ਮੁੱਦਕੀ, 18 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਸੀਨੀਅਰ ਮੈਂਬਰ ਪ੍ਰੀਤ ਮਨਚੰਦਾ ਦੀ ਦੁਕਾਨ ’ਤੇ ਹੋਈ, ਜਿਸ ਵਿਚ ਮੰਡਲੀ ਦੇ ਸਮੂਹ ਅਹੁਦੇਦਾਰਾਂ ਨੇ ਭਾਗ ਲਿਆ। ਇਸ ਦੌਰਾਨ ਸਾਉਣ ਮਹੀਨੇ ’ਚ ਮਹਾਂਮਾਈ ਦੇ ਦਰਸ਼ਨਾਂ ਲਈ ਦਰਬਾਰ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਸਾਲਾਨਾ ਵਿਸ਼ਾਲ ਭੰਡਾਰੇ ਦੇ ਪ੍ਰਬੰਧਾਂ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਅਤੇ ਮੈਂਬਰਾਂ ਨੇ ਕਿਹਾ ਕਿ ਐਨ.ਆਰ.ਆਈ. ਵੀਰਾਂ, ਸਥਾਨਕ ਵਾਸੀਆਂ ਅਤੇ ਦੁਕਾਨਦਾਰ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਦੁਰਗਾ ਭਜਨ ਮੰਡਲੀ ਵਲੋਂ ਸਾਉਣ ਦੇ ਮਹੀਨੇ ’ਚ ਮਹਾਂਮਾਈ ਦੀ ਧਾਰਮਿਕ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦੇ ਰਹਿਣ, ਦਾਲ-ਫੁਲਕਾ, ਚਾਹ, ਮੈਡੀਕਲ ਸਹੂਲਤਾਂ ਆਦਿ ਪ੍ਰਬੰਧਾਂ ਵਾਲਾ 24 ਘੰਟੇ ਵਿਸ਼ੇਸ਼ ਸਹੂਲਤਾਂ ਨਾਲ ਵਿਸ਼ਾਲ ਭੰਡਾਰਾ ਮਹਾਂਮਾਈ ਦੀ ਇੱਛਾ ਅਨੁਸਾਰ ਲਗਾਇਆ ਜਾਵੇਗਾ, ਜੋ ਕਿ ਮਹਾਂਮਾਈ ਦੀ ਇੱਛਾ ਅਨੁਸਾਰ ਚੱਲੇਗਾ। ਇੱਥੇ ਵਿਸ਼ੇਸ਼ ਜ਼ਿਕਰਯੋਗ ਹੈ ਕਿ ਐਨ.ਆਰ.ਆਈ. ਪ੍ਰਦੀਪ ਕੁਮਾਰ ਪੱਪੂ ਅਹੂਜਾ ਜੋ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਸਰਪ੍ਰਸਤ ਹਨ ਅਤੇ ਉਨ੍ਹਾਂ ਵਲੋਂ ਹਰ ਸਾਲ ਹੀ ਸਾਲਾਨਾ ਵਿਸ਼ਾਲ ਭੰਡਾਰੇ ’ਚ ਆਰਥਿਕ ਤੌਰ ’ਤੇ ਭਰਪੂਰ ਯੋਗਦਾਨ ਪਾਇਆ ਜਾਂਦਾ ਹੈ। ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਮੁੱਦਕੀ ਤੋਂ 24 ਜੁਲਾਈ ਨੂੰ ਪੁਰਾਣੇ ਬੱਸ ਸਟੈਂਡ ਦੇ ਨਜ਼ਦੀਕ ਸ਼ਰਮਾ ਸਵੀਟ ਹਾਊਸ ਦੇ ਮਾਲਕ ਲੱਕੀ ਸ਼ਰਮਾ ਦੀ ਦੁਕਾਨ ਤੋਂ ਮਾਤਾ ਦੇ ਭਗਤ ਸਵੇਰੇ 11 ਵਜੇ ਪੂਜਾ ਕਰਵਾਉਣ ਉਪਰੰਤ ਮਾਤਾ ਚਿੰਤਪੁਰਨੀ ਧਾਮ ਤੋਂ ਮਹਾਂਮਾਈ ਦੀ ਪਾਵਨ ਪਵਿੱਤਰ ਅਖੰਡ ਜੋਤ ਨੂੰ ਸ਼ਰਧਾ ਸਹਿਤ ਮੁੱਦਕੀ ਵਿਖੇ ਲਿਆਉਣ ਲਈ ਰਵਾਨਾ ਹੋਣਗੇ। ਇਸ ਮੌਕੇ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਮੀਤ ਪ੍ਰਧਾਨ ਕੇਵਲ ਕਟਾਰੀਆ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ, ਸਮਾਜ ਸੇਵੀ ਸਤੀਸ਼ ਕੁਮਾਰ ਅਗਰਵਾਲ, ਰਵਿੰਦਰ ਗਰਗ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਸਾਬਕਾ ਪ੍ਰਧਾਨ ਜਸਪਾਲ ਜੱਸਾ, ਸੁਸ਼ੀਲ ਕੁਮਾਰ ਗੁਪਤਾ, ਸੰਦੀਪ ਗਰਗ, ਸੰਜੀਵ ਬਾਂਸਲ, ਪ੍ਰੀਤ ਮਨਚੰਦਾ, ਰਮਨ ਸ਼ਰਮਾ, ਗਗਨਦੀਪ ਗਰਗ, ਦੀਪਾ ਗਰਗ, ਬਲਜੀਤ ਸਾਗਰ, ਨਿਤਿਸ਼ ਬਾਂਸਲ, ਪਵਨ ਕੁਮਾਰ ਗੋਇਲ, ਪ੍ਰਦੀਪ ਕੁਮਾਰ ਗੇਜੀ, ਲਵਪ੍ਰੀਤ ਸਿੰਘ ਲਵੀ ਪ੍ਰਜਾਪਤ, ਮੋਹਿਤ ਗਰਗ, ਰਾਜੂ, ਅਸ਼ੋਕ ਕਟਾਰੀਆ, ਵਿਸ਼ਾਲ ਕਟਾਰੀਆ, ਜੱਸੀ ਮਨਚੰਦਾ, ਜੱਜਪਾਲ ਗਰੋਵਰ, ਅਵਤਾਰ ਮਨਚੰਦਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।