08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਗਰ ਪੰਚਾਇਤ ਲਹਿਰਾ ਮੁਹੱਬਤ ਦੀ ਚੋਣ ਹਾਈ ਕੋਰਟ ਹੁਕਮਾਂ ਤਹਿਤ ਹੋਈ

ਲਹਿਰਾ ਮੁਹੱਬਤ, 7 ਅਗਸਤ (ਸੁਖਪਾਲ ਸਿੰਘ ਸੁੱਖੀ)-ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 11 ਵਾਰਡਾਂ ਦੇ ਕੌਂਸਲਰਾਂ ਦੇ ਆਹੁਦੇ ਦੀ ਚੋਣ ਲਈ ਪਿਛਲੇ ਦਿਨੀਂ ਕੀਤੀ ਸ਼ਿਕਾਇਤ ਮਗਰੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਮਨਦੀਪ ਸਿੰਘ ਐੱਸ. ਡੀ.

ਲਹਿਰਾ ਮੁਹੱਬਤ ਨਗਰ ਪੰਚਾਇਤ ਦੇ ਨਵੇਂ ਚੁਣੇ ਪ੍ਰਧਾਨ, ਮੀਤ ਪ੍ਰਧਾਨ ਅਤੇ ਸਾਰੇ ਕੌਂਸਲਰਾਂ ਦਾ ਸਨਮਾਨ ਕਰਦੇ ਹੋਏ ਜਗਸੀਰ ਸਿੰਘ ਜੱਗਾ ਕਲਿਆਣ, ਡਾ: ਦਲਜੀਤ ਸਿੰਘ ਗੁਰੂ ਸਮੇਤ ਆਗੂ ਤੇ ਵਰਕਰ। ਤਸਵੀਰ: ਸੁਖਪਾਲ ਸਿੰਘ ਸੁੱਖੀ 08-08-2026
ਲਹਿਰਾ ਮੁਹੱਬਤ, 7 ਅਗਸਤ (ਸੁਖਪਾਲ ਸਿੰਘ ਸੁੱਖੀ)-ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 11 ਵਾਰਡਾਂ ਦੇ ਕੌਂਸਲਰਾਂ ਦੇ ਆਹੁਦੇ ਦੀ ਚੋਣ ਲਈ ਪਿਛਲੇ ਦਿਨੀਂ ਕੀਤੀ ਸ਼ਿਕਾਇਤ ਮਗਰੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਮਨਦੀਪ ਸਿੰਘ ਐੱਸ.ਡੀ.ਐੱਮ ਬਠਿੰਡਾ ਤੇ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਨਥਾਣਾ ਦੀ ਦੇਖਰੇਖ ਹੇਠ ਹੋਈ ਤੇ ਜਿੱਥੇ ਅਕਾਲੀ ਦਲ ਨੂੰ ਬਹੁਮੱਤ ਮਿਲਿਆ। ਜਿਸ ਵਿਚ 11 ਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਪਣੇ 6 ਤੇ 1 ਅਜ਼ਾਦ ਕੌਂਸਲਰ ਦੇ ਬਹੁਮੱਤ ਮਿਲਣ ਨਾਲ ਪ੍ਰਧਾਨ ਕਰਨੈਲ ਕੌਰ ਧਰਮਪਤਨੀ ਦਲਜੀਤ ਸਿੰਘ ਬਾਬੇ ਤੋਲ੍ਹੇਕਾ ਸਰਕਲ ਜੱਥੇਦਾਰ ਅਕਾਲੀ ਦਲ, ਮੀਤ ਪ੍ਰਧਾਨ ਮੋਹਨ ਲਾਲ ਨਿੱਕਾ ਚੁਣੇ ਗਏ ਹਨ। ਇਸ ਮਗਰੋਂ ਅਕਾਲੀ ਦਲ ਨੇ ਸਹਿਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਬਲਜੀਤ ਕੌਰ ਪਤਨੀ ਜੀਤ ਸਿੰਘ ਨੂੰ ਚੁਣ ਲਿਆ। ਇਸ ਸਮੇਂ ਕੌਂਸਲਰ ਗੁਰਤੇਜ ਸਿੰਘ ਗੋਰਾ, ਕੌਂਸਲਰ ਮੇਵਾ ਸਿੰਘ ਡਿਪੂ ਹੋਲਡਰ, ਕੌਂਸਲਰ ਭੁਪਿੰਦਰ ਸਿੰਘ, ਕੌਂਸਲਰ ਗੁਰਮੀਤ ਕੌਰ, ਕੌਂਸਲਰ ਮਨਜੀਤ ਕੌਰ, ਕੌਂਸਲਰ ਰਾਜਪ੍ਰੀਤ ਕੌਰ, ਕੌਂਸਲਰ ਜੱਸਾ ਸਿੰਘ, ਕੌਂਸਲਰ ਜਸਵੀਰ ਕੌਰ ਵੀ ਹਾਜ਼ਰ ਸਨ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਡਾ. ਦਲਜੀਤ ਸਿੰਘ ਗੁਰੂ ਹਲਕਾ ਸੇਵਾਦਾਰ ਤੇ ਸਵਰਨ ਸਿੰਘ ਪੂਹਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੇ ਨਵੇਂ ਚੁਣੇ ਅਹੱੁਦੇਦਾਰਾਂ ਦਾ ਸਨਮਾਨ ਕਰਦਿਆਂ ਸਮੂਹ ਅਕਾਲੀ ਵਰਕਰਾਂ ਨੂੰ ਵਧਾਈ ਦਿੱਤੀ। ਇਸ ਸਮੇਂ ਸਰਕਲ ਜਥੇਦਾਰ ਸੁਖਪਾਲ ਸਿੰਘ ਸੁੱਖੀ, ਸੀਨੀਅਰਰ ਅਕਾਲੀ ਆਗੂ ਨਛੱਤਰ ਸਿੰਘ ਸਾਬਕਾ ਸਰਪੰਚ, ਡਾ: ਰੂੜ ਸਿੰਘ, ਜਸਪਾਲ ਸਿੰਘ ਜੱਸਾ, ਜਰਨੈਲ ਸਿੰਘ ਭੋਲਾ, ਪ੍ਰਕਾਸ਼ ਸਿੰਘ ਕਾਲਾ, ਗੁਰਦੀਪ ਸਿੰਘ, ਬਲਵੀਰ ਸਿੰਘ, ਗੁਰਭਗਤ ਸਿੰਘ, ਸਿਕੰਦਰ ਸਿੰਘ ਬੇਗਾ, ਗੁਰਟੇਕ ਸਿੰਘ ਪੂਹਲੀ, ਇਕਬਾਲਜੀਤ ਸਿੰਘ, ਨਛੱਤਰ ਸਿੰਘ, ਜਸਪਾਲ ਸਿੰਘ ਬੱਬੀ, ਹਰਕਰਨ ਸਿੰਘ ਸਿੱਧੂ, ਪਰਮਜੀਤ ਪੰਮਾ ਸਮੇਤ ਹੋਰ ਅਕਾਲੀ ਆਗੂ ਤੇ ਵਰਕਰਾਂ ਨੇ ਨਵੇਂ ਅਹੱੁਦੇਦਾਰਾਂ ਨੂੰ ਵਧਾਈ ਦਿੱੱਤੀ।
ਪਿਛਲੀ ਖ਼ਬਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਬੈਂਕ ਮੁਲਾਜ਼ਮ ਤੇ ਸਿਵਲ ਪ੍ਰਸ਼ਾਸਨ ਅਧਿਕਾਰੀ ਕਿਸਾਨ ਦੇ ਘਰ ਦਾ ਕਬਜ਼ਾ ਲੈਣ ਨਹੀਂ ਪੁੱਜੇ ਅਗਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।