03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੁਰੂ ਰਵਿਦਾਸ ਜੀ ਨੂੰ ਸਮਰਪਿਤ ਭਾਜਪਾ ਦੀ ਕਲਸ਼ ਯਾਤਰਾ ਰਾਹੀਂ ਆਈ ਪਵਿੱਤਰ ਮਿੱਟੀ

ਰਾਮਪੁਰਾ ਫੂਲ, 2 ਅਗਸਤ (ਹੇਮੰਤ ਕੁਮਾਰ ਸ਼ਰਮਾ): ਗੁਰੂ ਰਵੀਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕਲਸ਼ ਯਾਤਰਾ ਰਾਹੀਂ ਗੁਰੂ ਰਵੀਦਾਸ ਜੀ ਦੀ ਚਰਨ ਛੋਹ ਧਰਤੀ ਵਾਰਾਨਸੀ ਤੋਂ ਪਵਿੱਤਰ ਮਿੱਟੀ ਲੈ ਕੇ ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਚੰਡੀਗੜ੍ਹ ਦੇ ਸੈਕਟਰ 7 ਵਿਖੇ ਪੁੱਜੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਕਾਰਜਕਾਰਨੀ ਮੈਂਬਰ ਅਮਰਿੰਦਰ ਸਿੰਘ ਦਾਤੇਵਾਸ ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਅਤੇ ਐੱਸ. ਸੀ ਵਿੰਗ ਦੇ ਪ੍ਰਧਾਨ ਸਵਰਨ ਸਿੰਘ ਚੰਡੀਗੜ੍ਹ ਤੋਂ ਕਲਸ਼ ਲੈ ਕੇ ਰਾਮਪੁਰਾ ਦੇ ਗਾਂਧੀ ਨਗਰ ਸਥਿਤ ਗੁਰੂ ਘਰ ਵਿਖੇ ਪਹੁੰਚੇ।

ਅਜੀਤ ਡੈਸਕ 03-08-2026
ਰਾਮਪੁਰਾ ਫੂਲ, 2 ਅਗਸਤ (ਹੇਮੰਤ ਕੁਮਾਰ ਸ਼ਰਮਾ): ਗੁਰੂ ਰਵੀਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕਲਸ਼ ਯਾਤਰਾ ਰਾਹੀਂ ਗੁਰੂ ਰਵੀਦਾਸ ਜੀ ਦੀ ਚਰਨ ਛੋਹ ਧਰਤੀ ਵਾਰਾਨਸੀ ਤੋਂ ਪਵਿੱਤਰ ਮਿੱਟੀ ਲੈ ਕੇ ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਚੰਡੀਗੜ੍ਹ ਦੇ ਸੈਕਟਰ 7 ਵਿਖੇ ਪੁੱਜੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਕਾਰਜਕਾਰਨੀ ਮੈਂਬਰ ਅਮਰਿੰਦਰ ਸਿੰਘ ਦਾਤੇਵਾਸ ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਅਤੇ ਐੱਸ.ਸੀ ਵਿੰਗ ਦੇ ਪ੍ਰਧਾਨ ਸਵਰਨ ਸਿੰਘ ਚੰਡੀਗੜ੍ਹ ਤੋਂ ਕਲਸ਼ ਲੈ ਕੇ ਰਾਮਪੁਰਾ ਦੇ ਗਾਂਧੀ ਨਗਰ ਸਥਿਤ ਗੁਰੂ ਘਰ ਵਿਖੇ ਪਹੁੰਚੇ। ਰਾਮਪੁਰਾ ਵਿਖੇ ਗੁਰਪ੍ਰੀਤ ਮਲੂਕਾ ਅਤੇ ਲੋਕ ਸਭਾ ਬਠਿੰਡਾ ਦੇ ਕੁਆਰਡੀਨੇਟਰ ਪਰਮਪਾਲ ਕੌਰ ਸਿੱਧੂ ਦੀ ਅਗਵਾਈ ’ਚ ਭਾਜਪਾ ਆਗੂਆਂ ਨੇ ਪਵਿੱਤਰ ਮਿੱਟੀ ਨਾਲ ਬੂਟਾ ਲਗਾਇਆ। ਇਸ ਦੌਰਾਨ ਰਾਮਪੁਰਾ ਤੋਂ ਪਰਮਪਾਲ ਕੌਰ ਸਿੱਧੂ ਅਤੇ ਤਲਵੰਡੀ ਦੇ ਹਲਕਾ ਇੰਚਾਰਜ ਨਵਤੇਜ ਗੁਣੀ ਦੀ ਅਗਵਾਈ ਭਾਜਪਾ ਆਗੂਆਂ ਨੇ ਤਲਵੰਡੀ ਦੇ ਗੁਰੂ ਘਰ ਵਿਖੇ ਵੀ ਬੂਟਾ ਲਾ ਕੇ ਮੁਹਿੰਮ ਨੂੰ ਅੱਗੇ ਵਧਾਇਆ। ਪਰਮਪਾਲ ਸਿੱਧੂ ਤੇ ਨਵਤੇਜ ਗੁਣੀ ਵੱਲੋਂ ਹਲਕੇ ਦੇ ਆਗੂਆਂ ਤੇ ਵਰਕਰਾਂ ਰਾਹੀਂ ਪੰਜ ਪੰਜ ਕਲਸ਼ ਪਵਿੱਤਰ ਮਿੱਟੀ ਦੇ ਕਲਸ਼ ਹਲਕੇ ਦੇ ਪਿੰਡਾਂ ’ਚ ਭੇਜੇ ਗਏ ਜਿਸ ਰਾਹੀਂ ਸਾਰੇ ਪਿੰਡਾਂ ’ਚ ਗੁਰੂ ਰਵੀਦਾਸ ਨੂੰ ਸਮਰਪਿਤ ਬੂਟੇ ਲਾਏ ਜਾਣਗੇ। ਇਸੇ ਤਰ੍ਹਾਂ ਯੁਵਾ ਆਗੂ ਜਸਪ੍ਰੀਤ ਜੱਸਾ ਅਤੇ ਸਵਰਨ ਸਿੰਘ ਬੁਰਜ ਲੱਧਾ ਮੌੜ ਨੂੰ ਹਲਕਾ ਰਾਮਪੁਰਾ ’ਚ ਪਿੰਡ-ਪਿੰਡ ਪਵਿੱਤਰ ਮਿੱਟੀ ਪਹੁੰਚਾਉਣ ਅਤੇ ਬੂਟੇ ਲਾਉਣ ਦੀ ਸੇਵਾ ਸੌਂਪੀ ਗਈ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਮੌੜ ਹਲਕੇ ਦੀ ਜਥੇਬੰਦੀ ਰਾਹੀਂ ਵੀ ਹਲਕੇ ਦੇ ਸਾਰੇ ਪਿੰਡਾਂ ’ਚ ਇਸ ਮੁਹਿੰਮ ਰਾਹੀਂ ਪਿੰਡਾਂ ਦੇ ਗੁਰੂ ਘਰਾਂ ’ਚ ਬੂਟੇ ਲਗਾਏ ਜਾਣਗੇ।
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਬੀਰੇਵਾਲਾ ਡੋਗਰਾਂ ਤੇ ਰਾਮਗੜ੍ਹ ਸ਼ਾਹਪੁਰੀਆਂ ’ਚ ਲੋਕ ਮਿਲਣੀਆਂ ਕੀਤੀਆਂ ਅਗਲੀ ਖ਼ਬਰ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਭਲਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗਾ ਸੰਪੂਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।