12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜੱਸੀ ਪੌ ਵਾਲੀ ਚੌਕ ਨਜ਼ਦੀਕ ਤਿੰਨ ਵਾਹਨਾਂ ਦੀ ਟੱਕਰ ਵਾਲ-ਵਾਲ ਬਚੀਆਂ ਬੱਸ ਦੀਆਂ ਸਵਾਰੀਆਂ ਤੇ ਵਾਹਨ ਚਾਲਕ

ਕੋਟਫੱਤਾ,11 ਨਵੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ-ਮਾਨਸਾ ਰੋਡ ‘ਤੇ ਜੱਸੀ ਪੌ ਵਾਲੀ ਦੇ ਬਾਬਾ ਬਹਾਲ ਦਾਸ ਚੌਕ ਨਜ਼ਦੀਕ ਬਠਿੰਡਾ ਵੱਲ ਜਾ ਰਹੀ ਇਕ ਪ੍ਰਾਈਵੇਟ ਬੱਸ ਕਾਰ ਨਾਲ ਟਕਰਾ ਗਈ। ਕਾਰ ਅੱਗੇ ਜਾ ਰਹੇ ਇੱਕ ਤੇਲ ਟੈਂਕਰ ਨਾਲ ਜਾ ਟਕਰਾਈ।

ਅਜੀਤ ਡੈਸਕ 12-11-2026
ਕੋਟਫੱਤਾ,11 ਨਵੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ-ਮਾਨਸਾ ਰੋਡ ‘ਤੇ ਜੱਸੀ ਪੌ ਵਾਲੀ ਦੇ ਬਾਬਾ ਬਹਾਲ ਦਾਸ ਚੌਕ ਨਜ਼ਦੀਕ ਬਠਿੰਡਾ ਵੱਲ ਜਾ ਰਹੀ ਇਕ ਪ੍ਰਾਈਵੇਟ ਬੱਸ ਕਾਰ ਨਾਲ ਟਕਰਾ ਗਈ। ਕਾਰ ਅੱਗੇ ਜਾ ਰਹੇ ਇੱਕ ਤੇਲ ਟੈਂਕਰ ਨਾਲ ਜਾ ਟਕਰਾਈ। ਖ਼ੁਸ਼ਕਿਸਮਤੀ ਨਾਲ ਬੱਸ ਸਵਾਰ ਸਵਾਰੀਆਂ ਤੇ ਤਿੰਨੋਂ ਵਾਹਨਾਂ ਦੇ ਚਾਲਕ ਵਾਲ ਵਾਲ ਬਚ ਗਏ। ਕੋਟਸ਼ਮੀਰ ਚੌਕੀ ਦੇ ਏ.ਐਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਨੰਗਲਾ (ਤਲਵੰਡੀ ਸਾਬੋ) ਦੇ ਵਸਨੀਕ ਇਕ ਸਵਿਫ਼ਟ ਕਾਰ ਰਾਹੀਂ ਬਠਿੰਡਾ ਵੱਲ ਜਾ ਰਹੇ ਸਨ ਕਿ ਬੱਸ ਨੂੰ ਓਵਰਟੇਕ ਕਰਦੇ ਸਮੇਂ ਕਾਰ ਤੇ ਬੱਸ ਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਕਾਰ ਅੱਗੇ ਜਾ ਰਹੇ ਇਕ ਤੇਲ ਟੈਂਕਰ ਨਾਲ ਜਾ ਟਕਰਾਈ ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਕਾਂਗਰਸ ਦਾ ਚੋਣ ਮੈਨੀਫੈਸਟੋ ਹਰ ਵਰਗ ਦੀ ਕਰੇਗਾ ਗੱਲ-ਡਾ. ਅਮਰ ਸਿੰਘ ਅਗਲੀ ਖ਼ਬਰ ਡਾ . ਹਿਮਾਂਸ਼ੂ ਅਗਰਵਾਲ ਨੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।