18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤੀਆਂ ਦਾ ਤਿਉਹਾਰ ਮਨਾਇਆ

ਮੱਲਾਵਾਲਾ, 17 ਅਗਸਤ (ਸੁਰਜਨ ਸਿੰਘ ਸੰਧੂ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਡਾ. ਬਲਜਿੰਦਰਪ੍ਰੀਤ ਕੌਰ ਦੇ ਵਿਹੜੇ ’ਚ ਬੜੀ ਧੂਮਧਾਮ ਨਾਲ ਮਨਾਇਆ ਗਿਆ।

ਅਜੀਤ ਡੈਸਕ 18-08-2026
ਮੱਲਾਵਾਲਾ, 17 ਅਗਸਤ (ਸੁਰਜਨ ਸਿੰਘ ਸੰਧੂ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਡਾ. ਬਲਜਿੰਦਰਪ੍ਰੀਤ ਕੌਰ ਦੇ ਵਿਹੜੇ ’ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਡਾ. ਬਲਜਿੰਦਰ ਪ੍ਰੀਤ ਕੌਰ ਦਾ ਕਹਿਣਾ ਹੈ ਕਿ ਹੁਣ ਲੋਕ ਪੰਜਾਬੀ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਲੜਕੀਆਂ ਆਪਣੇ ਸਹੁਰੇ ਪਰਿਵਾਰਾਂ ਤੋਂ ਪੇਕੇ ਪਿੰਡ ਆ ਕੇ ਬੜੀ ਧੂਮਧਾਮ ਨਾਲ ਮਨਾਉਂਦੀਆਂ ਹਨ। ਇਸ ਮੌਕੇ ਮੁਹੱਲੇ ਦੀਆਂ ਧੀਆਂ ਆਸਪਾਸ ਪਿੰਡਾਂ ਦੀਆਂ ਲੜਕੀਆਂ ਅਤੇ ਮਹਿਲਾਵਾਂ ਪੰਜਾਬੀ ਬੋਲੀਆਂ,ਸਾਉਣ ਮਹੀਨੇ ਦੇ ਗੀਤ ਗਾ ਕੇ ਖੂਬ ਗਿੱਧਾ ਪਾਉਂਂਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਵਿਰਸੇ ਨੂੰ ਕਾਇਮ ਰੱਖਣ ਲਈ ਹਰ ਪਿੰਡ-ਸ਼ਹਿਰ ’ਚ ਤੀਆਂ ਦਾ ਤਿਉਹਾਰ ਮਨਾਉਣ।
ਪਿਛਲੀ ਖ਼ਬਰ ਪਵਿੱਤਰ ਹਦੂਦ ਅੰਦਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਹੋਣਾ ਬਹੁਤ ਹੀ ਮੰਦਭਾਗਾ- ਅਕਾਲੀ ਆਗੂ ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਖੇ ਅਰੋੜਾ ਖੱਤਰੀ ਬਰਾਦਰੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।