ਕੋਟਫੱਤਾ, 26 ਮਾਰਚ (ਰਣਜੀਤ ਸਿੰਘ ਬੁੱਟਰ)- ਨਗਰ ਕੋਟ ਸ਼ਮੀਰ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ 28ਮਾਰਚ ਨੂੰ ਪੰਥਕ ਵਿਚਾਰਾਂ ਕਰਨ ਲਈ ਪਹੁੰਚ ਰਹੇ ਹਨ¢ ਇਹ ਜਾਣਕਾਰੀ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਥੇਦਾਰ ਟੇਕ ਸਿੰਘ ਵਲੋਂ ਦਿੱਤੀ ਗਈ¢ ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦੀ ਹਿਫ਼ਾਜ਼ਤ ਕਰਨ ਲਈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ੀ ਹੋਈ ਸੱਚੀ ਪਾਤਸ਼ਾਹੀ ਦੇ ਪ੍ਰਤੀਕ ਮੀਰੀ ਪੀਰੀ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਇਕੱਠੇ ਹੋ ਕੇ ਅੱਜ ਹੰਭਲਾ ਮਾਰਨ ਦੀ ਲੋੜ ਹੈ¢ਇਸ ਲਈ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵਿਚਾਰਾਂ ਨੂੰ ਪੰਥਕ ਦਰਦੀਆਂ ਤੱਕ ਪਹੁੰਚਾਉਣ ਲਈ 28 ਮਾਰਚ ਨੂੰ ਠੀਕ 12 ਕੁ ਵਜੇ ਪਿੰਡ ਕੋਟਸ਼ਮੀਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ ਇਕੱਠੇ ਹੋਈਏ ਤੇ ਪੰਥਕ ਵਿਚਾਰਾਂ ਕਰੀਏ¢