ਤਲਵੰਡੀ ਸਾਬੋ, 31 ਮਾਰਚ (ਰਣਜੀਤ ਸਿੰਘ ਰਾਜੂ)-ਹਲਕਾ ਤਲਵੰਡੀ ਸਾਬੋ ਦੀ ਰਾਜਨੀਤੀ ਚ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਵਲੋਂ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਪਿੰਡ ਗੁਰੂਸਰ ਜਗਾ ਦੇ ਡੇਰਾ ਸਿੱਧ ਬਾਬਾ ਰਾਜਾ ਰਾਮ ਜੀ ਵਿਖੇ ਧਾਰਮਿਕ ਸਮਾਗਮਾਂ 'ਚ ਹਾਜ਼ਰੀ ਭਰੀ | ਸਿੱਧੂ ਨੇ ਧਾਰਮਿਕ ਸਮਾਗਮ ਮੌਕੇ ਬ੍ਰਹਮਲੀਨ ਮਹੰਤ ਰਾਮ ਸਰੂਪ ਦੀ ਯਾਦ ਚ ਡੇਰਾ ਪ੍ਰਬੰਧਕਾਂ ਵਲੋਂ ਲਗਵਾਏ ਖੂਨਦਾਨ ਕੈਂਪ ਚ ਵੀ ਸ਼ਮੂਲੀਅਤ ਕੀਤੀ | ਉਨ੍ਹਾਂ ਨੇ ਖੂਨਦਾਨ ਨੂੰ ਉੱਤਮ ਦਾਨ ਦੱਸਦਿਆਂ ਕਿਹਾ ਕਿ ਇਸ ਨਾਲ ਕੀਮਤੀ ਮਨੁੱਖੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ | ਉਨ੍ਹਾਂ ਨੇ ਜਿੱਥੇ ਖੂਨਦਾਨੀਆਂ ਦੀ ਪ੍ਰਸ਼ੰਸਾ ਕੀਤੀ ਉੱਥੇ ਅਜਿਹੇ ਸਮਾਜਿਕ ਕਾਰਜ ਲਈ ਡੇਰਾ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ | ਸਿੱਧੂ ਨੇ ਡੇਰਾ ਮੁਖੀ ਮਹੰਤ ਗਿਆਨ ਸਰੂਪ ਵੱਲੋਂ ਇਲਾਕੇ ਅੰਦਰ ਆਰੰਭੇ ਧਾਰਮਿਕ ਕਾਰਜਾਂ ਨੂੰ ਜਿੱਥੇ ਪ੍ਰਸ਼ੰਸਾਯੋਗ ਦੱਸਿਆ ਉੱਥੇ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਖੂਨਦਾਨ ਵਰਗੇ ਸਮਾਜਿਕ ਕਾਰਜ ਵੀ ਵਧ ਚੜ ਕੇ ਕਰਨੇ ਚਾਹੀਦੇ ਹਨ ਤਾਂਕਿ ਸਮਾਜ ਚ ਕੁਝ ਚੰਗਾ ਕਰਨ ਦਾ ਸੁਨੇਹਾ ਜਾਵੇ | ਗੱਲਬਾਤ ਦੌਰਾਨ ਸਿੱਧੂ ਨੇ ਕਿਸੇ ਕਿਸਮ ਦੀ ਸਿਆਸੀ ਗੱਲ ਕਰਨ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਹ ਅੱਜ ਸਿਰਫ ਧਾਰਮਿਕ ਸਮਾਗਮ ਚ ਹਾਜ਼ਰੀ ਭਰਨ ਆਏ ਹਨ | ਸਿੱਧੂ ਨਾਲ ਇਸ ਮੌਕੇ ਸੀ. ਕਾਂਗਰਸੀ ਆਗੂ ਭਾਗ ਸਿੰਘ ਕਾਕਾ ਸਾਬਕਾ ਸਰਪੰਚ ਗੁਰੂਸਰ, ਕਿ੍ਸ਼ਨ ਯਾਦਵ, ਸੁਰਜੀਤ ਸ਼ਰਮਾ ਜਗਾ ਰਾਮ ਤੀਰਥ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਦਰਸ਼ਨ ਸਿੰਘ ਗਿੱਲ, ਹਰਪਾਲ ਪੰਚ ਗਾਟਵਾਲੀ ਆਦਿ ਆਗੂ ਮੌਜੂਦ ਸਨ |