10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕੋਟਫੱਤਾ ਵਾਸੀਆਂ ਨੇ ਆਯੂਰਵੈਦਿਕ ਡਾਕਟਰ ਯੋਗੇਸ਼ ਸ਼ਰਮਾ ਨੂੰ ਦਿੱਤੀ ਵਿਦਾਇਗੀ ਪਾਰਟੀ <br/>

ਅਜੀਤ ਡੈਸਕ 18-04-2026
ਕੋਟਫੱਤਾ, 17 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਪਿਛਲੇ ਤਕਰੀਬਨ 11 ਸਾਲਾਂ ਤੋਂ ਕੋਟਫੱਤਾ ਮੰਡੀ ਵਾਸੀਆਂ ਲਈ ਆਪਣੀਆਂ ਸ਼ਾਨਦਾਰ ਆਯੂਰਵੈਦਿਕ ਸੇਵਾਵਾਂ ਦੇਣ ਵਾਲੇ ਡਾ: ਯੋਗੇਸ਼ ਸ਼ਰਮਾ ਦੀ ਬਦਲੀ ਹੋਣ ਉਪਰੰਤ ਕੋਟਫੱਤਾ ਵਾਸੀਆਂ ਨੇ ਮਹਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਗੱਲਬਾਤ ਕਰਦਿਆਂ ਡਾ: ਯੋਗੇਸ਼ ਸ਼ਰਮਾ ਨੇ ਕਿਹਾ ਕਿ 11 ਸਾਲ ਕੋਟਫੱਤਾ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿਣਾ ਮੇਰੇ ਲਈ ਇਕ ਮਾਣ ਵਾਲੀ ਗੱਲ ਹੈ, ਮੈਨੂੰ ਇਸ ਪਿੰਡ ਦੇ ਵਸਨੀਕ ਆਪਣੇ ਪਰਿਵਾਰ ਦੇ ਜੀਅ ਹੀ ਲੱਗਦੇ ਸਨ ਜਿਸ ਕਰਕੇ ਇਨ੍ਹਾਂ ਦਾ ਸਹਿਯੋਗ ਕਰਕੇ ਮੈਨੂੰ ਬੜਾ ਆਨੰਦ ਆਉਂਦਾ ਸੀ | ਸਨਮਾਨ ਸਮਰੋਹ ਮੌਕੇ ਨਵੇਂ ਆਏ ਡਾ: ਚੰਚਲ ਮਲਹੋਤਰਾ ਨੇ ਡਾ: ਯੋਗੇਸ਼ ਸ਼ਰਮਾ ਤੋਂ ਆਪਣਾ ਚਾਰਜ ਸੰਭਾਲਿਆ | ਇਸ ਮੌਕੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਕੋਟਫੱਤਾ ਤੇਜਵੀਰ ਸਿੰਘ ਢਿੱਲੋਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਤੇਜ ਸਿੰਘ ਢਿੱਲੋਂ ਦੇ ਪੁੱਤਰ ਅੰਮਿ੍ਤਪਾਲ ਸਿੰਘ ਢਿੱਲੋਂ, ਸਮਾਜ ਸੇਵੀ ਮਹਿੰਦਰ ਸਿੰਘ ਢਿੱਲੋਂ, ਸੇਵਾਮੁਕਤ ਤਹਿਸੀਲਦਾਰ ਰਮੇਸ਼ਵਰ ਦਿਆਲ ਸ਼ਰਮਾ, ਪ੍ਰਵੀਨ ਕੁਮਾਰ, ਨੀਟੂ, ਅਮਰੀਕ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਤੋਂ ਇਲਾਵਾ ਹਰਿੰਦਰ ਸਿੰਘ ਢਿੱਲੋਂ ਤੇ ਡਾ: ਹਰਵਿੰਦਰ ਸਿੰਘ ਵੈਟਰਨਰੀ ਹਸਪਤਾਲ ਕੋਟਫੱਤਾ ਵੀ ਹਾਜ਼ਰ ਸਨ | ਇਸ ਮੌਕੇ ਸਮਾਗਮ ਨੂੰ ਨਵੇਂ ਡਾਕਟਰ ਚੰਚਲ ਮਲਹੋਤਰਾ ਨੇ ਵੀ ਸੰਬੋਧਨ ਕੀਤਾ | ਡਾ: ਯੋਗੇਸ਼ ਸ਼ਰਮਾ ਨੂੰ ਸਨਮਾਨ ਚਿੰਨ ਦੇ ਕੇ ਵਿਦਾਇਗੀ ਦਿੱਤੀ ਗਈ |

ਪਿਛਲੀ ਖ਼ਬਰ ਕਾਂਗਰਸੀ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਅਫ਼ਸਰਾਂ ਨਾਲ ਸੰਪਰਕ ਸਾਧ ਕੇ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਮਹਿਮਾ ਸਰਜਾ ਵਿਖੇ 'ਬਾਬਾ ਸਾਹਿਬ' ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।