03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਮਿਤ ਸ਼ਾਹ ਵਲੋਂ ਵਿਰੋਧੀ ਧਿਰ ਨੂੰ ਦਿੱਤੀ ਗਈ ਚੁਣੌਤੀ 'ਤੇ ਬੋਲੇ ਕਾਂਗਰਸੀ ਸੰਸਦ ਮੈਂਬਰ ਰੇਣੁਕਾ ਚੌਧਰੀ

ਨਵੀਂ ਦਿੱਲੀ, 3 ਨਵੰਬਰ - ਐੱਸ.ਆਈ.ਆਰ, ਈ.ਵੀ.ਐਮ. ਅਤੇ ਇਸ ਨਾਲ ਜੁੜੇ ਮੁੱਦਿਆਂ 'ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ...

ਅਜੀਤ ਡੈਸਕ 03-11-2026

ਨਵੀਂ ਦਿੱਲੀ, 3 ਨਵੰਬਰ - ਐੱਸ.ਆਈ.ਆਰ, ਈ.ਵੀ.ਐਮ. ਅਤੇ ਇਸ ਨਾਲ ਜੁੜੇ ਮੁੱਦਿਆਂ 'ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵਿਰੋਧੀ ਧਿਰ ਨੂੰ ਦਿੱਤੀ ਗਈ ਚੁਣੌਤੀ 'ਤੇ ਕਾਂਗਰਸੀ ਸੰਸਦ ਮੈਂਬਰ ਰੇਣੁਕਾ ਚੌਧਰੀ ਨੇ ਕਿਹਾ, "ਇਹ ਬਹੁਤ ਵਧੀਆ ਗੱਲ ਹੈ... ਤੁਸੀਂ ਵਿਸ਼ੇਸ਼ ਇਜਲਾਸ ਬੁਲਾਉਣ ਲਈ ਤਿਆਰ ਹੋ... ਅਸੀਂ ਸੰਸਦ ਵਿਚ ਇਹ ਸਵਾਲ ਉਠਾਇਆ ਸੀ। ਲੋਕ ਸਭਾ ਅਤੇ ਰਾਜ ਸਭਾ, ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਦੀ ਮੰਗ ਕੀਤੀ ਸੀ, ਇੱਥੋਂ ਤੱਕ ਕਿ ਅਸੀਂ ਨੋਟਿਸ ਵੀ ਦਿੱਤਾ ਸੀ ਤਾਂ ਫਿਰ ਤੁਹਾਡੀ ਉਸ ਚੁਣੌਤੀ ਦਾ ਕੀ ਬਣਿਆ? ਉਦੋਂ ਤਾਂ ਤੁਸੀਂ ਡਰ ਗਏ ਸੀ। ਤੁਸੀਂ ਕੋਈ ਜਵਾਬ ਨਹੀਂ ਦਿੱਤਾ... ਸਾਨੂੰ ਕਿਹਾ ਗਿਆ ਸੀ ਕਿ ਇਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਹੁਣ ਤੁਸੀਂ ਹੈਦਰਾਬਾਦ ਜਾ ਕੇ ਚੁਣੌਤੀਆਂ ਦੇ ਰਹੇ ਹੋ; ਚਲੋ, ਰਹਿਣ ਹੀ ਦਿਓ। ਡਰਨਾ ਚੰਗੀ ਗੱਲ ਹੈ, ਡਰਦੇ ਹੀ ਰਹੋ।"

 

ਪਿਛਲੀ ਖ਼ਬਰ ਨੇਹਾ ਬੋਰਾ ਦੀਆਂ ਵਿਵਾਦਪੂਰਨ ਟਿੱਪਣੀਆਂ 'ਤੇ ਬੋਲੇ ਭਾਜਪਾ ਆਗੂ ਆਰ.ਪੀ. ਸਿੰਘ ਅਗਲੀ ਖ਼ਬਰ ਲਗਾਤਾਰ ਦੂਜੇ ਦਿਨ ਵੀ ਬੰਦ ਰਹੀਆਂ ਚਾਰ ਧਾਮ ਯਾਤਰਾ ਲਈ ਚਾਰਟਰ ਹੈਲੀਕਾਪਟਰ ਸੇਵਾਵਾਂ