ਰਾਮਾਂ ਮੰਡੀ, 30 ਮਾਰਚ (ਤਰਸੇਮ ਸਿੰਗਲਾ)-ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਵਿਚ ਕੀਤੀ ਗਈ ਕਟੌਤੀ ਰਾਹਤ ਵਾਲਾ ਫੈਸਲਾ ਹੈ | ਜਿਸ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਹਰਬੰਸ ਸਿੰਘ ਸੁਖਲੱਧੀ ਜ਼ਿਲ੍ਹਾ ਪ੍ਰਭਾਰੀ ਐਸ ਸੀ ਮੋਰਚਾ ਭਾਜਪਾ ਨੇ ਕਿਹਾ ਕਿ ਇਸ ਨਾਲ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣ ਦੀ ਸੰਭਾਵਨਾ ਹੈ | ਜਿਸ ਨਾਲ ਟਰਾਂਸਪੋਰਟ ਖਰਚ ਘੱਟਣ ਕਾਰਨ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਤੇ ਵੀ ਕਾਬੂ ਪੈਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਤੇਲ ਸਸਤਾ ਹੋਣ ਨਾਲ ਮਹਿੰਗਾਈ ਦਰ ਵਿਚ ਵੀ ਕਮੀ ਆ ਸਕਦੀ ਹੈ | ਇਹ ਕਦਮ ਦੇਰ ਨਾਲ ਸਹੀ ਪਰ ਲੋਕਾਂ ਲਈ ਫਾਇਦੇਮੰਦ ਸਾਬਿਤ ਹੋਵੇਗਾ | ਟਰੱਕ ਯੂਨੀਅਨਾਂ ਅਤੇ ਕਿਸਾਨ ਵਰਗ ਨੇ ਵੀ ਇਸਨੂੰ ਰਾਹਤ ਵਾਲਾ ਕਦਮ ਕਰਾਰ ਦਿੱਤਾ ਹੈ, ਕਿਉਂਕਿ ਡੀਜ਼ਲ ਦੀਆਂ ਕੀਮਤਾਂ ਘੱਟਣ ਨਾਲ ਖੇਤੀਬਾੜੀ ਅਤੇ ਆਵਾਜਾਈ ਦੇ ਖਰਚੇ ਵਿਚ ਕਮੀ ਆਵੇਗੀ | ਹਾਲਾਂਕਿ, ਕੁਝ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਹ ਕਟੌਤੀ ਲੰਬੇ ਸਮੇਂ ਲਈ ਕਿੰਨੀ ਟਿਕਾਊ ਰਹੇਗੀ, ਇਹ ਦੇਖਣਾ ਬਾਕੀ ਹੈ | ਫਿਰ ਵੀ ਤੁਰੰਤ ਤੌਰ 'ਤੇ ਇਹ ਫੈਸਲਾ ਆਮ ਲੋਕਾਂ ਲਈ ਰਾਹਤ ਦੀ ਖ਼ਬਰ ਵਜੋਂ ਦੇਖਿਆ ਜਾ ਰਿਹਾ ਹੈ |
ਕੇਂਦਰ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ ਕਟੌਤੀ, ਲੋਕਾਂ ਲਈ ਰਾਹਤ ਵਾਲਾ ਫ਼ੈਸਲਾ-ਹਰਬੰਸ ਸੁਖਲੱਧੀ <br/>
ਅਜੀਤ ਡੈਸਕ
31-03-2026