09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਟੋਲ ਪਲਾਜਾ ਕਥੂਨੰਗਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਟੋਲ ਫ੍ਰੀ ਕਰਕੇ ਧਰਨਾ

ਜੈੰਤੀਪੁਰ (ਅੰਮ੍ਰਿਤਸਰ), 9 ਸਤੰਬਰ (ਭੁਪਿੰਦਰ ਸਿੰਘ ਗਿੱਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਜਗਜੀਵਨ ਸਿੰਘ ਤਲਵੰਡੀ ਖੁੰਬਣ ਵਲੋਂ ਆਪਣੇ ਸਾਥੀਆਂ ਸਮੇਤ ਟੋਲ...

ਅਜੀਤ ਡੈਸਕ 09-09-2026

ਜੈੰਤੀਪੁਰ (ਅੰਮ੍ਰਿਤਸਰ), 9 ਸਤੰਬਰ (ਭੁਪਿੰਦਰ ਸਿੰਘ ਗਿੱਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਜਗਜੀਵਨ ਸਿੰਘ ਤਲਵੰਡੀ ਖੁੰਬਣ ਵਲੋਂ ਆਪਣੇ ਸਾਥੀਆਂ ਸਮੇਤ ਟੋਲ ਪਲਾਜ਼ਾ ਕਥੂ ਨੰਗਲ ਵਿਖੇ ਟੋਲ ਪਲਾਜ਼ਾ ਫ੍ਰੀ ਕਰਕੇ ਧਰਨਾ ਦਿੱਤਾ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਬਾਬਾ ਜਗਜੀਵਨ ਸਿੰਘ ਨੇ ਦੱਸਿਆ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਸਕੂਲ ਦੇ ਵਿਚ ਇਕ ਬੱਚਿਆਂ ਦੇ ਖੇਡਣ ਲਈ ਨੈਟ ਲਗਾਇਆ ਹੋਇਆ ਹੈ ਜੋ ਬੱਚੇ ਰਾਤ ਨੂੰ ਉੱਥੇ 11 ਵਜੇ ਤੱਕ ਨਸ਼ਾ ਕਰਦੇ ਹਨ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਸਮੇਂ ਉੱਥੇ ਗਾਲੀ ਗਲੋਚ ਕਰਦੇ ਹਨ ਤੇ ਚੀਕਾਂ ਮਾਰਦੇ ਹਨ, ਜਿਸ ਨਾਲ ਗੁਰਦੁਆਰਾ ਸਾਹਿਬ ਦੀ ਆਉਣ ਜਾਣ ਵਾਲੀ ਸੰਗਤ ਇਤਰਾਜ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਵਾਸਤੇ ਧਰਨਾ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਕਰਕੇ ਲਗਾਇਆ ਗਿਆ ਹੈ। ਆਉਣ ਵਾਲੇ ਸਮੇਂ ਵਿਚ ਇਹ ਧਰਨਾ ਪੱਕੇ ਤੌਰ ਤੇ ਲਗਾਇਆ ਜਾਵੇਗਾ ਜਿਸ ਦੇ ਜ਼ਿੰਮੇਵਾਰ ਐਸਐਸਪੀ ਅੰਮ੍ਰਿਤਸਰ ਦਿਹਾਤੀ ਤੇ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ।

ਪਿਛਲੀ ਖ਼ਬਰ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਦੁਬਾਰਾ ਚੁਣਿਆ ਗਿਆ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਕਨਵੀਨਰ ਅਗਲੀ ਖ਼ਬਰ ਭਾਰਤੀ ਹਵਾਈ ਸੈਨਾ ਦਾ 8ਵਾਂ ਜਹਾਜ਼ 35 ਟਨ ਰਾਹਤ ਅਤੇ ਬਚਾਅ ਸਪਲਾਈ ਲੈ ਕੇ ਕਾਠਮੰਡੂ ਲਈ ਰਵਾਨਾ