04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਸੰਤ ਪੰਚਮੀ ਦੇ ਮੌਕੇ ਪੀਰ ਬਾਬਾ ਦੁਰਗਾ ਨਾਥ ਡੇਰੇ 'ਚ ਮੇਲਾ ਕਰਵਾਇਆ <br/>

ਅਜੀਤ ਡੈਸਕ 24-01-2026
ਮੋਗਾ, 23 ਜਨਵਰੀ (ਅਸ਼ੋਕ ਬਾਂਸਲ)-ਬਸੰਤ ਪੰਚਮੀ ਦੇ ਮੌਕੇ ਮੋਗਾ ਦੇ ਬੇਰੀਆਂ ਵਾਲਾ ਮੁਹੱਲਾ ਵਿਖੇ ਡੇਰਾ ਪੀਰ ਬਾਬਾ ਦੁਰਗਾ ਨਾਥ ਜੀ ਤੇ ਸਾਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ | ਇਸ ਮੌਕੇ ਪਹੁੰਚੀਆਂ ਸੰਗਤਾਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਮੇਲੇ ਦੌਰਾਨ ਆਈਆਂ ਸੰਗਤਾਂ ਨੇ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਭੋਜਨ ਤਿਆਰ ਕੀਤੇ, ਜਿਸ ਦਾ ਸੰਗਤਾਂ ਨੇ ਪ੍ਰੇਮ ਪੂਰਵਕ ਅਨੰਦ ਮਾਣਿਆਂ | ਮੇਲੇ ਵਿਚ ਪਹੁੰਚੀਆਂ ਸੰਗਤਾਂ ਨੇ ਬਾਬੇ ਦੇ ਦਰਬਾਰ 'ਚ ਮੱਥਾ ਟੇਕ ਕੇ ਸੁਖ ਸ਼ਾਂਤੀ ਦੀ ਕਾਮਨਾ ਕੀਤੀ | ਇਸ ਮੌਕੇ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਟੀਮ ਵਲੋਂ ਸਮਾਜ ਸੇਵੀ ਡਾ. ਨਵੀਨ ਸੂਦ, ਮੋਹਿਤ ਸੂਦ, ਗੁੱਲੂ ਆਹਲੂਵਾਲੀਆਂ, ਸੱਤੀ ਚਾਵਲਾ, ਰਾਜਨ ਬਾਂਸਲ, ਰਾਜੂ ਸਹੋਤਾ ਤੇ ਮਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਜ਼ੀਫ਼ਾ ਘੁਟਾਲੇ ਵਾਲੀ ਕਾਂਗਰਸ ਨਰੇਗਾ ਸੰਬੰਧੀ ਸੌੜੀ ਸਿਆਸਤ ਨਾ ਕਰੇ-ਅਕਲੀਆ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਹਲਕਾ ਵਿਧਾਇਕ ਲਾਡੀ ਢੋਸ ਵਲੋਂ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।