21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦੀ ਚੋਣ ਪ੍ਰਕਿਰਿਆ ਮੁਕੰਮਲ

ਅਜੀਤ ਡੈਸਕ 27-03-2026
ਮਹਿਰਾਜ, 26 ਮਾਰਚ (ਸੁਖਪਾਲ ਮਹਿਰਾਜ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਸੂਬੇ ਵਿਚ ਜਥੇਬੰਦੀ ਦੇ ਵਿਸਥਾਰ ਲਈ ਚਲਾਈ ਜਾ ਰਹੀ ਇਜਲਾਸ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ਕਮੇਟੀ ਦੀ ਚੋਣ ਪ੍ਰਕਿਰਿਆ ਪਿੰਡ ਮਹਿਰਾਜ ਵਿਖੇ ਗੁਰਦੁਆਰਾ ਫਲਾਈਆਂ ਵਾਲਾ ਸਾਹਿਬ ਵਿਚ ਸਫਲਤਾ ਪੂਰਵਕ ਮੁਕੰਮਲ ਕੀਤੀ ਗਈ¢ ਇਸ ਇਜਲਾਸ ਦੌਰਾਨ ਪ੍ਰਧਾਨਗੀ ਮੰਡਲ ਦੀ ਅਗਵਾਈ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ ਅਤੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵਲੋਂ ਕੀਤੀ ਗਈ, ਜਦਕਿ ਸਟੇਜ ਦੀ ਕਾਰਵਾਈ ਤੀਰਥ ਰਾਮ ਸੇਲਬਰਾਹ ਵਲੋਂ ਨਿਭਾਈ ਗਈ¢ ਇਸ ਤੋਂ ਬਾਅਦ ਜਥੇਬੰਦੀ ਦੇ ਵਿਧਾਨ ਅਨੁਸਾਰ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਪ੍ਰਕਿਰਿਆ ਅਮਲ ਵਿਚ ਲਿਆਂਦੀ ਗਈ¢ ਸਰਬਸੰਮਤੀ ਨਾਲ ਪੁਰਾਣੀ ਕਮੇਟੀ 'ਤੇ ਵਿਸ਼ਵਾਸ ਜਤਾਉਂਦਿਆਂ ਉਸੇ ਟੀਮ ਨੂੰ ਮੁੜ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ¢ ਇਸ ਅਧੀਨ ਪੁਰਸ਼ੋਤਮ ਮਹਿਰਾਜ ਨੂੰ ਜ਼ਿਲ੍ਹਾ ਪ੍ਰਧਾਨ, ਕੁਲਜਿੰਦਰ ਜੰਡਾਂਵਾਲਾ ਨੂੰ ਜਨਰਲ ਸਕੱਤਰ, ਗੋਰਾ ਸਿੰਘ ਡਿਖ ਨੂੰ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਢਿੱਲੋਂ ਫੂਲ ਨੂੰ ਮੀਤ ਪ੍ਰਧਾਨ, ਕਰਮਜੀਤ ਭਗਤਾ ਨੂੰ ਖ਼ਜ਼ਾਨਚੀ ਅਤੇ ਸੁਖਮੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ¢ ਇਸ ਤੋਂ ਇਲਾਵਾ ਮਿੱਠੂ ਵੈਦ ਮਹਿਰਾਜ, ਗੁਰਜੰਟ ਰਾਮਪੁਰਾ, ਗੁਰਪ੍ਰੀਤ ਢੱਡੇ, ਮੱਖਣ ਸਿੰਘ, ਗੁਰਮੇਲ ਸਿੰਘ, ਗੁਰਮੀਤ ਢਿਪਾਲੀ, ਗੋਰਾ ਸਿੰਘ ਹਾਕਮਵਾਲਾ, ਦਵਿੰਦਰ ਬਾਬਾ ਦਿਆਲਪੁਰਾ ਮਿਰਜ਼ਾ, ਬਲਵਿੰਦਰ ਜੰਡਾਂਵਾਲਾ ਅਤੇ ਚਾਨਣ ਸਿੰਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ¢ ਇਸ ਮੌਕੇ ਸੂਬਾ ਆਗੂਆਂ ਵਲੋਂ ਨਵੀਂ ਕਮੇਟੀ ਨੂੰ ਜਥੇਬੰਦੀ ਦੇ ਮਨੋਰਥਾਂ 'ਤੇ ਡਟੇ ਰਹਿਣ ਦੀ ਸਹੁੰ ਚੁਕਾਈ ਗਈ, ਜਦਕਿ ਨਵੀਂ ਟੀਮ ਵਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਪਹਿਲਾਂ ਵਾਂਗ ਸੰਘਰਸ਼ ਜਾਰੀ ਰੱਖਣਗੇ¢ ਇਸ ਮੌਕੇ ਬਲਾਕ ਰਾਮਪੁਰਾ ਪ੍ਰਧਾਨ ਭੋਲਾ ਸਿੰਘ ਢੱਡੇ, ਬਲਾਕ ਫੂਲ ਪ੍ਰਧਾਨ ਗੁਰਪ੍ਰੀਤ ਢਿਪਾਲੀ ਤੇ ਸਕੱਤਰ ਬੂਟਾ ਢਿਪਾਲੀ, ਭਗਤਾ ਬਲਾਕ ਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ ਤੇ ਸਕੱਤਰ ਕਾਕਣ ਬਾਠ ਕੋਠਾਗੁਰੂ, ਬਠਿੰਡਾ ਬਲਾਕ ਪ੍ਰਧਾਨ ਬੇਅੰਤ ਜੰਡਾਂਵਾਲਾ, ਰੁਲਦੂ ਸਿੰਘ ਫੂਲ, ਸੁਖਦੇਵ ਖਿਆਲੀਵਾਲਾ, ਗੁਰਨਾਮ ਖ਼ਾਲਸਾ ਢਿਪਾਲੀ, ਕੇਵਲ ਸਿੰਘ ਮਹਿਰਾਜ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ¢
ਪਿਛਲੀ ਖ਼ਬਰ ਅਸ਼ਟਮੀ ਤੇ ਕੰਜਕ ਪੂਜਨ ਨਾਲ ਸ਼ਰਧਾ, ਭਗਤੀ ਅਤੇ ਆਸਥਾ ਦਾ ਅਨੋਖਾ ਮਿਲਾਪ <br/> ਅਗਲੀ ਖ਼ਬਰ ਪੰਥਕ ਅਕਾਲੀ ਲਹਿਰ ਵਲੋਂ ਕੋਟਸ਼ਮੀਰ ਵਿਖੇ ਪੰਥਕ ਮੀਟਿੰਗ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।