05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਤਨਖ਼ਾਹਾਂ ਦੀ ਮੰਗ ਨੂੰ ਲੈ ਕੇ ਫ਼ੀਲਡ ਵਰਕਰਜ਼ ਯੂਨੀਅਨ ਵਲੋਂ ਮੰਡਲ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 31-07-2026
ਬਠਿੰਡਾ, 30 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੀ.ਡਬਲਿਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਬਠਿੰਡਾ ਵਲੋਂ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਮੰਡਲ ਇਕ ਦੇ ਸਟਾਫ਼ ਦੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਮੰਡਲ ਦਫ਼ਤਰ ਮੂਹਰੇ ਰੋਸ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬ੍ਰਾਂਚ ਪ੍ਰਧਾਨ ਹਰਨੇਕ ਗਹਿਰੀ, ਪ੍ਰੈੱਸ ਸਕੱਤਰ ਗੁਰਚਰਨ ਜੋੜਕੀਆਂ, ਜਨਰਲ ਸਕੱਤਰ ਬਲਜਿੰਦਰ ਚੁੱਘੇ ਕਲਾਂ, ਜ਼ਿਲ੍ਹਾ ਪ੍ਰਧਾਨ ਬਲਰਾਜ ਮੌੜ ਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਕਿਸ਼ੋਰ ਚੰਦ ਗਾਜ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਸਟਾਫ਼ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸੇਵਾਮੁਕਤ ਜੇ.ਈ. ਅਮਰ ਚੰਦ ਗੁਪਤਾ ਕੇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉੱਪ-ਮੰਡਲ ਅਧਿਕਾਰੀ ਨੇ ਧਰਨੇ ’ਚ ਪੁੱਜ ਕੇ ਤਨਖ਼ਾਹਾਂ 4 ਅਗਸਤ ਤੱਕ ਜਾਰੀ ਕਰਨ ਅਤੇ ਗੁਪਤਾ ਕੇਸ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ, ਪਰ ਜੇਕਰ 4 ਅਗਸਤ ਤੱਕ ਤਨਖ਼ਾਹਾਂ ਜਾਰੀ ਨਾ ਹੋਈਆਂ ਤਾਂ ਮੁੜ 6 ਅਗਸਤ ਨੂੰ ਵਿਸਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਪ੍ਰੈੱਸ ਸਕੱਤਰ ਗੁਰਮੀਤ ਭੋਡੀਪੁਰਾ, ਰਣਜੀਤ ਸਿੱਧੂ, ਬਲਵਿੰਦਰ ਜਗਾ, ਰਾਮ ਰੱਖਾ ਜੌੜਕੀਆਂ, ਹਰਬੰਸ ਤਲਵੰਡੀ, ਜਗਦੇਵ ਕੋਟਸ਼ਮੀਰ, ਜਸਪਾਲ ਖਾਨਾ, ਜਸਵੀਰ ਕੋਟਫੱਤਾ, ਸੁਖਦੇਵ ਰਾਮ, ਸ਼ਮਸ਼ੇਰ ਬਾਲਿਆਂਵਾਲੀ, ਛਬੀਲ ਭਾਈਰੂਪਾ, ਗੁਰਲਾਲ ਗੋਨਿਆਣਾ, ਜਗਤਾਰ ਜੰਡਾਂਵਾਲਾ, ਕੌਰ ਤਲਵੰਡੀ, ਰੇਸ਼ਮ ਸਿੰਘ, ਬੂਟਾ ਸਿੰਘ, ਪੂਰਨ ਸਿੰਘ, ਪਰਮ ਚੰਦ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਭੁੱਚੋ ਮੰਡੀ ਵਿਚ ਸੀਵਰੇਜ ਸੰਕਟ ਸੰਬੰਧੀ ਅਕਾਲੀ ਕੌਂਸਲਰਾਂ ਨੇ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ ਦੀ ਅਗਵਾਈ ਵਿਚ ਕੀਤੀ ਮੀ... ਅਗਲੀ ਖ਼ਬਰ ‘ਪੰਜਾਬ ਬੰਦ’ ਦੇ ਸੱਦੇ ਤਹਿਤ ਸਫ਼ਾਈ ਕਾਮਿਆਂ ਨੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।