23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਐਸ.ਕੇ. ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ 10 ਦਿਨਾਂ ਕੈਂਪ ’ਚ ਮਾਰੀਆਂ ਮੱਲਾਂ

ਤਲਵੰਡੀ ਭਾਈ, 22 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਐਸ. ਕੇ.

ਅਜੀਤ ਡੈਸਕ 23-10-2026
ਤਲਵੰਡੀ ਭਾਈ, 22 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਦੇ ਐਨ.ਸੀ.ਸੀ. ਕੈਡਿਟਾਂ ਨੇ ਮਲੋਟ ਵਿਖੇ ਲਗਾਏ ਗਏ 10 ਦਿਨਾ ਕੈਂਪ ਵਿਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਵੱਖ-ਵੱਖ ਮੁਕਾਬਲਿਆਂ ਵਿਚ ਇਨਾਮ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀ ਐਨ.ਸੀ.ਸੀ. ਇੰਚਾਰਜ ਜਸਵੀਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਸਕੂਲ ਦੀਆਂ 10 ਵਿਦਿਆਰਥਣਾਂ ਤੇ 7 ਵਿਦਿਆਰਥੀਆਂ 17 ਕੈਡਿਟ ਵਜੋਂ ਨੇ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਕੈਡਿਟਾਂ ਨੂੰ ਡਰੋਨ ਸਿਖਲਾਈ, ਡਾਂਸ, ਸਭਿਆਚਾਰਕ ਗਤੀਵਿਧੀਆਂ, ਖੇਡਾਂ, ਨਿਸ਼ਾਨੇਬਾਜ਼ੀ ਤੇ ਡਰਿੱਲ ਦੀ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਮੈਪ ਰੀਡਿੰਗ, ਸਮਾਜਿਕ ਵਿਕਾਸ, ਅੱਗ ਬੁਝਾਉਣ, ਟਰੈਫ਼ਿਕ ਨਿਯਮਾਂ, ਸਫ਼ਾਈ, ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕਤਾ, ਸਾਈਬਰ ਕ੍ਰਾਈਮ ਅਤੇ ਮੁੱਢਲੀ ਸਹਾਇਤਾ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਕੂਲ ਦੀ ਵਿਦਿਆਰਥਣ ਵਰੀਦੀ ਨੇ ਹਰਿਆਣਵੀ ਡਾਂਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਗੁਰਲੀਨ ਕੌਰ ਨੇ ਨਿਸ਼ਾਨੇਬਾਜ਼ੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਿਦਿਆਰਥਣ ਦਿਲਜੋਤ ਕੌਰ ਦੀ ‘ਗਾਰਡ ਆਫ਼ ਆਨਰ’ ਲਈ ਚੋਣ ਹੋਈ ਹੈ। ਇਹ ਕੈਂਪ ਕਰਨਲ ਚੰਦਰ ਸ਼ੇਖਰ ਸ਼ਰਮਾ (ਸ਼ੌਰਿਆ ਚੱਕਰ) ਤੇ ਕਰਨਲ ਰਾਕੇਸ਼ ਕੁਮਾਰ ਦੀ ਦੇਖਰੇਖ ਹੇਠ ਲਗਾਇਆ ਗਿਆ ਸੀ। ਸਕੂਲ ਦੇ ਚੇਅਰਮੈਨ ਤਰਸੇਮ ਸਿੰਘ ਮੱਲਾ, ਡਾਇਰੈਕਟਰ ਕਿਰਨਪ੍ਰੀਤ ਕੌਰ ਸੋਢੀ ਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਸਿੱਧੂ ਨੇ ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪਰਾਲੀ ਸਾੜਨ ਦੇ ਮਾਮਲੇ ’ਚ ਆਰਿਫ਼ ਕੇ ਪੁਲਿਸ ਵਲੋਂ ਕੇਸ ਦਰਜ ਅਗਲੀ ਖ਼ਬਰ ਡੀ.ਸੀ.ਐਮ. ਫਿਰੋਜ਼ਪੁਰ ਵਲੋਂ ਗੁਰੂਹਰਸਹਾਏ ਰੇਲਵੇ ਸਟੇਸ਼ਨ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।