12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੁਦੇਸ਼ ਵਾਟਿਕਾ ਸਕੂਲ ਵਿਖੇ ਸਾਈਬਰ ਸੇਫ਼ਟੀ ਅਤੇ ਸਕਿਉਰਿਟੀ ਸੰਬੰਧੀ ਵਿਸ਼ੇਸ਼ ਸੈਮੀਨਾਰ <br/>

ਅਜੀਤ ਡੈਸਕ 24-05-2026
ਤਲਵੰਡੀ ਸਾਬੋ, 23 ਮਈ (ਰਵਜੋਤ ਸਿੰਘ ਰਾਹੀ)- ਡਿਜੀਟਲ ਯੁੱਗ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਤਕਨਾਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਸੀ.ਬੀ.ਐਸ.ਈ. ਸਾਈਬਰ ਸੇਫ਼ਟੀ ਐਂਡ ਸਕਿਓਰਿਟੀ ਵਿਸ਼ੇ 'ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ¢ ਜਿਸ ਦÏਰਾਨ ਵੱਖ-ਵੱਖ ਨਾਮਵਰ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲੈ ਕੇ ਸਾਈਬਰ ਸੁਰੱਖਿਆ ਨਾਲ ਸੰਬੰਧਿਤ ਨਵੀਆਂ ਜਾਣਕਾਰੀਆਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ¢ ਸੈਮੀਨਾਰ ਦੀ ਅਗਵਾਈ ਸੀ.ਬੀ.ਐਸ.ਈ. ਦੀਆਂ ਰਿਸੋਰਸ ਪਰਸਨ ਸਿੰਪੀ ਰਹੇਜਾ ਅਤੇ ਰੁਪਾਲੀ ਠਾਕੁਰ ਵਲੋਂ ਕੀਤੀ ਗਈ ¢ ਉਨ੍ਹਾਂ ਨੇ ਅਧਿਆਪਕਾਂ ਨੂੰ ਸਾਈਬਰ ਖ਼ਤਰਿਆਂ, ਆਨਲਾਈਨ ਧੋਖਾਧੜੀ, ਫਿਸ਼ਿੰਗ ਅਟੈਕ, ਡਾਟਾ ਪ੍ਰਾਈਵੇਸੀ, ਪਾਸਵਰਡ ਸੁਰੱਖਿਆ, ਸਾਈਬਰ ਬੁਲਿੰਗ ਅਤੇ ਸੋਸ਼ਲ ਮੀਡੀਆ ਦੇ ਜ਼ਿੰਮੇਵਾਰ ਉਪਯੋਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ¢ ਸਕੂਲ ਕਮੇਟੀ ਦੇ ਪ੍ਰਧਾਨ ਲਗਨ ਖੁਰਾਣਾ ਅਤੇ ਪਿ੍ੰਸੀਪਲ ਮੀਨੂੰ ਗਰਗ ਨੇ ਸੀਬੀਐਸਈ ਰਿਸੋਰਸ ਪਰਸਨਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਅਧਿਆਪਕਾਂ ਨੂੰ ਸਮੇਂ ਦੇ ਨਾਲ ਅਪਡੇਟ ਰੱਖਣ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ¢ ਸੈਮੀਨਾਰ ਵਿਚ ਵਿਸ਼ਵਾਸ ਪਬਲਿਕ ਸਕੂਲ ਬਠਿੰਡਾ, ਆਰ.ਬੀ. ਡੀ.ਏ.ਵੀ. ਸਕੂਲ ਬਠਿੰਡਾ, ਲਾਰਡ ਰਾਮਾ ਪਬਲਿਕ ਸਕੂਲ ਬਠਿੰਡਾ, ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਸੰਗਤ, ਆਰ.ਪੀ. ਇੰਟਰਨੈਸ਼ਨਲ ਸਕੂਲ ਸਹਿਣਾ, ਸ੍ਰੀ ਦਸਮੇਸ਼ ਪਬਲਿਕ ਸਕੂਲ ਤਲਵੰਡੀ ਸਾਬੋ, ਸਰਵਹਿੱਤਕਾਰੀ ਸਕੂਲ ਰਾਮਪੁਰਾ, ਸ਼ਾਹ ਸਤਨਾਮ ਜੀ ਸੀਨੀਅਰ ਸੈਕੰਡਰੀ ਸਕੂਲ ਸਿਰਸਾ ਅਤੇ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੇ ਅਧਿਆਪਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ¢

ਪਿਛਲੀ ਖ਼ਬਰ ਕਲੇਅ ਇੰਡੀਆ ਸਕੂਲ 'ਚ ਵਿਦਿਆਰਥੀਆਂ ਲਈ 'ਮੈਜਿਕ ਮੈਥ' ਦੀਆਂ ਕਲਾਸਾਂ ਲਗਵਾਈਆਂ <br/> ਅਗਲੀ ਖ਼ਬਰ ਵੈਟਸ ਐਸੋਸੀਏਸ਼ਨ ਪੰਜਾਬ ਨੇ ਹਾਈਕੋਰਟ ਦੇ ਡੀ.ਏ.ਦੇ ਫ਼ੈਸਲੇ ਦਾ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।