22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਵਿਵੇਕ ਆਸ਼ਰਮ ਜਲਾਲ ਵਿਖੇ ਰਾਮ ਨੌਮੀ ਪੁਰਬ ਮਨਾਇਆ <br/>

ਅਜੀਤ ਡੈਸਕ 27-03-2026
ਭਗਤਾ ਭਾਈਕਾ, 26 ਮਾਰਚ (ਸੁਖਪਾਲ ਸਿੰਘ ਸੋਨੀ)-ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਵੇਕ ਆਸ਼ਰਮ ਜਲਾਲ ਵਿਖੇ ਰਾਮ ਨੌਮੀ ਦਾ ਪਾਵਨ ਪੁਰਬ ਬੜਾ ਹੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇਂ ਪਹੁੰਚ ਕੇ ਬ੍ਰਹਮਲੀਨ ਸੰਤ ਕਰਨੈਲ ਦਾਸ ਦੇ ਸਥਾਨ ਨੂੰ ਨਮਣ ਕੀਤਾ | ਇਸ ਦੌਰਾਨ ਸੁਆਮੀ ਬ੍ਰਹਮ ਮੁਨੀ ਨੇ ਸੰਗਤਾਂ ਨੂੰ ਸ੍ਰੀ ਰਾਮ ਚੰਦਰ ਦੇ ਜੀਵਨ ਬਾਰੇ ਵਿਸਥਾਰ ਪੁਰਵਕ ਦੱਸਿਆ ਅਤੇ ਰਾਮ ਨਾਮ ਦੀ ਸ਼ੋਭਾ ਕੀਤੀ | ਸੰਤ ਗੰਗਾ ਰਾਮ ਵਲੋਂ ਸਮੁੱਚੀਆਂ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਦੌਰਾਨ ਬਾਬਾ ਲਾਲ ਦਾਸ ਵਲੋਂ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ | ਇਸ ਮੌਕੇ ਰਿਸ਼ੀ ਰਾਮ ਜੈਤੋ, ਮੇਵਾ ਦਾਸ ਰਾਜਸਥਾਨ, ਮੋਹਨਦਾਸ ਬਰਗਾੜੀ, ਸਰਬਾਨੰਦ ਹਰਿਦੁਆਰ, ਸੁਖਦੇਵ ਮੁਨੀ ਕਲਿਆਣ, ਭਜਨ ਦਾਸ ਧੂਰਕੋਟ, ਪਰਮਾਨੰਦ ਬਠਿੰਡਾ, ਕਰਤਾਰ ਦਾਸ ਚੰਦ ਬਾਜਾ, ਕਿਰਪਾਲ ਦਾਸ ਜੈਤੋਂ, ਰਹਿਮਤ ਦਾਸ ਗੰਗਾ, ਨਰਾਇਣ ਦਾਸ ਮੌੜ ਮੰਡੀ, ਕਲਿਆਣਦਾਸ ਗਿੱਦੜਬਹਾ, ਬਾਬਾ ਸੇਵਕ ਸਿੰਘ ਮਾਣੂਕੇ, ਬਾਬਾ ਨੇਕ ਸਿੰਘ ਪੋਨੇ ਵਾਲੇ, ਬਲਬਹਾਦੁਰ ਦਾਸ ਵਣ ਵਾਲਾ, ਬਸੰਤ ਦਾਸ ਬੇਗਾ ਲਹਿਰਾ, ਸਿਕੰਦਰ ਦਾਸ, ਦਾਰਾ ਸਿੰਘ ਗਿੱਲ ਪੱਤੀ, ਕੁਲਬੀਰ ਦਾਸ ਜੀ ਦੋਦਾ, ਮੱਖਣ ਦਾਸ ਮੀਨੀਆ ਆਦਿ ਹਾਜ਼ਰ ਸਨ | ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਇਕੱਤਰਤਾ ਅਗਲੀ ਖ਼ਬਰ ਕਾਲਜ ਵਿਦਿਆਰਥਣਾਂ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।