾਮਪੁਰਾ ਫੂਲ, 21 ਅਗਸਤ (ਹੇਮੰਤ ਕੁਮਾਰ ਸ਼ਰਮਾ): ਪਿੰਡ ਗਿੱਲ ਕਲਾਂ ਤੋਂ ਫੂਲ ਟਾਊਨ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਸੂਏ ਦੇ ਪੁਲ ਦੀਆਂ ਝਾਲਾਂ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ’ਤੇ ਜਾਣਕਾਰੀ ਦਿੰਦੇ ਹੋਏ ਸਹਾਰਾ ਸਮਾਜ ਸੇਵਾ ਦੇ ਪ੍ਰਮੁੱਖ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਸਦਰ ਰਾਮਪੁਰਾ ਤੋਂ ਇਤਲਾਹ ਮਿਲੀ ਕਿ ਬੱਲੋੰਕੇ ਫੀਡਰ ਵਿਚੋਂ ਸੂਆ ਜੋ ਕਿ ਰਾਮਪੁਰਾ ਫੂਲ ਵੱਲ ਜਾਂਦਾ ਹੈ ਦੀ ਲਿੰਕ ਸੜਕ ’ਤੇ ਬਣੇ ਪੁਲ ਦੀਆਂ ਝਾਲਾਂ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ ਤਾਂ ਤੁਰੰਤ ਸਹਾਰਾ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਕਾਲਾ, ਜਰਨਲ ਸੈਕਟਰੀ ਕੇਵਲ ਸਿੰਘ, ਵਿਸ਼ੇਸ਼ ਸਲਾਹਕਾਰ ਪ੍ਰਦੀਪ ਸ਼ਰਮਾ, ਮੈਂਬਰ ਬਲਵੀਰ ਸਿੰਘ ਬੀਰਾ ਸੰਸਥਾ ਦੀ ਐਂਬੂਲੈਂਸ ਲੈ ਕੇ ਉਸ ਸਥਾਨ ’ਤੇ ਪਹੁੰਚੇ। ਜਦ ਕਿ ਉੱਥੇ ਥਾਣਾ ਸਦਰ ਰਾਮਪੁਰਾ ਦੇ ਮੁਖੀ ਬਲਜੀਤ ਸਿੰਘ ਪੁਲਿਸ ਪਾਰਟੀ ਦੀ ਮੌਜੂਦਗੀ ’ਚ ਲਾਸ਼ ਨੂੰ ਸੂਏ ਵਿਚੋਂ ਬਾਹਰ ਕੱਢਿਆ ਗਿਆ।

ਅਜੀਤ ਡੈਸਕ 22-08-2026
ਰਾਮਪੁਰਾ ਫੂਲ, 21 ਅਗਸਤ (ਹੇਮੰਤ ਕੁਮਾਰ ਸ਼ਰਮਾ): ਪਿੰਡ ਗਿੱਲ ਕਲਾਂ ਤੋਂ ਫੂਲ ਟਾਊਨ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਸੂਏ ਦੇ ਪੁਲ ਦੀਆਂ ਝਾਲਾਂ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ’ਤੇ ਜਾਣਕਾਰੀ ਦਿੰਦੇ ਹੋਏ ਸਹਾਰਾ ਸਮਾਜ ਸੇਵਾ ਦੇ ਪ੍ਰਮੁੱਖ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਸਦਰ ਰਾਮਪੁਰਾ ਤੋਂ ਇਤਲਾਹ ਮਿਲੀ ਕਿ ਬੱਲੋੰਕੇ ਫੀਡਰ ਵਿਚੋਂ ਸੂਆ ਜੋ ਕਿ ਰਾਮਪੁਰਾ ਫੂਲ ਵੱਲ ਜਾਂਦਾ ਹੈ ਦੀ ਲਿੰਕ ਸੜਕ ’ਤੇ ਬਣੇ ਪੁਲ ਦੀਆਂ ਝਾਲਾਂ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ ਤਾਂ ਤੁਰੰਤ ਸਹਾਰਾ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਕਾਲਾ, ਜਰਨਲ ਸੈਕਟਰੀ ਕੇਵਲ ਸਿੰਘ, ਵਿਸ਼ੇਸ਼ ਸਲਾਹਕਾਰ ਪ੍ਰਦੀਪ ਸ਼ਰਮਾ, ਮੈਂਬਰ ਬਲਵੀਰ ਸਿੰਘ ਬੀਰਾ ਸੰਸਥਾ ਦੀ ਐਂਬੂਲੈਂਸ ਲੈ ਕੇ ਉਸ ਸਥਾਨ ’ਤੇ ਪਹੁੰਚੇ। ਜਦ ਕਿ ਉੱਥੇ ਥਾਣਾ ਸਦਰ ਰਾਮਪੁਰਾ ਦੇ ਮੁਖੀ ਬਲਜੀਤ ਸਿੰਘ ਪੁਲਿਸ ਪਾਰਟੀ ਦੀ ਮੌਜੂਦਗੀ ’ਚ ਲਾਸ਼ ਨੂੰ ਸੂਏ ਵਿਚੋਂ ਬਾਹਰ ਕੱਢਿਆ ਗਿਆ। ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਉਸ ਦਾ ਹੂਲੀਆ ਉਮਰ ਕਰੀਬ 40/45 ਸਾਲ, ਕੱਦ 5 ਫੁੱਟ 10 ਇੰਚ, ਰੰਗ ਗੋਰਾ, ਸੱਜੀ ਬਾਂਹ ਦੇ ਡੌਲੇ ’ਤੇ ਸੱਪ ਦਾ ਟੈਟੂ, ਸੱਜੀ ਬਾਂਹ ਦੇ ਗੁਟ ’ਤੇ ਲਾਲ ਰੰਗ ਨਾਲ ਦਿਲ ਦਾ ਨਿਸ਼ਾਨ, ਕਾਲੇ ਰੰਗ ਨਾਲ ਹਾਟਬੀਟ ਦਾ ਨਿਸ਼ਾਨ ਸੁਰਮੇ ਨਾਲ ਬਣਿਆ ਹੋਇਆ ਹੈ ਅਤੇ ਸੱਜੇ ਹੱਥ ਦੀ ਪੁਸ਼ਤ ਪਰ ਇਕ ਉਂਕਾਰ ਨਿਸ਼ਾਨ ਸੁਰਮੇ ਨਾਮ ਖੁਣਿਆ ਹੋਇਆ ਹੈ ਅਤੇ ਲਾਸ਼ 04/05 ਦਿਨ ਪੁਰਾਣੀ ਜਾਪ ਰਹੀ ਹੈ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਮੋਰਚਰੀ ਵਿਚ ਰੱਖਿਆ ਗਿਆ ਹੈ। ਜੇਕਰ ਕੋਈ ਵਿਅਕਤੀ ਇਸ ਵਿਅਕਤੀ ਬਾਰੇ ਜਾਣਦਾ ਹੋਵੇ ਤਾਂ ਉਹ ਸਹਾਰਾ ਕੰਟਰੋਲ ਰੂਮ ਰਾਮਪੁਰਾ ਫੂਲ ਅਤੇ ਪੁਲਿਸ ਕੰਟਰੋਲ ਰੂਮ ਬਠਿੰਡਾ, ਥਾਣਾ ਸਦਰ ਰਾਮਪੁਰਾ ਨਾਲ ਸੰਪਰਕ ਕਰ ਸਕਦਾ ਹੈ।
ਪਿਛਲੀ ਖ਼ਬਰ ਬਜ਼ੁਰਗ ਵਿਅਕਤੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਚੋਰ ਐਕਟਿਵਾ ਸਕੂਟਰੀ ਚੋਰੀ ਕਰਕੇ ਹੋਏ ਰਫੂ-ਚੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।