ਰਾਮਾਂ ਮੰਡੀ, 26 ਮਾਰਚ (ਤਰਸੇਮ ਸਿੰਗਲਾ)-20 ਮਾਰਚ ਨੂੰ ਦਫ਼ਤਰ ਡਾਇਰੈਕਟਰ ਜਰਨਲ ਆਫ਼ ਪੁਲਿਸ ਕਾਊਾਟਰ ਇੰਨਟੈਲੀਜੈਂਸ ਐਸ.ਏ.ਐਸ ਨਗਰ ਮੋਹਾਲੀ ਪੰਜਾਬ ਵਲੋਂ ਰਾਮਾਂ ਥਾਣੇ ਵਿਖੇ ਮੈਸੂਲ ਹੋਏ ਪੱਤਰ ਵਿਚ ਚਤਵੰਤ ਸਿੰਘ ਸਿੱਧੂ ਉਰਫ਼ ਚਾਂਦੀ ਅਤੇ ਰੋਸ਼ਮ ਸਿੰਘ ਵਾਸੀ ਰਾਮਾਂ ਮੰਡੀ ਨੇ ਮੋਸੂਲ ਮੀਡੀਆ ਅਕਾਊਾਟ (ਇੰਸਟਾਗ੍ਰਾਮ/ਫੇਸਬੁੱਕ) ਪਰ ਗੱਡੀ ਮਾਰਕਾ ਸਕਾਰਪਿਉ ਨੰਬਰੀ ਐਚ ਆਰ 26 ਜੇ- 5025 ਨਾਲ ਰਾਈਫ਼ਲ/ਪਿਸਟਲ ਨਾਲ ਫੋਟੋਆ ਅਪਲੋਡ ਦੇ ਦੋਸ਼ਾਂ ਹੇਠ ਰਾਮਾਂ ਥਾਣੇ ਵਿਚ ਚਤਵੰਤ ਸਿੰਘ ਸਿੱਧੂ ਉਰਫ਼ ਚਾਂਦੀ ਅਤੇ ਰੋਸ਼ਮ ਸਿੰਘ ਵਾਸੀ ਰਾਮਾਂ ਮੰਡੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਏਐਸਆਈ ਇਕਬਾਲ ਸਿੰਘ ਕਰ ਰਹੇ ਹਨ |