08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬਾਰ ਐਸੋਸੀਏਸ਼ਨ ਮਾਨਸਾ ਦੀਆਂ ਔਰਤ ਵਕੀਲਾਂ ਨੇ ਤੀਆਂ ਦਾ ਤਿਉਹਾਰ ਮਨਾਇਆ

ਮਾਨਸਾ, 7 ਅਗਸਤ (ਸੱਭਿ. ਪ੍ਰਤੀ)- ਬਾਰ ਐਸੋਸੀਏਸ਼ਨ ਮਾਨਸਾ ਵਲੋਂ ਔਰਤ ਵਕੀਲਾਂ ਲਈ ਤੀਆਂ ਦਾ ਸਮਾਗਮ ਕਰਵਾਇਆ ਗਿਆ।

ਮਾਨਸਾ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਬਾਰ ਐਸੋਸੀਏਸ਼ਨ ਦੀਆਂ ਔਰਤ ਵਕੀਲਾਂ। ਅਜੀਤ ਤਸਵੀਰ 08-08-2026
ਮਾਨਸਾ, 7 ਅਗਸਤ (ਸੱਭਿ.ਪ੍ਰਤੀ)- ਬਾਰ ਐਸੋਸੀਏਸ਼ਨ ਮਾਨਸਾ ਵਲੋਂ ਔਰਤ ਵਕੀਲਾਂ ਲਈ ਤੀਆਂ ਦਾ ਸਮਾਗਮ ਕਰਵਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਦਾਸ ਸਿੰਘ ਮਾਨ ਤੇ ਸਕੱਤਰ ਐਡਵੋਕੇਟ ਮਨਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਵਕੀਲਾਂ ਨੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਉਂਦਿਆਂ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਐਡਵੋਕੇਟ ਬਲਵੀਰ ਕੌਰ, ਨੀਸ਼ ਗਰਗ, ਹਰਭਵਰੀਤ ਕੌਰ, ਨਰਿੰਦਰ ਕੌਰ, ਰਜਿੰਦਰਪਾਲ ਕੌਰ, ਦਵਿੰਦਰ ਕੌਰ, ਮਨੀਸ਼ਾ, ਨੈਨਿਕਾ, ਵਿਮਲ ਰਾਣੀ, ਚਮਨਦੀਪ ਕੌਰ, ਰਾਜਵਿੰਦਰ ਕੌਰ, ਸ਼ਿਵਾਨੀ, ਅਰੁਣਾ ਗਰਗ, ਸੂਖਮ ਕੌਰ, ਹਰਪ੍ਰੀਤ ਕੌਰ, ਹਰਸਿਮਰਨ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿੱਦਿਆ ਮੰਦਰ ਭੀਖੀ ਦੇ ਵਿਦਿਆਰਥੀਆਂ ਨੇ ਤਾਪ ਘਰ ਬਣਾਂਵਾਲਾ ਦਾ ਵਿੱਦਿਅਕ ਫੇਰਾ ਲਗਾਇਆ ਅਗਲੀ ਖ਼ਬਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਬੈਂਕ ਮੁਲਾਜ਼ਮ ਤੇ ਸਿਵਲ ਪ੍ਰਸ਼ਾਸਨ ਅਧਿਕਾਰੀ ਕਿਸਾਨ ਦੇ ਘਰ ਦਾ ਕਬਜ਼ਾ ਲੈਣ ਨਹੀਂ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।