ਸ਼ੋਭਾ ਯਾਤਰਾ ਵਿਚ ਉਮੜਿਆ ਜਨ ਸੈਲਾਬ
ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)-ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਸੇਵਾ ਸਮਿਤੀ ਵਲੋਂ ਸ਼ਹਿਰ ਦੇ ਪੁਰਾਤਨ ਮੰਦਿਰ ਤੋਂ ਇਲਾਵਾ ਵੱਖ-ਵੱਖ ਮੰਦਿਰਾਂ 'ਚ ਵਿਸ਼ਾਲ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼ਹਿਰ ਅੰਦਰ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਤਿਉਹਾਰ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਸੇਵਾ ਸਮਿਤੀ ਵਲੋਂ ਸ਼ੋਭਾ ਯਾਤਰਾ ਸਜਾਈ ਗਈ ¢ ਸ਼ੋਭਾ ਯਾਤਰਾ ਮੌਕੇ ਸ਼ਿਰਕਤ ਕਰਦਿਆਂ ਪਤਵੰਤੇ ਵਿਅਕਤੀਆਂ ਨੇ ਸਿਰ 'ਤੇ ਪੱਗ ਬੰਨ੍ਹ ਕੇ ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਮਾਹÏਲ ਨੂੰ ਭਗਤੀਮਈ ਬਣਾ ਦਿੱਤਾ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿੰ੍ਰਦਾਵਨ ਤੋਂ ਪਹੁੰਚੇ ਭਾਗਵਤ, ਸ਼੍ਰੀ ਰਾਮ ਅਤੇ ਸ਼ਿਵ ਪੁਰਾਣ ਕਥਾਵਾਚਕ ਪ੍ਰਸਿੱਧ ਆਚਾਰਯ ਰਾਜਿੰਦਰ ਮਹਾਰਾਜ ਹਾਜ਼ਰ ਰਹੇ¢ ਇਨ੍ਹਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਮਹਿਤਾ, ਮੇਅਰ ਪਦਮਜੀਤ ਸਿੰਘ ਮਹਿਤਾ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਕਾਂਗਰਸ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸਾਬਕਾ ਨਗਰ ਸੁਧਾਰ ਦੇ ਚੇਅਰਮੈਨ ਕੇ.ਕੇ ਅਰਗਵਾਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਬਲੀ ਢਿੱਲੋਂ, ਪੰਚਵਟੀ ਨਗਰ ਦੇ ਵਿਜੈ ਜਿੰਦਲ ਠੇਕੇਦਾਰ, ਜਨਕ ਰਾਜ ਗਰਗ, ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਅਸ਼ੋਕ ਕਾਂਸਲ, ਵੀਨੂੰ ਗੋਇਲ, ਨੀਲ ਗਰਗ, ਅਸ਼ੋਕ ਬਾਲਿਆਂਵਾਲੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ¢ ਪੂਜਾ-ਅਰਚਨਾ ਤੋਂ ਬਾਅਦ ਸ਼ਰਧਾਲੂਆਂ ਵਲੋਂ ਸ਼੍ਰੀ ਰਾਮ ਕਥਾ ਦਾ ਭਰਪੂਰ ਅਨੰਦ ਮਾਣਿਆ | ਅੰਤ 'ਚ ਰਾਜਸੀ ਅਤੇ ਸਮਾਜਿਕ ਆਗੂਆਂ ਨੇ ਨੌਜਵਾਨਾਂ ਨੂੰ ਆਪਣੇ ਸਭਿਆਚਾਰ ਨਾਲ ਜੁੜਨ ਦੀ ਅਪੀਲ ਕਰਦਿਆਂ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ 'ਤੇ ਚੱਲਣ ਦਾ ਸੰਦੇਸ਼ ਵੀ ਦਿੱਤਾ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਜੋ ਕਿ ਸਮਾਜ ਵਿਚ ਏਕਤਾ ਅਤੇ ਧਾਰਮਿਕ ਭਾਵਨਾ ਨੂੰ ਮਜ਼ਬੂਤ ਕਰਦੇ ਹਨ¢
ਰਾਮ ਨੌਮੀ ਦਿਵਸ ਮੌਕੇ 'ਜੈ ਸ੍ਰੀ ਰਾਮ' ਦੇ ਜੈਕਾਰਿਆਂ ਨਾਲ ਗੂੰਜਿਆ ਬਠਿੰਡਾ ਸ਼ਹਿਰ
ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਿਰਕਤ ਕਰਦੇ ਹੋਏ | ਤਸਵੀਰਾਂ : ਲਵਲੀ<br/>
27-03-2026