22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਕਰੀਬ ਦੋ ਘੰਟੇ ਬੰਦ ਰਿਹਾ ਰਾਮਸਰਾ ਰੇਲਵੇ ਫਾਟਕ, ਵਰ੍ਹਦੇ ਮੀਂਹ 'ਚ ਵਾਹਨ ਚਾਲਕ ਹੋਏ ਖੱਜਲ-ਖੁਆਰ <br/>

ਅਜੀਤ ਡੈਸਕ 01-04-2026
ਰਾਮਾਂ ਮੰਡੀ, 31 ਮਾਰਚ (ਤਰਸੇਮ ਸਿੰਗਲਾ)-ਇਲਾਕੇ ਦੇ ਰਾਮਸਰਾ ਰੇਲਵੇ ਫਾਟਕ 'ਤੇ ਅੱਜ ਸ਼ਾਮ ਉਸ ਵੇਲੇ ਵਾਹਨਾਂ ਦੇ ਭਾਰੀ ਜਾਮ ਦੀ ਸਥਿਤੀ ਬਣ ਗਈ, ਜਦੋਂ ਇੱਕ ਮਾਲਗੱਡੀ ਕਰੀਬ ਦੋ ਘੰਟੇ ਤੱਕ ਫਾਟਕ ਦੇ ਵਿਚਕਾਰ ਹੀ ਖੜੀ ਰਹੀ | ਇਸ ਕਾਰਨ ਫਾਟਕ ਲਗਾਤਾਰ ਬੰਦ ਰਿਹਾ ਅਤੇ ਦੋਹਾਂ ਪਾਸੇ ਸੈਂਕੜਿਆਂ ਦੀ ਗਿਣਤੀ ਵਿਚ ਵਾਹਨ ਲੰਬੀਆਂ ਕਤਾਰਾਂ ਵਿਚ ਫਸੇ ਰਹੇ | ਉੱਪਰੋਂ ਵਰ੍ਹਦੇ ਮੀਂਹ ਨੇ ਹਾਲਾਤ ਹੋਰ ਵੀ ਬਦਤਰ ਕਰ ਦਿੱਤੇ | ਮੀਂਹ ਵਿਚ ਫਸੇ ਵਾਹਨ ਚਾਲਕਾਂ ਅਤੇ ਪੈਦਲ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਕਈ ਚਾਲਕ ਆਪਣੀਆਂ ਜ਼ਰੂਰੀ ਮੰਜ਼ਿਲਾਂ 'ਤੇ ਸਮੇਂ 'ਤੇ ਨਹੀਂ ਪਹੁੰਚ ਸਕੇ, ਜਿਸ ਕਾਰਨ ਚਾਲਕਾਂ ਵਿਚ ਭਾਰੀ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ | ਵਾਹਨ ਚਾਲਕਾਂ ਨੇ ਦੱਸਿਆ ਕਿ ਇਸ ਦੌਰਾਨ ਰੇਲਵੇ ਵਿਭਾਗ ਦਾ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ, ਜਿਸ ਕਾਰਨ ਲੋਕਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ |

ਪਿਛਲੀ ਖ਼ਬਰ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੇ ਸਾਹ ਸੂਤੇ ਅਗਲੀ ਖ਼ਬਰ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਕੋਟਫੱਤਾ ਤੇ ਹੋਰਨਾਂ ਵਲੋਂ ਕਮਿਨਸ਼ਰ ਲਵਜੀਤ ਕਲਸੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।