10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

-ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਖੁੱਲ੍ਹੀ ਪੋਲ- ਰਾਮਨਗਰ ਦੇ ਸਕੂਲ ਆਫ ਐਮੀਨੈਂਸ ਵਿਚ ਅਧਿਆਪਕਾਂ ਦੀ ਵੱਡੀ ਘਾਟ

ਅਜੀਤ ਡੈਸਕ 19-07-2026
ਮੌੜ ਮੰਡੀ, 18 ਜੁਲਾਈ (ਗੁਰਜੀਤ ਸਿੰਘ ਕਮਾਲੂ)- ਭਾਵੇਂ ਕਿ ਸੂਬੇ ਦੀ ਸਰਕਾਰ ਆਪਣੀ ਸਿੱਖਿਆ ਕ੍ਰਾਂਤੀ ਦੇ ਹਰ ਰੋਜ਼ ਹੀ ਦਮਗਜੇ ਮਾਰ ਰਹੀ ਹੈ ਪਰ ਜਮੀਨੀ ਹਕੀਕਤ ਇਸ ਤੋਂ ਬਿਲਕੁਲ ਹੀ ਉੱਲਟ ਹੈ। ਬਹੁਤੇ ਸਕੂਲਾਂ ਵਿਚ ਅੱਜ ਦੀ ਅਧਿਆਪਕਾਂ ਅਤੇ ਹੋਰ ਸਟਾਫ ਦੀ ਘਾਟ ਹੈ। ਪਿੰਡ ਰਾਮਨਗਰ ਦੇ ਸਕੂਲ ਆਫ ਐਮੀਨੈਂਸ ਵਿਚ ਜਰੂਰੀ ਵਿਸ਼ਿਆਂ ਦੇ ਲੈਕਚਰਰ ਅਤੇ ਮਾਸਟਰ ਕੇਡਰ ਅਧਿਆਪਕਾਂ ਦੀ ਵੱਡੀ ਘਾਟ ਹੈ ਜਿਸ ਨੂੰ ਲੈ ਕੇ ਅੱਜ ਇੱਥੇ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਕੂਲ ਅੰਦਰ ਸਟਾਫ ਦੀ ਜਲਦੀ ਤੋਂ ਜਲਦੀ ਪੂਰਤੀ ਕੀਤੀ ਜਾਵੇ। ਧਰਨੇ ਉੱਪਰ ਬੈਠੇ ਹੋਏ ਮਾਪਿਆਂ ਵਿਚ ਸੁਖਜੀਤ ਸਿੰਘ ਰਾਏਖਾਨਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਕੂਲ ਵਿਚ ਕੁਲ 38 ਪੋਸਟਾਂ ਲੋੜੀਦੀਆਂ ਹਨ, ਜਦਕਿ ਇਸ ਸਮੇਂ ਸਿਰਫ 22 ਪੋਸਟਾਂ ਹੀ ਭਰੀਆਂ ਹੋਈਆਂ ਹਨ ਜਦਕਿ 16 ਪੋਸਟਾਂ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਵਲੋਂ ਵਾਰ ਸਿੱਖਿਆ ਵਿਭਾਗ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਪ੍ਰੰਤੂ ਅਜੇ ਤੱਕ ਇਸ ਸਬੰਧ ਵਿਚ ਕੋਈ ਵੀ ਸਾਰਥਕ ਕਦਮ ਨਹੀਂ ਉਠਾਇਆ ਗਿਆ ਹੈ ਜਿਸ ਤੋਂ ਬਾਅਦ ਅੱਕ ਕੇ ਉਨ੍ਹਾਂ ਨੂੰ ਧਰਨੇ ’ਤੇ ਬੈਠਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਖੁਦ ਦੇ ਬੱਚੇ ਇਸ ਸਕੂਲ ਵਿਚ ਪੜ੍ਹਦੇ ਹਨ ਪ੍ਰੰਤੂ ਵਿਧਾਇਕ ਸਾਹਿਬ ਵਲੋਂ ਵੀ ਆਪਣੇ ਤੌਰ ਇਸ ਮਸਲੇ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਹੈ ਪਰ ਸਕੂਲਾਂ ਵਿਚ ਸਟਾਫ ਅਤੇ ਹੋਰ ਸਹੂਲ਼ਤਾਂ ਅਜੇ ਤੱਕ ਪੂਰੀਆਂ ਨਹੀ ਕੀਤੀਆਂ ਗਈਆਂ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਇਸ ਸਕੂਲ ਦੇ ਸਟਾਫ ਦੀ ਘਾਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।ਇਸ ਮਸਲੇ ਨੂੰ ਲੈ ਕੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੈਡਮ ਮਮਤਾ ਖੁਰਾਣਾ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਧਰਨਾ ਦੇ ਰਹੇ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਮੰਗ ਪੱਤਰ ਲੈ ਕੇ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਉਹ ਇਸ ਮਸਲੇ ਤੇ ਉੱਚ ਅਧਿਕਾਰੀਆਂ ਨੂੰ ਲਿਖ ਰਹੇ ਹਨ ਅਤੇ ਬਹੁਤ ਜਲਦੀ ਸਕੂਲ ਵਿਚ ਸਟਾਫ ਦੀ ਕਮੀ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਬਿਜਲੀ ਸਪਲਾਈ ਠੀਕ ਕਰਦੇ ਸਮੇਂ ਲਾਇਨਮੈਨ ਨੂੰ ਕਰੰਟ ਲੱਗਿਆ ਅਗਲੀ ਖ਼ਬਰ ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਬਦਹਾਲ ਬੱਸ ਅੱਡੇ ਦੀ ਹੁਣ ਬਿਜਲੀ ਹੋਈ ਗੁੱਲ, ਦੁਕਾਨਦਾਰ ਤੇ ਸਵਾਰੀਆਂ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।