04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਵਜ਼ੀਫ਼ਾ ਘੁਟਾਲੇ ਵਾਲੀ ਕਾਂਗਰਸ ਨਰੇਗਾ ਸੰਬੰਧੀ ਸੌੜੀ ਸਿਆਸਤ ਨਾ ਕਰੇ-ਅਕਲੀਆ <br/>

ਅਜੀਤ ਡੈਸਕ 24-01-2026
ਨਥਾਣਾ, 23 ਜਨਵਰੀ (ਗੁਰਦਰਸ਼ਨ ਲੁੱਧੜ): ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਅਕਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਮਜ਼ਦੂਰਾਂ ਦੇ ਰੁਜ਼ਗਾਰ ਗਾਰੰਟੀ ਵਾਲੀ ਸਕੀਮ ਨੂੰ ਜਿੱਥੇ 100 ਦਿਨ ਤੋਂ ਵਧਾ ਕੇ 125 ਦਿਨ ਵਾਲੀ ਸਕੀਮ ਵਜੋਂ ਉਤਸ਼ਾਹਿਤ ਕੀਤਾ ਗਿਆ ਹੈ, ਉੱਥੇ ਮਜ਼ਦੂਰਾਂ ਦੀ ਦਿਹਾੜੀ ਵਿਚ ਵੀ ਵਾਧਾ ਕੀਤਾ ਗਿਆ ਹੈ | ਇਸ ਤੋਂ ਇਲਾਵਾ ਉਕਤ ਸਕੀਮ ਤਹਿਤ ਰੁਜ਼ਗਾਰ ਵਾਲੇ ਸਮੇਂ ਨੂੰ ਖੇਤੀ ਸੀਜ਼ਨ ਦੇ ਸਮੇਂ ਨਾਲੋਂ ਵੱਖ ਕਰਕੇ ਪੇਂਡੂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦਾ ਕਦਮ ਉਲੀਕਿਆ ਗਿਆ ਹੈ, ਜਿਸ ਦਾ ਦਿਹਾਤੀ ਖੇਤਰ ਦੇ ਮਜ਼ਦੂਰਾਂ ਨੂੰ ਲਾਭ ਮਿਲੇਗਾ, ਪਰ ਆਜ਼ਾਦ ਭਾਰਤ ਵਿਚ ਤਕਰੀਬਨ ਅੱਧੀ ਸਦੀ ਦਾ ਸਮਾਂ ਰਾਜ ਕਰ ਚੁੱਕੀ ਕਾਂਗਰਸ ਪਾਰਟੀ, ਜੋ ਫੋਕੇ ਨਾਅਰਿਆਂ ਅਤੇ ਲਾਰਿਆਂ ਤੋਂ ਵੱਧ ਪੇਂਡੂ ਖੇਤਰ ਦੇ ਕਿਰਤੀ ਕਾਮਿਆਂ ਲਈ ਕੁਝ ਨਹੀਂ ਕਰ ਸਕੀ, ਹੁਣ ਕੇਂਦਰ ਸਰਕਾਰ ਦੇ ਦਿਹਾਤੀ ਮਜ਼ਦੂਰ ਪੱਖੀ ਕਦਮ ਦੀ ਬੇਲੋੜੀ ਆਲੋਚਨਾ ਕਰਕੇ ਆਪਣੀ ਸੌੜੀ ਸਿਆਸਤ ਕਰ ਰਹੀ ਹੈ | ਭਾਜਪਾ ਆਗੂ ਨੇ ਕਿਹਾ ਕਿ ਰੁਜ਼ਗਾਰ ਗਾਰੰਟੀ ਯੋਜਨਾ ਵਿਚ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੇ ਸੂਬੇ ਆਪਣਾ ਯੋਗਦਾਨ ਪਾਉਣ ਲਈ ਪੂਰਾ ਉਤਸ਼ਾਹ ਵਿਖਾ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਵੀ ਬੇਲੋੜੀ ਇਸ਼ਤਿਹਾਰਬਾਜ਼ੀ ਅਤੇ ਹਵਾਈ ਖ਼ਰਚੇ ਘਟਾ ਕੇ ਉਨ੍ਹਾਂ ਰਾਜਾਂ ਵਾਂਗ ਦਿਹਾਤੀ ਵਿਕਾਸ ਵਾਲੀ ਸਕੀਮ ਵਿਚ ਆਪਣੀ ਹਿੱਸੇਦਾਰੀ ਪਾਉਣੀ ਚਾਹੀਦੀ ਹੈ | ਭਾਜਪਾ ਹਲਕਾ ਇੰਚਾਰਜ ਨੇ ਕਾਂਗਰਸ ਪਾਰਟੀ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਇਹ ਪਾਰਟੀ ਸੂਬੇ ਦੀ ਸੱਤਾ ਵਿਚ ਹੁੰਦੀ ਹੈ ਤਾਂ ਐਸ.ਸੀ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਤੱਕ ਨੂੰ ਨਹੀਂ ਬਖ਼ਸ਼ਿਆ ਜਾਂਦਾ, ਪਰ ਜਦੋਂ ਸੱਤਾ ਵਿਚੋਂ ਲਾਂਭੇ ਚਲੀ ਜਾਂਦੀ ਹੈ ਤਾਂ ਗੁਮਰਾਹਕੁਨ ਪ੍ਰਚਾਰ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਕਾਂਗਰਸ ਪਾਰਟੀ ਤੋਂ ਵੱਧ ਕੋਈ ਵੀ ਗ਼ਰੀਬਾਂ ਦਾ ਹਿਤੈਸ਼ੀ ਨਹੀਂ |ਹਲਕਾ ਇੰਚਾਰਜ ਬਲਦੇਵ ਸਿੰਘ ਅਕਲੀਆ ਨੇ ਕਿਹਾ ਕਿ ਉਹ ਜਦੋਂ ਸਾਲ 2019 ਦੇ ਵਰ੍ਹੇ ਜਦੋਂ ਸਿੱਖਿਆ ਵਿਭਾਗ ਵਿਚ ਇੰਚਾਰਜ ਪਿ੍ੰਸੀਪਲ ਸਨ ਤਾਂ ਵਿਦਿਆਰਥੀਆਂ ਦੇ ਵਜ਼ੀਫ਼ੇ ਕਾਂਗਰਸ ਸਰਕਾਰ ਦੇ ਘੁਟਾਲਿਆਂ ਦੇ ਚੱਕਰ ਤੱਕ ਹੀ ਸੀਮਤ ਰਹਿ ਗਏ ਸਨ | ਹਲਕਾ ਇੰਚਾਰਜ ਨੇ ਕਾਂਗਰਸੀ ਆਗੂਆਂ ਨੂੰ ਸਵਾਲ ਕੀਤਾ ਹੈ ਕਿ ਮਜ਼ਦੂਰਾਂ ਦੀ ਰੁਜ਼ਗਾਰ ਗਾਰੰਟੀ ਵਾਲੀ ਸਕੀਮ ਸੰਬੰਧੀ ਗੁਮਰਾਹਕੁੰਨ ਪ੍ਰਚਾਰ ਦੀ ਬਿਜਾਏ ਸਾਲ 2019 ਦੌਰਾਨ ਵਿਦਿਆਰਥੀਆਂ ਦੇ ਵੱਟੇ ਖਾਤੇ ਪਏ ਵਜ਼ੀਫ਼ਿਆਂ ਬਾਰੇ ਸਪਸ਼ਟੀ ਕਰਨ ਦਿੱਤਾ ਜਾਵੇ |

ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਲੋਂ ਸਿਹਤ ਤੇ ਸਫ਼ਾਈ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਬਸੰਤ ਪੰਚਮੀ ਦੇ ਮੌਕੇ ਪੀਰ ਬਾਬਾ ਦੁਰਗਾ ਨਾਥ ਡੇਰੇ 'ਚ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।