08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਬੈਂਕ ਮੁਲਾਜ਼ਮ ਤੇ ਸਿਵਲ ਪ੍ਰਸ਼ਾਸਨ ਅਧਿਕਾਰੀ ਕਿਸਾਨ ਦੇ ਘਰ ਦਾ ਕਬਜ਼ਾ ਲੈਣ ਨਹੀਂ ਪੁੱਜੇ

ਸੰਗਤ ਮੰਡੀ, 7 ਅਗਸਤ (ਅੰਮ੍ਰਿਤਪਾਲ ਸ਼ਰਮਾ)- ਸੰਗਤ ਬਲਾਕ ਦੇ ਪਿੰਡ ਬਾਂਡੀ ਵਿਖੇ ਕਿਸਾਨ ਦੇ ਘਰ ਦਾ ਕਬਜ਼ਾ ਲੈਣ ਤੋਂ ਪਹਿਲਾਂ ਹੀ ਉਥੇ ਪਹੁੰਚੇ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਬੈਂਕ ਮੁਲਾਜ਼ਮ ਤੇ ਸਿਵਲ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਪਿੰਡ ਬਾਂਡੀ ਦੇ ਕਿਸਾਨ ਗੋਰਾ ਸਿੰਘ ਨੇ ਘਰ ਦੀਆਂ ਲੋੜਾਂ ਬਾਬਤ ਜੇਨਾ ਫਾਈਨਾਂਸ ਬੈਂਕ ਤੋਂ ਕਰਜ਼ਾ ਲਿਆ ਸੀ, ਜੋ ਬੈਂਕ ਅਧਿਕਾਰੀਆਂ ਵਲੋਂ ਲਗਾਤਾਰ ਦਬਾਅ ਬਣਾ ਕੇ ਜਬਰੀ ਕਰਜ਼ਾ ਵਸੂਲੀ ਲਈ ਘਰ ਦੇ ਕਬਜ਼ਾ ਵਾਰੰਟ ਜਾਰੀ ਕਰਵਾਏ ਗਏ ਸਨ।

ਕਿਸਾਨ ਦੇ ਘਰ ਦਾ ਕਬਜ਼ਾ ਰੋਕਣ ਲਈ ਇਕੱਤਰ ਕਿਸਾਨ। ਤਸਵੀਰ: ਅੰਮ੍ਰਿਤਪਾਲ ਸ਼ਰਮਾ 08-08-2026
ਸੰਗਤ ਮੰਡੀ, 7 ਅਗਸਤ (ਅੰਮ੍ਰਿਤਪਾਲ ਸ਼ਰਮਾ)- ਸੰਗਤ ਬਲਾਕ ਦੇ ਪਿੰਡ ਬਾਂਡੀ ਵਿਖੇ ਕਿਸਾਨ ਦੇ ਘਰ ਦਾ ਕਬਜ਼ਾ ਲੈਣ ਤੋਂ ਪਹਿਲਾਂ ਹੀ ਉਥੇ ਪਹੁੰਚੇ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਬੈਂਕ ਮੁਲਾਜ਼ਮ ਤੇ ਸਿਵਲ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਪਿੰਡ ਬਾਂਡੀ ਦੇ ਕਿਸਾਨ ਗੋਰਾ ਸਿੰਘ ਨੇ ਘਰ ਦੀਆਂ ਲੋੜਾਂ ਬਾਬਤ ਜੇਨਾ ਫਾਈਨਾਂਸ ਬੈਂਕ ਤੋਂ ਕਰਜ਼ਾ ਲਿਆ ਸੀ, ਜੋ ਬੈਂਕ ਅਧਿਕਾਰੀਆਂ ਵਲੋਂ ਲਗਾਤਾਰ ਦਬਾਅ ਬਣਾ ਕੇ ਜਬਰੀ ਕਰਜ਼ਾ ਵਸੂਲੀ ਲਈ ਘਰ ਦੇ ਕਬਜ਼ਾ ਵਾਰੰਟ ਜਾਰੀ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਪਹਿਲਾਂ ਲਗਾਤਾਰ ਕਰਜ਼ੇ ਦੀਆਂ ਕਿਸ਼ਤਾਂ ਭਰ ਰਿਹਾ ਸੀ ਪ੍ਰੰਤੂ ਬੈਂਕ ਅਧਿਕਾਰੀਆਂ ਨੇ ਕਾਗ਼ਜ਼ਾਂ ‘ਚ ਫ਼ਰਕ ਪਾ ਕੇ ਉਸ ਦੇ ਰਹਿੰਦੇ ਪੰਜ ਮਰਲੇ ਵੀ ਲਿਖਤ ਵਿਚ ਸ਼ਾਮਿਲ ਕਰਨ ਲਈ ਦੁਬਾਰਾ ਤੋਂ ਕਿਸਾਨ ਨੂੰ ਰਜਿਸਟਰੀ ਆਪਣੇ ਖਰਚੇ ‘ਤੇ ਕਰਾਉਣ ਲਈ ਕਿਹਾ, ਜਿਸ ਤੋਂ ਦੁਖੀ ਹੋ ਕੇ ਕਿਸਾਨ ਗੋਰਾ ਸਿੰਘ ਨੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਤੋਂ ਮਦਦ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਕਬਜ਼ਾ ਵਾਰੰਟ ਰੋਕਣ ਲਈ ਕਿਸਾਨ ਭਾਰੀ ਗਿਣਤੀ ਵਿਚ ਪਿੰਡ ਬਾਂਡੀ ਵਿਖੇ ਇਕੱਠੇ ਹੋਏ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੰਗਤ ਦੇ ਕਿਸਾਨ ਆਗੂ ਰਾਮ ਸਿੰਘ ਕੋਟਗੁਰੂ ਤੇ ਧਰਮਪਾਲ ਸਿੰਘ ਜੰਡੀਆਂ ਵੀ ਸ਼ਾਮਿਲ ਹੋਏ। ਹਰਵਿੰਦਰ ਸਿੰਘ ਕੋਟਲੀ ਤੇ ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ ਨੇ ਕਿਹਾ ਕਿ ਕਿਸੇ ਵੀ ਹਾਲਤ ‘ਚ ਕਰਜ਼ੇ ਬਦਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਘਰਾਂ ਅਤੇ ਖੇਤਾਂ ‘ਤੇ ਕਬਜ਼ੇ ਨਹੀਂ ਹੋਣ ਦਿਆਂਗੇ ਅਤੇ ਜਥੇਬੰਦੀਆਂ ਵਲੋਂ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦੇਣ ਲਈ ਮਾਨਸਿਕ ਤੌਰ ‘ਤੇ ਤਿਆਰੀ ਕੀਤੀ ਹੋਈ ਹੈ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਫਾਈਨਾਂਸ ਬੈਂਕ ਦੇ ਮੁਲਾਜ਼ਮ ਤੇ ਸਿਵਲ ਪ੍ਰਸ਼ਾਸਨ ਵਾਲੇ ਕਬਜ਼ਾ ਕਰਨ ਤੋਂ ਟਾਲਾ ਵੱਟ ਗਏ। ਇਕੱਤਰ ਹੋਏ ਲੋਕਾਂ ਨੂੰ ਹਰਵਿੰਦਰ ਸਿੰਘ ਕੋਟਲੀ, ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ, ਰਾਮ ਸਿੰਘ ਕੋਟਗੁਰੂ, ਧਰਮਪਾਲ ਸਿੰਘ ਜੰਡੀਆਂ, ਜਸਕਰਨ ਸਿੰਘ ਕੋਟਗੁਰੂ ਤੇ ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ਾ ਸਰਕਾਰ ਦੀਆਂ ਗ਼ਲਤ ਨੀਤੀਆਂ ਨਾਲ ਚੜ੍ਹਿਆ ਹੈ, ਇਸ ਲਈ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਬਿਨਾਂ ਸ਼ਰਤ ਖ਼ਤਮ ਕਰਕੇ ਕਿਸਾਨ ਮਜ਼ਦੂਰ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ ਦਾ ਉਪਰਾਲਾ ਕਰੇ। ਇਸ ਮੌਕੇ ਬਲਾਕ ਪ੍ਰਧਾਨ ਬੰਤਾ ਸਿੰਘ ਪਥਰਾਲਾ ਅਤੇ ਖੇਤ ਮਜ਼ਦੂਰ ਸਾਥੀਆਂ ਨੇ ਵੀ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਮਾਨਸਾ ਦੀਆਂ ਔਰਤ ਵਕੀਲਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨਗਰ ਪੰਚਾਇਤ ਲਹਿਰਾ ਮੁਹੱਬਤ ਦੀ ਚੋਣ ਹਾਈ ਕੋਰਟ ਹੁਕਮਾਂ ਤਹਿਤ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।