ਗੋਨਿਆਣਾ, 26 ਮਾਰਚ (ਲਛਮਣ ਦਾਸ ਗਰਗ)- ਸਥਾਨਕ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ (ਰਜਿ:) ਗੋਨਿਆਣਾ ਵਲੋਂ ਸਮੂਹ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 24ਵਾਂ ਮੂਰਤੀ ਸਥਾਪਨਾ ਦਿਵਸ ਅਤੇ ਹਨੂੰਮਾਨ ਜਨਮ ਉਤਸਵ 2 ਅਪ੍ਰੈਲ 2026 ਦਿਨ ਵੀਰਵਾਰ ਨੂੰ ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਬਾਈਪਾਸ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਕਮੇਟੀ ਮੰਦਰ ਪ੍ਰਧਾਨ ਸ਼ਾਮ ਲਾਲ ਬਾਂਸਲ ਅਤੇ ਸੋਹਣ ਲਾਲ ਗਰਗ ਦੀ ਅਗਵਾਈ ਵਿਚ ਕਮੇਟੀ ਅਹੁਦੇਦਾਰਾਂ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੌਰਾਨ ਭਜਨ ਗਾਇਕ ਟਵਿੰਕਲ ਸ਼ਰਮਾ, ਸ਼ਿਵਾਂਗੀ ਭਾਰਦਵਾਜ, ਪਿ੍ਯਾ ਵਾਸਤਾ ਸੁਰੀਲੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਰਮੇਸ਼ ਬਾਂਸਲ ਵਲੋਂ ਸ੍ਰੀ ਸੁੰਦਰ ਕਾਂਡ ਪਾਠ ਕੀਤਾ ਜਾਵੇਗਾ |