19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭਗਤ ਬਾਬਾ ਦੁਨੀ ਚੰਦ ਕਾਲਜ ਮਹੀਆਂਵਾਲਾ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਜ਼ੀਰਾ,18 ਅਗਸਤ (ਰਜਨੀਸ਼ ਕਥੂਰੀਆ)- ਭਗਤ ਬਾਬਾ ਦੁਨੀ ਚੰਦ ਕਾਲਜ ਮਹੀਆਂਵਾਲਾ ਕਲਾਂ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੀ ਚੇਅਰਪਰਸਨ ਮੈਡਮ ਸਤਵੀਰ ਕੌਰ ਜੌਹਲ ਵਲੋਂ ਰਿਬਨ ਕੱਟ ਕੇ ਕੀਤੀ ਗਈ।

ਅਜੀਤ ਡੈਸਕ 19-08-2026
ਜ਼ੀਰਾ,18 ਅਗਸਤ (ਰਜਨੀਸ਼ ਕਥੂਰੀਆ)- ਭਗਤ ਬਾਬਾ ਦੁਨੀ ਚੰਦ ਕਾਲਜ ਮਹੀਆਂਵਾਲਾ ਕਲਾਂ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੀ ਚੇਅਰਪਰਸਨ ਮੈਡਮ ਸਤਵੀਰ ਕੌਰ ਜੌਹਲ ਵਲੋਂ ਰਿਬਨ ਕੱਟ ਕੇ ਕੀਤੀ ਗਈ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵਾ ਪਹਿਣ ਕੇ ਪੰਜਾਬ ਦੇ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਕਾਲਜ ਦੇ ਜਨਰਲ ਸੈਕਟਰੀ ਅਤੇ ਅਕਡੈਮਿਕ ਹੈੱਡ ਲਵਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਦੱਸਿਆ ਅਤੇ ਪੰਜਾਬ ਦੀ ਇਸ ਅਮੀਰ ਅਤੇ ਅਨਮੋਲ ਵਿਰਾਸਤ ਨੂੰ ਸੰਭਾਲਣ ਦੀ ਅਪੀਲ ਕੀਤੀ । ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵਲੋਂ ਪੰਜਾਬੀ ਲੋਕ ਗੀਤ, ਕਵਿਤਾਵਾਂ ਅਤੇ ਗਿੱਧਾ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਤੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਪ੍ਰਸ਼ਨ ਵੀ ਪੁੱਛੇ ਗਏ। ਜਿਸ ਵਿਚ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਪਵਨਦੀਪ ਕੌਰ ਨੇ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦੇ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ‘ਮਿਸ ਤੀਜ’ ਚੁਣਿਆ ਗਿਆ। ਤੀਆਂ ਦੇ ਤਿਉਹਾਰ ਨੂੰ ਹੋਰ ਵੀ ਰੰਗੀਨ ਬਣਾਉਣ ਲਈ ਕਾਲਜ ਦੇ ਵਲੋਂ ਵਿਦਿਆਰਥੀਆਂ ਦੇ ਖਾਣ ਪੀਣ ਲਈ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਦਾ ਵਿਦਿਆਰਥੀ ਨੇ ਖ਼ੂਬ ਆਨੰਦ ਮਾਣਿਆ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਪ੍ਰੋ.ਗੁਰਪ੍ਰੀਤ ਸਿੰਘ, ਪ੍ਰੋ.ਲਾਲ ਸਿੰਘ, ਪ੍ਰੋ. ਬਲਪ੍ਰੀਤ ਸਿੰਘ, ਸਤਨਾਮ ਸਿੰਘ, ਪ੍ਰੋ.ਵੀਰਪਾਲ ਕੌਰ, ਪ੍ਰੋ.ਹਰਪ੍ਰੀਤ ਕੌਰ, ਪ੍ਰੋ. ਹਰਪ੍ਰੀਤ ਕੌਰ , ਪ੍ਰੋ. ਅਨੀਸ਼ਾ, ਮੈਡਮ ਕੁਲਵਿੰਦਰ ਕੌਰ ਅਤੇ ਮੈਡਮ ਅਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਵਲੋਂ ਲੋੜਵੰਦ ਵਿਦਿਆਰਥਣਾਂ ਨੂੰ ਰਾਸ਼ੀ ਭੇਟ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਵੱਖ-ਵੱਖ ਅਹੁਦੇਦਾਰ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।