18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵੱਖ - ਵੱਖ ਥਾਈਂ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ ਲਿਟਲ ਫਲਾਵਰ ਕਾਨਵੈਂਟ ਸਕੂਲ ਮੁੱਦਕੀ ਵਲੋਂ ਸਮਾਗਮ

ਮੁੱਦਕੀ, 17 ਅਗਸਤ (ਭਾਰਤ ਭੂਸ਼ਨ ਅਗਰਵਾਲ)- ਲਿਟਲ ਫਲਾਵਰ ਕਾਨਵੈਂਟ ਸਕੂਲ ਮੁੱਦਕੀ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਰੈਵਰੈਂਡ ਫਾਦਰ ਅਜੈ ਮੈਥਿਊ ਸੀ.

ਆਜ਼ਾਦੀ ਦਿਹਾੜੇ ’ਤੇ ਗਿੱਲੇ ਕਚਰੇ ਤੋਂ ਤਿਆਰ ਕੀਤੀ ਆਰਗੈਨਿਕ ਖਾਦ ਸਬੰਧੀ ਲਗਾਈ ਗਈ ਪ੍ਰਦਰਸ਼ਨੀ। ਤਸਵੀਰ-ਪ੍ਰਤਾਪ ਸਿੰਘ ਹੀਰਾ ਰੇਲਵੇ ਪਾਰਕ ਵਿਖੇ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਪਾਰਕ ਕਮੇਟੀ ਦੇ ਮੈਂਬਰ ਅਤੇ ਸ਼ਹਿਰ ਵਾਸੀ। ਤਸਵੀਰ-ਕਪਿਲ ਕੰਧਾਰੀ 18-08-2026
ਮੁੱਦਕੀ, 17 ਅਗਸਤ (ਭਾਰਤ ਭੂਸ਼ਨ ਅਗਰਵਾਲ)- ਲਿਟਲ ਫਲਾਵਰ ਕਾਨਵੈਂਟ ਸਕੂਲ ਮੁੱਦਕੀ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਰੈਵਰੈਂਡ ਫਾਦਰ ਅਜੈ ਮੈਥਿਊ ਸੀ.ਐੱਸ.ਟੀ. ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਇਸ ਉਪਰੰਤ ਸਾਰਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ। ਵਿਦਿਆਰਥੀਆਂ ਨੇ ਇਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿਚ ਪਰੇਡ, ਦੇਸ਼ ਭਗਤੀ ਦੇ ਗੀਤ, ਭਾਸ਼ਣ, ਕਵਿਤਾ ਪਾਠ ਅਤੇ ਨਾਚ ਪੇਸ਼ਕਾਰੀਆਂ ਸ਼ਾਮਲ ਸਨ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ‘ਵੰਨ-ਸੁਵੰਨਤਾ ਵਿਚ ਏਕਤਾ’ ਦੇ ਮਹੱਤਵ ਨੂੰ ਉਜ਼ਾਗਰ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਆਜ਼ਾਦੀ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਵਰਗੀਆਂ ਕਦਰਾਂ-ਕੀਮਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਕ ਮਜ਼ਬੂਤ ਅਤੇ ਤਰੱਕੀਸ਼ੀਲ ਰਾਸ਼ਟਰ ਦੀ ਉਸਾਰੀ ਵਿਚ ਯੋਗਦਾਨ ਪਾਉਣ ਲਈ ਪੇ੍ਰਰਿਤ ਕੀਤਾ। ਸਮਾਗਮ ਦੀ ਸਮਾਪਤੀ ਧੰਨਵਾਦੀ ਸ਼ਬਦਾਂ ਅਤੇ ਵਿਦਿਆਰਥੀਆਂ ਵਿਚ ਮਿਠਾਈਆਂ ਵੰਡਣ ਨਾਲ ਹੋਈ। ਇਸ ਮੌਕੇ ਸਿਸਟਰ ਐਨ ਮੈਰੀ, ਫਾਦਰ ਜੋਸਫ਼, ਸਕੂਲ ਸਟਾਫ਼, ਵਿਦਿਆਰਥੀ ਅਤੇ ਮਾਪੇ ਮੌਜੂਦ ਸਨ। ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ’ਚ ਆਜ਼ਾਦੀ ਦਿਹਾੜਾ ਮਨਾਇਆ ਜ਼ੀਰਾ, (ਪ੍ਰਤਾਪ ਸਿੰਘ ਹੀਰਾ)-ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਲੁਧਿਆਣਾ ਵਿਭਾਗ ਦੇ ਵਿਭਾਗ ਸਕੱਤਰ ਸਤਪਾਲ ਨਰੂਲਾ, ਸਕੂਲ ਪ੍ਰਧਾਨ ਸੁਖਦੇਵ ਵਿਜ ਬਿੱਟੂ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਗੀਤ, ਕਵਿਤਾ, ਭਾਸ਼ਨ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਬਾਲਾ ,ਪ੍ਰਬੰਧਕ ਜਨਕ ਰਾਜ ਗੋਤਮ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੇਸ਼ ਦੀ ਆਜ਼ਾਦੀ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ ਸੂਰਬੀਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਐਨ.ਟੀ.ਐਸ.ਈ ਪੇਪਰ ਵਿਚ ਕਰਮਜੀਤ ਕੌਰ ਅਤੇ ਦੇਵਰਾਜ ਨੂੰ ਤੀਸਰਾ ਸਥਾਨ ਹਾਸਲ ਕਰਨ ਤੋਂ ਇਲਾਵਾ ਅੱਠਵੀਂ ਜਮਾਤ ਦੀ ਵਿਦਿਆਰਥਣ ਕਸ਼ਿਸ਼ ਵਲੋਂ 96% ਅੰਕ ਹਾਸਲ ਕਰਕੇ ਇਨਾਮ ਵਜੋਂ 500 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ’ਚ ਸੁਭਾਸ਼ ਗੁਪਤਾ, ਕੇ.ਕੇ ਗੁਪਤਾ , ਵੀਰ ਜੈਨ ,ਸਤੀਸ਼ ਮੋਹਨ । ਉਪ ਪ੍ਰਿੰਸੀਪਲ ਕੁਮਾਰੀ ਤਮੰਨਾ, ਸ਼੍ਰੀਮਤੀ ਜਸਪਾਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਆਜ਼ਾਦੀ ਦਿਵਸ ਮੌਕੇ ਕੰਬੋਜ ਭਾਈਚਾਰੇ ਨੇ ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ’ਚ ਲਹਿਰਾਇਆ ਕੌਮੀ ਝੰਡਾ ਪੰਜੇ ਕੇ ਉਤਾੜ, (ਪੱਪੂ ਸੰਧਾ)- ਕੰਬੋਜ ਭਾਈਚਾਰੇ ਵਲੋਂ ਸ਼ਹੀਦ ਊਧਮ ਸਿੰਘ ਜੀ ਦੇ ਨਾਂਅ ਉੱਤੇ ਬਣਾਈ ਜਾ ਰਹੀ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪਰੀਨਿਓਰਸ਼ਿਪ ਯੂਨੀਵਰਸਿਟੀ ਪੰਜਾਬ ਕਪੂਰਥਲਾ ਵਿਚ 80ਵੇਂ ਸੁਤੰਤਰਤਾ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ ਗਿਆ। ਯੂਨੀਵਰਸਿਟੀ ਦੇ ਕੈਂਪਸ ਵਿਚ ਇਕੱਤਰ ਹੋਏ ਪੰਜਾਬ ਭਰ ਦੇ ਸਿਰਕੱਢ ਚੋਣਵੇਂ ਕੰਬੋਜ ਆਗੂਆਂ ਦੀ ਅਗਵਾਈ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਕੌੜਾ ਨੇ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਜਿਸ ਮੌਕੇ ਕੰਬੋਜ ਫਾਊਂਡੇਸ਼ਨ ਅਤੇ ਸ਼ਹੀਦ ਊਧਮ ਸਿੰਘ ਐਜ਼ੂਕੇਸ਼ਨਲ ਸੁਸਾਇਟੀ ਦੇ ਵੱਖ-ਵੱਖ ਆਗੂ ਹਰਜਿੰਦਰ ਹਾਂਡਾ ਮੁੱਖ ਸਪੋਕਸਪਰਸਨ, ਲੈਕਚਰਾਰ ਆਸ਼ੂਤੋਸ਼ ਕੰਬੋਜ, ਮਾਨ ਸਿੰਘ ਧੰਮ, ਚੇਅਰਮੈਨ ਹਰਵਿੰਦਰ ਸਿੰਘ ਥਿੰਦ, ਵਾਇਸ ਚੇਅਰਮੈਨ ਸਰਪ੍ਰੀਤ ਸਿੰਘ ਥਿੰਦ, ਜਨਰਲ ਸਕੱਤਰ ਬੀ.ਐੱਸ. ਧੰਜੂ, ਪ੍ਰੋਫੈਸਰ ਸੂਬਾ ਸਿੰਘ ਥਿੰਦ, ਜਗਦੀਪ ਸਿੰਘ ਮਹਿਰੋਕ (ਸਾਬਕਾ ਸੈਸ਼ਨ ਜੱਜ), ਮਨਦੀਪ ਸਿੰਘ ਜੰਮੂ, ਜਸਬੀਰ ਸਿੰਘ ਕੌੜਾ ਅਤੇ ਗੁਰਇਕਬਾਲ ਸਿੰਘ ਕੰਬੋਜ ਆਦਿ ਆਗੂ ਹਾਜ਼ਰ ਸਨ। ਕੌਮੀ ਝੰਡਾ ਲਹਿਰਾਉਣ ਉਪਰੰਤ ਕੰਬੋਜ ਭਾਈਚਾਰੇ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਕੌੜਾ ਅਤੇ ਕੰਬੋਜ ਫਾਊਂਡੇਸ਼ਨ ਦੇ ਮੁੱਖ ਸਪੋਕਸਪਰਸਨ ਅਤੇ ਮੀਤ ਪ੍ਰਧਾਨ ਹਰਜਿੰਦਰ ਹਾਂਡਾ ਨੇ ਕਿਹਾ ਕਿ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਹੈ। ਸੈਂਕੜੇ ਪੰਜਾਬੀਆਂ ਨੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਸੀ। ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ’ਚ ਜ਼ੀਰਾ, (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਸ੍ਰੀ ਪੀ.ਐਮ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ, ਦੇਸ਼ਭਗਤੀ, ਅਨੁਸ਼ਾਸਨ ਅਤੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸਵਰਨਜੀਤ ਕੌਰ ਨਿੱਝਰ ਨੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਮਾਰਚ ਪਾਸ ਪੇਸ਼ ਕੀਤਾ ਗਿਆ। ਇਸ ਉਪਰੰਤ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਰਾਸ਼ਟਰੀ ਗਾਨ ਗਾਇਆ ਅਤੇ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ। ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ, ਕਵਿਤਾਵਾਂ, ਭਾਸ਼ਨਾਂ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਏਕਤਾ, ਆਜ਼ਾਦੀ ਸੰਗਰਾਮ ਦੇ ਬਲੀਦਾਨਾਂ ਅਤੇ ਦੇਸ਼ ਪ੍ਰੇਮ ਸਬੰਧੀ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਇਸ ਮੌਕੇ ਵਿਦਿਆਲਿਆ ਦੇ ਉਪ ਪ੍ਰਿੰਸੀਪਲ ਸੁਨੀਲ ਕੁਮਾਰ ਡੋਗਰਾ, ਡੀ.ਪੀ ਚਰਨਬੀਰ ਸਿੰਘ, ਸੁਨੀਲ ਕੁਮਾਰ, ਰਾਜ ਕੁਮਾਰ, ਜਸਪ੍ਰੀਤ ਸਿੰਘ, ਆਰ.ਕੇ. ਗਰਗ, ਕੰਵਲਪ੍ਰੀਤ ਕੋਰ, ਸਰਿਤਾ, ਮੋਨਾ, ਖੇਮ ਰਾਜ, ਅਬਦੁਲ ਰਹਿਮਾਨ, ਕੁਲਬੀਰ ਸਿੰਘ, ਰੁਚਿਕਾ ਅਤੇ ਹੋਰ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਸਰਗਰਮ ਸਹਿਯੋਗ ਦਿੱਤਾ। ਜੇ.ਕੇ.ਐੱਸ ਪਬਲਿਕ ਸਕੂਲ ਵਿਖੇ ਗੁਰੂਹਰਸਹਾਏ, (ਕਪਿਲ ਕੰਧਾਰੀ)-ਜੇ.ਕੇ.ਐੱਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ ਦੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਸਹੁੰ ਚੁੱਕਦਿਆਂ ਦੇਸ਼ ਪ੍ਰਤੀ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਤ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬੈਜ ਸਮਾਰੋਹ ਵੀ ਕਰਵਾਇਆ ਗਿਆ। ਜਿਸ ’ਚ ਸਕੂਲ ਪ੍ਰਬੰਧਨ ਦੇ ਮੈਂਬਰਾਂ, ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਬੈਜ ਭੇਟ ਕਰਕੇ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਦੇਸ਼ ਭਗਤੀ ਦੇ ਨਾਟਕ, ਗੀਤਾਂ ’ਤੇ ਨਾਚ ਅਤੇ ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਨੂੰ ਹੋਰ ਵੀ ਰੌਚਕ ਬਣਾ ਦਿੱਤਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਅਧਿਆਪਕਾ ਅੰਸ਼ੂ, ਮਹਿਕ, ਪਰਵੀਨ, ਕੁਲਵਿੰਦਰ ਕੌਰ ਅਤੇ ਸੂਰਜ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਸਕੂਲ ਦੀ ਪ੍ਰਿੰਸੀਪਲ ਮੀਨੂੰ ਮੋਂਗਾ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਯਾਦ ਕੀਤਾ। ਸਰਵ ਹਿਤਕਾਰੀ ਵਿਦਿਆ ਮੰਦਰ ਵਿਖੇ ਗੁਰੂਹਰਸਹਾਏ, (ਕਪਿਲ ਕੰਧਾਰੀ)-ਧੀਰਜ ਸੁਮਿਤ ਗੁਪਤਾ ਸਰਵਹਿਤਕਾਰੀ ਵਿਦਿਆ ਮੰਦਰ ਸ਼ਰੀਹ ਵਾਲਾ ਬਰਾੜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਮੁੱਖ ਪ੍ਰਬੰਧਕ ਡਾ. ਰਜਿੰਦਰ ਗੁਪਤਾ, ਊਸ਼ਾ ਗੁਪਤਾ ਕਮੇਟੀ ਮੈਂਬਰ ਬੂੜ ਚੰਦ ਬਿੰਦਰਾ ਅਤੇ ਮਦਨ ਮੋਹਨ ਕੰਧਾਰੀ, ਮੈਡਮ ਨੀਸ਼ਾ ਬਿੰਦਰਾ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਉਪਰੰਤ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਤ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਕ-ਦੂਜੇ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਜਿੰਦਰ ਗੁਪਤਾ ਅਤੇ ਬੂੜ ਚੰਦ ਬਿੰਦਰਾ ਨੇ ਕਿਹਾ ਕਿ ਸਾਨੂੰ ਇਹ ਆਜ਼ਾਦੀ ਸਾਡੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਮਿਲੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖੀਏ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਪਿਆਰ, ਏਕਤਾ ਅਤੇ ਅਨੁਸ਼ਾਸਨ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ। ਰੇਲਵੇ ਪਾਰਕ ਕਮੇਟੀ ਮੈਂਬਰਾਂ ਨੇ ਆਜ਼ਾਦੀ ਦਿਹਾੜਾ ਮਨਾਇਆ ਗੁਰੂਹਰਸਹਾਏ, (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਪਾਰਕ ਕਮੇਟੀ ਦੇ ਮੈਂਬਰਾਂ ਅਤੇ ਇਲਾਕਾ ਵਾਸੀਆਂ ਵਲੋਂ 80ਵਾਂ ਆਜ਼ਾਦੀ ਦਿਹਾੜਾ ਬੜੀ ਸ਼ਰਧਾ, ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਗਿਆ ਅਤੇ ਸਾਰਿਆਂ ਨੇ ਰਾਸ਼ਟਰੀ ਗੀਤ ਦਾ ਸਨਮਾਨ ਕੀਤਾ। ਇਸ ਮੌਕੇ ਜੋਨੀ ਆਵਲਾ, ਵਰੁਣ ਗਾਵੜੀ ,ਅਜਮੇਰ ਸੋਢੀ, ਲੱਕੀ ਬੇਦੀ, ਸੰਦੀਪ ਮਦਾਨ, ਸਤਪਾਲ ਗਿਰਧਰ, ਲੱਖਾ ਸੰਧੂ, ਰਮੇਸ਼ ਹਾਂਡਾ, ਸੁਰਿੰਦਰ ਸ਼ਰਮਾ, ਮਨੂ ਮਾਨਕਟਾਲਾ , ਕਪਿਲ ਕੰਧਾਰੀ, ਡਾ. ਅਜੀਤ, ਮਿੰਟੂ ਗੁਪਤਾ, ਰਾਕੇਸ਼ ਕੁਮਾਰ ਬੱਗੀ , ਅਸ਼ਵਨੀ ਪੁੱਗਲ, ਰੋਹਿਤ ਸਲੂਜਾ, ਪੱਪੂ ਗੁਪਤਾ, ਜਗਤਾਰ, ਸੋਨੂੰ ਨੇ ਆਜ਼ਾਦੀ ਸੰਗਰਾਮ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਨੇਕਾਂ ਮਹਾਨ ਯੋਧਿਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੀ ਸੋਚ ਨੂੰ ਯਾਦ ਰੱਖਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਈਏ।ਸਮੇਤ ਰੇਲਵੇ ਪਾਰਕ ਕਮੇਟੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।ਸਮਾਗਮ ਦੌਰਾਨ ਸਮੂਹ ਹਾਜ਼ਰੀਨ ਨੇ ਦੇਸ਼ ਦੀ ਖੁਸ਼ਹਾਲੀ, ਤਰੱਕੀ ਅਤੇ ਆਪਸੀ ਭਾਈਚਾਰਕ ਸਾਂਝ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਜ਼ਾਦੀ ਦਿਹਾੜੇ ਦੀਆਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਐੱਸ.ਕੇ.ਪਬਲਿਕ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਹੀਰਕੇ ਦੇ ਆਗੂਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।