ਸੜਕ ਦੁਰਘਟਨਾਵਾਂ ’ਚ 6 ਵਿਅਕਤੀ ਜ਼ਖ਼ਮੀ
ਬਠਿੰਡਾ, 2 ਅਗਸਤ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਰਿੰਗ ਰੋਡ ‘ਤੇ ਸਥਿਤ ਕਿਸਾਨ ਚੌਕ ਨੇੜੇ ਇਕ ਈ-ਰਿਕਸ਼ਾ ਪਲਟਣ ਕਾਰਨ ਈ-ਰਿਕਸ਼ਾ ਵਿਚ ਬੈਠੇ ਡਰਾਈਵਰ ਸਮੇਤ ਪੰਜ ਸਵਾਰੀਆਂ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੇ ਟੀਮ ਮੈਂਬਰ ਵਿੱਕੀ ਕੁਮਾਰ, ਸੰਦੀਪ ਗਿੱਲ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ ‘ਤੇ ਪਹੁੰਚੇ।
ਅਜੀਤ ਡੈਸਕ
03-08-2026