12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤੀ ਮੌਕੇ ਸਰਕਲ ਸੁਪਰਵਾਈਜ਼ਰ ਚਰਨਜੀਤ ਕੌਰ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 31-03-2026
ਨਥਾਣਾ, 30 ਮਾਰਚ (ਗੁਰਦਰਸ਼ਨ ਲੁੱਧੜ)-ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿਚੋਂ ਸਰਕਲ ਸੁਪਰਵਾਈਜ਼ਰ ਚਰਨਜੀਤ ਕੌਰ ਦੀ ਸੇਵਾਮੁਕਤੀ ਨੂੰ ਸਮਰਪਿਤ ਪਿੰਡ ਗੋਬਿੰਦਪੁਰਾ ਵਿਖੇ ਇੱਕ ਸਮਾਗਮ ਰਚਾਇਆ ਗਿਆ, ਇਸ ਦੌਰਾਨ ਵਿਭਾਗ ਦੀਆਂ ਵਰਕਰਾਂ ਅਤੇ ਹੈਲਪਰਾਂ ਵਲੋਂ ਸਰਕਲ ਸੁਪਰਵਾਈਜ਼ਰ ਚਰਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਸੁਖਪਾਲ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ | ਵਿਦਾਇਗੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਿੰਡ ਗੋਬਿੰਦਪੁਰਾ ਸਰਕਲ ਦੇ ਵਰਕਰ ਪ੍ਰਕਾਸ਼ ਕੌਰ ਸੋਹੀ ਅਤੇ ਗੁਰਪ੍ਰੀਤ ਕੌਰ ਗੰਗਾ ਨੇ ਕਿਹਾ ਕਿ ਸਰਕਲ ਸੁਪਰਵਾਈਜ਼ਰ ਚਰਨਜੀਤ ਕੌਰ ਵਲੋਂ ਜਿੱਥੇ ਆਪਣੀ ਸਰਕਾਰੀ ਡਿਊਟੀ ਦੀਆਂ ਸੇਵਾਵਾਂ ਬਾਖ਼ੂਬੀ ਨਾਲ ਨਿਭਾਈਆਂ ਗਈਆਂ, ਉੱਥੇ ਉਨ੍ਹਾਂ ਵਲੋਂ ਸਮੂਹ ਵਰਕਰਾਂ ਅਤੇ ਹੈਲਪਰਾਂ ਨਾਲ ਪਰਿਵਾਰਕ ਮੈਂਬਰਾਂ ਵਾਂਗ ਸਾਂਝ ਬਣਾ ਕੇ ਰੱਖੀ ਗਈ | ਇਸ ਮੌਕੇ ਆਂਗਣਵਾੜੀ ਵਰਕਰ ਜਸਵਿੰਦਰ ਕੌਰ, ਕੁਲਦੀਪ ਕੌਰ, ਸਰੋਜ ਰਾਣੀ, ਤੀਰਥਪਾਲ ਕੌਰ, ਅਮਰ ਕੌਰ, ਵੀਰਪਾਲ ਕੌਰ, ਨਰੇਸ਼ ਰਾਣੀ, ਸੁਖਬੀਰ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਸੁਸ਼ਮਾ ਰਾਣੀ, ਸੁਰਿੰਦਰ ਕੌਰ, ਚਰਨ ਕੌਰ, ਜਸਬੀਰ ਕੌਰ, ਬਿੰਦਰ ਕੌਰ, ਸੁਮਨ ਬਾਲਾ, ਚਰਨਜੀਤ ਕੌਰ, ਪ੍ਰਭਜੋਤ ਕੌਰ, ਪੁਸ਼ਪਿੰਦਰ ਕੌਰ ਅਤੇ ਸਰਕਲ ਦੀਆਂ ਹੈਲਪਰਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਰੰਘਰੇਟਾ ਪਾਰਲੀਮੈਂਟ ਪੰਜਾਬ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ <br/> ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ ਕਟੌਤੀ, ਲੋਕਾਂ ਲਈ ਰਾਹਤ ਵਾਲਾ ਫ਼ੈਸਲਾ-ਹਰਬੰਸ ਸੁਖਲੱਧੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।