02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੈਰਾ ਮੈਡੀਕਲ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਚੋਣ, ਨਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਚੁਣੇ

ਫ਼ਿਰੋਜ਼ਪੁਰ,2 ਨਵੰਬਰ (ਕੁਲਬੀਰ ਸਿੰਘ ਸੋਢੀ)-ਪੈਰਾ ਮੈਡੀਕਲ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਦੀ ਚੋਣ ਭਾਈ ਮਰਦਾਨਾ ਯਾਦਗਾਰੀ ਹਾਲ, ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਨਰਿੰਦਰ ਸ਼ਰਮਾ ਅਤੇ ਰਾਮ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫ਼ਸਰ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ।

ਪੈਰਾ ਮੈਡੀਕਲ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕਰਵਾਈ ਗਈ ਚੋਣ ਪਿੱਛੋਂ ਚੁਣੇ ਅਹੁਦੇਦਾਰਾਂ ਦੀ ਤਸਵੀਰ। ਅਜੀਤ ਤਸਵੀਰ 03-11-2026
ਫ਼ਿਰੋਜ਼ਪੁਰ,2 ਨਵੰਬਰ (ਕੁਲਬੀਰ ਸਿੰਘ ਸੋਢੀ)-ਪੈਰਾ ਮੈਡੀਕਲ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਦੀ ਚੋਣ ਭਾਈ ਮਰਦਾਨਾ ਯਾਦਗਾਰੀ ਹਾਲ, ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਨਰਿੰਦਰ ਸ਼ਰਮਾ ਅਤੇ ਰਾਮ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫ਼ਸਰ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਕੌਰਜੀਤ ਸਿੰਘ ਨੂੰ ਚੇਅਰਮੈਨ ਅਤੇ ਜਸਵਿੰਦਰ ਸਿੰਘ ਕੌੜਾ ਅਤੇ ਪ੍ਰੀਤ ਮੁਖੀਜਾ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਜਾਣਕਾਰੀ ਦਿੰਦਿਆਂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਚੋਣ ਦੌਰਾਨ ਗੁਰਜੀਤ ਸਿੰਘ, ਸਤਨਾਮ ਸਿੰਘ, ਬਲਜੀਤ ਕੌਰ ਕਸੂਆਣਾ, ਕਰਨਜੀਤ ਸਿੰਘ, ਕਿਰਨਪਾਲ ਕੌਰ ਗੁਰੂਹਰਸਹਾਏ ਅਤੇ ਰਮੇਸ਼ ਕੁਮਾਰ ਫ਼ਿਰੋਜ਼ਸ਼ਾਹ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਰਜਵੰਤ ਕੌਰ ਆਸ਼ਾ ਵਰਕਰ, ਅਜੀਤ ਗਿੱਲ, ਚਰਨਜੀਤ ਕੌਰ ਆਮ ਆਦਮੀ ਕਲੀਨਿਕ ਫਾਰਮਾਸਿਸਟ ਅਤੇ ਪਰਮਜੀਤ ਕੌਰ ਐੱਲ.ਐੱਚ.ਵੀ. ਗੁਰੂਹਰਸਹਾਏ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਮੋਨਿਕਾ ਬੇਦੀ, ਕ੍ਰਿਸ਼ਨਾ ਨਰਸਿੰਗ ਸਿਸਟਰ ਅਤੇ ਲਖਵਿੰਦਰ ਕੌਰ ਸਟਾਫ਼ ਨਰਸ ਫ਼ਿਰੋਜ਼ਪੁਰ ਕੈਂਟ ਨੂੰ ਵਧੀਕ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸੇ ਤਰ੍ਹਾਂ ਗੁਰਮੇਲ ਸਿੰਘ, ਪਲਵਿੰਦਰ ਕੌਰ, ਗੁਰਦੇਵ ਸਿੰਘ ਅਤੇ ਗੁਰਮੀਤ ਕੌਰ ਏ.ਐੱਨ.ਐੱਮ. ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਅਤੇ ਰਮਨਦੀਪ ਸਿੰਘ, ਅਨੀਤਾ ਰਾਣੀ, ਰੇਖਾ ਸਟਾਫ਼, ਰਾਜਬੀਰ ਸਿੰਘ, ਜਗਤਾਰ ਸਿੰਘ, ਜੰਗੋ ਬਾਈ, ਬਲਜੀਤ ਕੌਰ ਕਾਮਲ ਵਾਲਾ ਅਤੇ ਸ਼ੈਲੀ ਏਡਜ਼ ਕੰਟਰੋਲ ਸੁਸਾਇਟੀ ਅਤੇ ਹੀਰਾ ਸਿੰਘ 108 ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ। ਇਸ ਦੇ ਅੱਗੇ ਪਰਵੀਰ ਸਿੰਘ, ਗੌਰਵ ਦਾਸ, ਮਨਜੀਤ ਸਿੰਘ ਗੁਰੂਹਰਸਹਾਏ ਅਤੇ ਗੁਰਬਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ, ਜਦਕਿ ਭਾਰਤ ਭੂਸ਼ਣ, ਤਰਨਦੀਪ ਕੌਰ, ਜਗਰੂਪ ਸਿੰਘ ਕੱਸੂਆਣਾ ਅਤੇ ਬਲਦੇਵ ਸਿੰਘ ਕੱਸੂਆਣਾ ਨੂੰ ਪ੍ਰਚਾਰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਯੂਨੀਅਨ ਵਲੋਂ ਮਨਿੰਦਰਜੀਤ ਸਿੰਘ ਸਿਵਲ ਸਰਜਨ ਦਫ਼ਤਰ, ਮਨਦੀਪ ਚਾਵਲਾ, ਡਾ.ਯੁਵਰਾਜ ਨਾਰੰਗ, ਬਗੀਚ ਸਿੰਘ, ਵੀਨਾ ਐੱਲ.ਐੱਚ.ਵੀ., ਪ੍ਰਭਜੋਤ ਕੌਰ ਸਟਾਫ਼ ਅਤੇ ਮਨਜੀਤ ਸਿੰਘ ਮਮਦੋਟ ਨੂੰ ਦਫ਼ਤਰੀ ਸਕੱਤਰ ਅਤੇ ਨਛੱਤਰ ਸਿੰਘ, ਮੋਨਿਕਾ ਸਟਾਫ਼ ਅਤੇ ਅਮਰਜੀਤ ਸਿੰਘ ਨੂੰ ਕਾਨੂੰਨੀ ਸਲਾਹਕਾਰ, ਜਦਕਿ ਮਨਪ੍ਰੀਤ ਕੌਰ ਸਟਾਫ਼, ਜਸਵਿੰਦਰ ਸਿੰਘ ਗੁਰੂਹਰਸਹਾਏ ਅਤੇ ਜੁਗਰਾਜ ਸਿੰਘ ਆਮ ਆਦਮੀ ਕਲੀਨਿਕ ਨੂੰ ਮੁੱਖ ਬੁਲਾਰੇ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੁਖਦੇਵ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ, ਜਤਿੰਦਰ ਸ਼ਰਮਾ, ਕਮਲ ਟੀ.ਬੀ. ਵਿਭਾਗ, ਕੁਲਵੰਤ ਸਿੰਘ, ਨੇਹਾ, ਰਾਹੁਲ, ਅਸ਼ੋਕ, ਬਲਦੇਵ ਸਿੰਘ ਕਮਿਊਨਿਟੀ ਹੈਲਥ ਅਫ਼ਸਰ, ਬੰਦਨਾ ਸ਼ਰਮਾ, ਜਸਪਾਲ ਸ਼ਰਮਾ, ਸੁਖਬੀਰ ਕੌਰ, ਕ੍ਰਿਸ਼ਨਾ ਸਟਾਫ਼, ਕ੍ਰਿਸ਼ਮਾ, ਸਿਮਰਨ, ਰਾਜਦੀਪ, ਅੰਕਿਤਾ, ਰਜਿੰਦਰ ਕੌਰ, ਰਮਨਦੀਪ ਕੌਰ, ਮੁਕੇਸ਼ ਕੁਮਾਰ, ਗਗਨਦੀਪ ਸਿੰਘ, ਰਜਨੀਸ਼ ਕੈਂਡੀ, ਨਿਸ਼ਾ, ਸੁਨੀਤਾ, ਵਿਕਰਮ, ਅਮਰਜੀਤ ਕੌਰ, ਅਮਨਦੀਪ ਸਿੰਘ ਸੋਨੂੰ, ਸ਼ਿਵ, ਬਲਵੀਰ ਸਿੰਘ, ਅੰਜਨਾ ਸ਼ਰਮਾ, ਪਰਵੀਨ ਕੁਮਾਰੀ, ਅਮਨਦੀਪ ਕੌਰ, ਗੀਤਾਂਜਲੀ, ਸੰਦੀਪ ਸਿੰਘ ਲੈਬਾਰਟਰੀ ਟੈਕਨੀਸ਼ਨ, ਮਨੀਸ਼ ਕੁਮਾਰ, ਸੁਖਜੀਤ, ਨਰੇਸ਼ ਕੁਮਾਰ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਅਤੇ ਸੰਨੀ ਬਾਂਸਲ ਸਮੇਤ ਹੋਰ ਸਟਾਫ਼ ਮੈਂਬਰਾਂ ਨੂੰ ਵੀ ਜਥੇਬੰਦੀ ਵਿਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਫੈਡਰੇਸ਼ਨ ਦੇ ਆਗੂ ਗੁਰਜੰਟ ਸਿੰਘ ਕੋਕਰੀ, ਰਣਧੀਰ ਸਿੰਘ ਫ਼ਤਿਹਗੜ੍ਹ ਸਾਹਿਬ, ਐਲਵਨ ਭੱਟੀ, ਰਾਮ ਅਵਤਾਰ, ਸੁਧੀਰ ਅਤੇ ਐਂਗਲ ਜੈਂਡਰ ਅਤੇ ਅਧਿਆਪਕ ਜਥੇਬੰਦੀ ਦੇ ਆਗੂ ਮਲਕੀਤ ਸਿੰਘ ਹਰਾਜ ਅਤੇ ਸਰਬਜੀਤ ਸਿੰਘ ਭਾਵੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਅਖੀਰ ਵਿਚ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਨੇ ਸਮੂਹ ਆਗੂਆਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਜਲਦ ਮੰਗ ਪੱਤਰ ਤਿਆਰ ਕਰਕੇ ਸਿਵਲ ਸਰਜਨ ਫ਼ਿਰੋਜ਼ਪੁਰ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਸੈਟੇਲਾਈਟ ਦੀ ਨਜ਼ਰ ਤੋਂ ਨਹੀਂ ਬਚ ਸਕੇ ਖੇਤਾਂ ’ਚ ਪਰਾਲੀ ਸਾੜਨ ਵਾਲੇ ਅਗਲੀ ਖ਼ਬਰ 1984 ਦਾ ਸਿੱਖ ਕਤਲੇਆਮ ਕੌਮ ਦੇ ਇਤਿਹਾਸ ਦਾ ਕਦੇ ਨਾ ਭੁੱਲਣ ਵਾਲਾ ਕਾਲਾ ਅਧਿਆਇ- ਕਰਨੈਲ ਸਿੰਘ ਪੀਰ ਮੁਹੰਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।