15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਿਗਮ ਚੋਣਾਂ ਲਈ ਭਾਜਪਾ ਮਹਿਲਾ ਆਗੂ ਵੀਨੂੰ ਗੋਇਲ 5 ਵਾਰਡਾਂ ਦੇ ਕੁਆਰਡੀਨੇਟਰ ਤਾਇਨਾਤ

ਅਜੀਤ ਡੈਸਕ 23-05-2026
ਬਠਿੰਡਾ, 22 ਮਈ (ਅਵਤਾਰ ਸਿੰਘ ਕੈਂਥ)-ਨਗਰ ਨਿਗਮ ਬਠਿੰਡਾ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੌਰਾਨ ਉਮੀਦਵਾਰਾਂ ਦੀ ਸਿਆਸੀ ਤੌਰ 'ਤੇ ਪੁਜੀਸ਼ਨ ਮਜ਼ਬੂਤ ਕਰਨ ਅਤੇ ਚੋਣ ਪ੍ਰਚਾਰ ਦੀ ਨਿਗਰਾਨੀ ਲਈ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਕਾਰਜਕਾਰਨੀ ਦੀ ਮੈਂਬਰ ਵੀਨੂੰ ਗੋਇਲ ਨੂੰ ਵਾਰਡ ਨੰਬਰ 4, 7, 8, 9 ਅਤੇ 21 ਲਈ ਕੁਆਰਡੀਨੇਟਰ ਵਜੋਂ ਤਾਇਨਾਤ ਕਰ ਦਿੱਤਾ ਹੈ | ਵੀਨੂੰ ਗੋਇਲ ਇੰਨ੍ਹਾਂ ਵਾਰਡਾਂ ਦੇ ਉਮੀਦਵਾਰਾਂ ਨਾਲ ਤਾਲਮੇਲ ਬਣਾਕੇ ਪਾਰਟੀ ਦੀ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕਰਨਗੇ | ਪਿਛਲੇ ਦੋ ਦਿਨਾਂ ਦੌਰਾਨ ਸ਼ਹਿਰੀ ਹਲਕੇ 'ਚ ਵਾਪਰੀਆਂ ਸਿਆਸੀ ਘਟਨਾਵਾਂ ਤੋਂ ਬਾਅਦ ਭਾਜਪਾ ਵਲੋਂ ਇਹ ਨਵੀਂ ਪਹਿਲਕਦਮੀ ਕੀਤੀ ਗਈ ਹੈ | ਅਗਾਮੀ 26 ਮਈ ਨੂੰ ਪੈਣ ਵਾਲੀਆਂ ਵੋਟਾਂ ਦਾ 29 ਮਈ ਨੂੰ ਕੀ ਨਤੀਜਾ ਨਿਕਲਦਾ ਹੈ ਇਹ ਤਾਂ ਭਵਿੱਖ ਦੇ ਗਰਭ ਵਿਚ ਹੈ ਪਰ ਭਾਜਪਾ ਦੀ ਇਸ ਨੀਤੀ ਤੋਂ ਸਪਸ਼ਟ ਹੋ ਗਿਆ ਹੈ ਕਿ ਭਗਵਾ ਪਾਰਟੀ ਨਗਰ ਨਿਗਮ ਬਠਿੰਡਾ ਦੀ ਚੋਣ ਸੰਜੀਦਗੀ ਨਾਲ ਲੜਨ ਦੇ ਰੌਂਅ 'ਚ ਹੈ | ਬਠਿੰਡਾ ਵਿਚ ਭਾਜਪਾ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਾਲ ਜੋੜ ਕੇ ਸਰਗਰਮ ਹੋ ਰਹੀ ਹੈ, ਉਸ ਨੇ ਸ਼ਹਿਰੀ ਹਲਕੇ ਦੀ ਸਿਆਸਤ ਵਿਚ ਹਲਚਲ ਪੈਦਾ ਕਰ ਦਿੱਤੀ ਹੈ | ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਹਿਲਾਂ ਸਥਾਨਕ ਪੱਧਰ 'ਤੇ ਭਾਜਪਾ 'ਚ ਅਪਣੱਤ ਦੀ ਕਮੀ ਰਹੀ ਹੈ, ਜਿਸ ਨੂੰ ਹੁਣ ਪੂਰਿਆ ਜਾ ਰਿਹਾ ਹੈ, ਜੋ ਚੋਣਾਂ ਜਿੱਤਣ 'ਚ ਸਹਾਈ ਹੋ ਸਕਦਾ ਹੈ | ਵੀਨੂੰ ਗੋਇਲ ਦਾ ਕਹਿਣਾ ਸੀ ਕਿ ਉਹ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਗੋਇਲ ਨੇ ਪਾਰਟੀ ਵਲੋਂ ਉਨ੍ਹਾਂ 'ਤੇ ਭਰੋਸਾ ਜਤਾਉਣ ਲਈ ਪਾਰਟੀ ਹਾਈਕਮਾਂਡ, ਨਗਰ ਨਿਗਮ ਬਠਿੰਡਾ ਦੀ ਚੋਣ ਲਈ ਕਨਵੀਨਰ ਜੀਵਨ ਗੁਪਤਾ ਅਤੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਦਾ ਧੰਨਵਾਦ ਵੀ ਕੀਤਾ ਹੈ |
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਨਗਰ ਕੌਂਸਲ ਮੌੜ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਅਗਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਸੰਧੂ ਨੇ ਕੀਤਾ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।