ਐਮ.ਸੀ. ਮਿਸ਼ਲ ਗਾਚਲੀ ਅਤੇ ਮਰਕਸ ਭੱਟੀ ਵਲੋਂ ਭਗਵਾਨ ਵਾਲਮੀਕਿ ਸੇਵਾ ਸਮਿਤੀ ਦੇ ਅਹੁਦੇਦਾਰਾਂ ਦਾ ਸਨਮਾਨ
ਫ਼ਿਰੋਜ਼ਪੁਰ, 22 ਅਕਤੂਬਰ (ਸੁਖਵਿੰਦਰ ਸਿੰਘ)- ਸ਼ਹਿਰ ਦੇ ਸ਼ਾਂਤੀ ਨਗਰ ਵਿਖੇ ਭਗਵਾਨ ਵਾਲਮੀਕਿ ਸੇਵਾ ਸਮਿਤੀ ਵਲੋਂ ਧਾਰਮਿਕ ਆਸਥਾ ਤੇ ਸ਼ਰਧਾ ਨਾਲ ਵੱਡੀ ਸਕ੍ਰੀਨ ਲਗਾ ਕੇ ਰਾਮਾਇਣ ਵਿਖਾਈ ਜਾ ਰਹੀ ਹੈ। ਸਮਿਤੀ ਵਲੋਂ ਪਿਛਲੇ 8 ਸਾਲਾਂ ਤੋਂ ਲਗਾਤਾਰ ਹਰ ਸਾਲ ਕੀਤੇ ਜਾ ਰਹੇ ਇਸ ਉਪਰਾਲੇ ਰਾਹੀਂ ਇਲਾਕੇ ਦੀ ਸੰਗਤ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਮਰਿਆਦਾਵਾਂ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ।
ਫ਼ਿਰੋਜ਼ਪੁਰ, 22 ਅਕਤੂਬਰ (ਸੁਖਵਿੰਦਰ ਸਿੰਘ)- ਸ਼ਹਿਰ ਦੇ ਸ਼ਾਂਤੀ ਨਗਰ ਵਿਖੇ ਭਗਵਾਨ ਵਾਲਮੀਕਿ ਸੇਵਾ ਸਮਿਤੀ ਵਲੋਂ ਧਾਰਮਿਕ ਆਸਥਾ ਤੇ ਸ਼ਰਧਾ ਨਾਲ ਵੱਡੀ ਸਕ੍ਰੀਨ ਲਗਾ ਕੇ ਰਾਮਾਇਣ ਵਿਖਾਈ ਜਾ ਰਹੀ ਹੈ। ਸਮਿਤੀ ਵਲੋਂ ਪਿਛਲੇ 8 ਸਾਲਾਂ ਤੋਂ ਲਗਾਤਾਰ ਹਰ ਸਾਲ ਕੀਤੇ ਜਾ ਰਹੇ ਇਸ ਉਪਰਾਲੇ ਰਾਹੀਂ ਇਲਾਕੇ ਦੀ ਸੰਗਤ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਮਰਿਆਦਾਵਾਂ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ। ਸਮਿਤੀ ਦੇ ਪ੍ਰਧਾਨ ਮੁਕੇਸ਼ ਕੁਮਾਰ ਅਤੇ ਮੈਂਬਰਾਂ ਵਲੋਂ ਕੀਤੇ ਜਾਂਦੇ ਸੁਚੱਜੇ ਪ੍ਰਬੰਧ ਤੇ ਸਮਾਜਿਕ ਸੇਵਾਵਾਂ ਦੀ ਇਲਾਕਾ ਨਿਵਾਸੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਸ਼ਾਂਤੀ ਨਗਰ ਵਾਰਡ ਦੇ ਐਮ.ਸੀ. ਮਿਸ਼ਲ ਗਾਚਲੀ ਅਤੇ ਮਰਕਸ ਭੱਟੀ ਵਲੋਂ ਸਮਿਤੀ ਦੇ ਮੈਂਬਰਾਂ ਦੀਆਂ ਸੇਵਾਵਾਂ ਅਤੇ ਸਮਾਗਮ ਦੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਵਲੋਂ ਸੰਸਥਾ ਨੂੰ 11,000 ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ ਅਤੇ ਸਮਿਤੀ ਦੇ ਪ੍ਰਧਾਨ ਮੁਕੇਸ਼ ਕੁਮਾਰ, ਵਾਈਸ ਪ੍ਰਧਾਨ ਬਿਸ਼ੰਬਰ ਅਤੇ ਸਾਰੇ ਸਾਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਗਏ ਮੈਂਬਰਾਂ ਰਜੇਸ਼ ਕੁਮਾਰ, ਵਿਜੇ ਕੁਮਾਰ, ਅਜੇ ਕੁਮਾਰ, ਕਰਨ ਸੰਗੇਲੀਆ, ਨਿਤੀਸ਼, ਰੋਹਨ, ਲਖਬੀਰ, ਮਿੰਟੂ, ਹਰਪ੍ਰੀਤ ਸਿੰਘ, ਸੋਨੂ, ਸੁਰਿੰਦਰ ਤੇ ਪ੍ਰਿੰਸ ਸ਼ਾਮਲ ਸਨ।