05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

‘ ਪ੍ਰੇਰਨਾ ਦੀ ਪਾਠਸ਼ਾਲਾ’ ਲੇਖ ਲੜੀ ਦੇ ਤੀਜੇ ਅੰਕ ਵਿਚ ਸਿਰਜਣਾਤਮਕ ਸਿੱਖਿਆ ਦੀ ਅਹਿਮੀਅਤ ’ਤੇ ਚਾਨਣਾ ਸਿਰਜਣਾਤਮਕ ਸੋਚ ਅਤੇ ਨਵੀਨਤਾ ਹੀ ਭਵਿੱਖ ਦੇ ਰਾਸ਼ਟਰ ਨਿਰਮਾਣ ਦਾ ਮਜ਼ਬੂਤ ਆਧਾਰ-ਡਾ. ਸਤਿੰਦਰ ਸਿੰਘ

ਫਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਮਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਹੇਠ ਵਿਦਿਆਰਥੀਆਂ ’ਚ ਨੈਤਿਕ ਕਦਰਾਂ-ਕੀਮਤਾਂ, ਰਚਨਾਤਮਕ ਸੋਚ ਅਤੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਪ੍ਰੇਰਨਾ ਦੀ ਪਾਠਸ਼ਾਲਾ’ ਹਫ਼ਤਾਵਾਰੀ ਲੇਖ ਲੜੀ ਦੇ ਤੀਜੇ ਅੰਕ ਵਿਚ “ਸਿਰਜਣਾਤਮਕ ਸਿੱਖਿਆ ਦੀ ਮਹੱਤਤਾ” ਵਿਸ਼ੇ ਨੂੰ ਕੇਂਦਰਿਤ ਕੀਤਾ ਗਿਆ ਹੈ।

ਸਿੱਖਿਆ ਵਿਭਾਗ ਵਲੋਂ ਪ੍ਰੇਰਨਾ ਦੀ ਪਾਠਸ਼ਾਲਾ ਤਹਿਤ ਜਾਰੀ ਕੀਤਾ ਹਫਤਾਵਾਰੀ ਲੇਖ ਦਾ ਤੀਜਾ ਅੰਕ ਅਤੇ ਡਿਪਟੀ ਡੀਈਓ ਡਾ. ਸਤਿੰਦਰ ਸਿੰਘ। ਅਜੀਤ ਤਸਵੀਰ 05-08-2026
ਫਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਮਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਹੇਠ ਵਿਦਿਆਰਥੀਆਂ ’ਚ ਨੈਤਿਕ ਕਦਰਾਂ-ਕੀਮਤਾਂ, ਰਚਨਾਤਮਕ ਸੋਚ ਅਤੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਪ੍ਰੇਰਨਾ ਦੀ ਪਾਠਸ਼ਾਲਾ’ ਹਫ਼ਤਾਵਾਰੀ ਲੇਖ ਲੜੀ ਦੇ ਤੀਜੇ ਅੰਕ ਵਿਚ “ਸਿਰਜਣਾਤਮਕ ਸਿੱਖਿਆ ਦੀ ਮਹੱਤਤਾ” ਵਿਸ਼ੇ ਨੂੰ ਕੇਂਦਰਿਤ ਕੀਤਾ ਗਿਆ ਹੈ। ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਨੇ ਆਪਣੇ ਲੇਖ ਵਿਚ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਕੇਵਲ ਪ੍ਰੀਖਿਆਵਾਂ ਵਿਚ ਉੱਚੇ ਅੰਕ ਪ੍ਰਾਪਤ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਵਿਚ ਸਿਰਜਣਾਤਮਕ ਸੋਚ, ਨਵੀਨਤਾ, ਸਮੱਸਿਆਵਾਂ ਦੇ ਹੱਲ ਲੱਭਣ ਦੀ ਯੋਗਤਾ ਅਤੇ ਜੀਵਨ-ਉਪਯੋਗੀ ਹੁਨਰਾਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬੱਚਿਆਂ ਨੂੰ ਪ੍ਰਸ਼ਨ ਪੁੱਛਣ, ਨਵੇਂ ਪ੍ਰਯੋਗ ਕਰਨ, ਗਲਤੀਆਂ ਤੋਂ ਸਿੱਖਣ ਅਤੇ ਆਪਣੇ ਵਿਚਾਰ ਨਿਡਰਤਾ ਨਾਲ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਕਲਪਨਾਸ਼ਕਤੀ ਅਤੇ ਨਵੀਨਤਾ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਪ੍ਰੋਜੈਕਟ-ਆਧਾਰਿਤ ਸਿੱਖਿਆ, ਕੁਇਜ਼ ਮੁਕਾਬਲੇ, ਵਾਦ-ਵਿਵਾਦ, ਵਿਚਾਰ-ਚਰਚਾ, ਵਿਗਿਆਨਕ ਪ੍ਰਯੋਗ, ਸੁਝਾਅ ਪੇਟੀਆਂ ਅਤੇ ਹੋਰ ਸਿਰਜਣਾਤਮਕ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੇ ਲੇਖ ਦੇ ਅੰਤ ਵਿਚ ਕਿਹਾ ਕਿ “ਸਿੱਖਿਆ ਦਾ ਉਦੇਸ਼ ਸਿਰਫ਼ ਉੱਤਰ ਯਾਦ ਕਰਵਾਉਣਾ ਨਹੀਂ, ਸਗੋਂ ਨਵੇਂ ਪ੍ਰਸ਼ਨ ਪੁੱਛਣ ਦੀ ਹਿੰਮਤ ਅਤੇ ਨਵੇਂ ਵਿਚਾਰਾਂ ਨੂੰ ਜਨਮ ਦੇਣ ਦੀ ਸਮਰੱਥਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਰਜਣਾਤਮਕ ਸਿੱਖਿਆ ਹੀ ਅਜਿਹੇ ਜ਼ਿੰਮੇਵਾਰ, ਨਵੀਨ ਸੋਚ ਵਾਲੇ ਅਤੇ ਸੰਵੇਦਨਸ਼ੀਲ ਨਾਗਰਿਕ ਤਿਆਰ ਕਰ ਸਕਦੀ ਹੈ, ਜੋ ਭਵਿੱਖ ਦੇ ਮਜ਼ਬੂਤ ਅਤੇ ਵਿਕਸਤ ਭਾਰਤ ਦੀ ਨੀਂਹ ਬਣਨ।
ਪਿਛਲੀ ਖ਼ਬਰ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਜ਼ੀਰਾ ਦੀ ਅਗਵਾਈ ’ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਵੱਡਾ... ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ’ਚ ਨਵੇਂ ਵਿਦਿਆਰਥੀਆਂ ਲਈ ਓਰੀਅਨਟੇਸ਼ਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।