06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਦਿਹਾਤੀ ਖੇਤਰ ਦੇ ਵੱਖ-ਵੱਖ ਆਗੂਆਂ ਨੂੰ ਮਿਲੀਆਂ ਹਲਕਾ ਪੱਧਰੀ ਚੇਅਰਮੈਨੀਆਂ, ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ

ਅਜੀਤ ਡੈਸਕ 19-07-2026
ਫ਼ਿਰੋਜ਼ਪੁਰ,18 ਜੁਲਾਈ (ਕੁਲਬੀਰ ਸਿੰਘ ਸੋਢੀ)-ਬੀਤੇ ਦਿਨ ਆਮ ਆਦਮੀ ਪਾਰਟੀ ਵਲੋਂ ਸੂਬੇ ਅੰਦਰ ਹਲਕਾ ਪੱਧਰ ’ਤੇ ਵੱਖ-ਵੱਖ ਵਰਗਾਂ ਦੇ ਆਗੂਆਂ ਨੂੰ ਚੇਅਰਮੈਨੀਆਂ ਦਿੱਤੀਆਂ ਗਈਆਂ ਤਾਂ ਕਿ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸੇ ਲੜੀ ਦੇ ਚੱਲਦੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵੱਖ-ਵੱਖ ਵਰਗਾਂ ਦੇ ਸਰਗਰਮ ਆਗੂਆਂ ਨੂੰ ਹਲਕਾ ਪੱਧਰ ਦੀਆਂ ਵੱਖ-ਵੱਖ ਚੇਅਰਮੈਨੀਆਂ ਸੌਂਪੇ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਪਾਰਟੀ ਹਾਈਕਮਾਨ ਵਲੋਂ ਇਹ ਨਿਯੁਕਤੀਆਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਬਣਦਾ ਸਨਮਾਨ ਦੇਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਨ ਸਮੇਂ ਕੀਤਾ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਦਿਹਾਤੀ ਹਲਕੇ ਤੋਂ ਬਲਦੇਵ ਰਾਜ ਸ਼ਰਮਾ (ਮਮਦੋਟ) ਨੂੰ ਬ੍ਰਾਹਮਣ ਵੈੱਲਫੇਅਰ ਬੋਰਡ ਦੇ ਚੇਅਰਮੈਨ, ਉਮ ਪ੍ਰਕਾਸ਼ ਸੇਠੀ ਨੂੰ ਅਰੋੜਾ ਵੈੱਲਫੇਅਰ ਬੋਰਡ ਦੇ ਚੇਅਰਮੈਨ, ਹਰਜੀਤ ਸਿੰਘ ਪੱਪੀ ਚੌਹਾਨ ਤਲਵੰਡੀ ਭਾਈ ਨੂੰ ਸਵਰਨਕਾਰ ਵੈੱਲਫੇਅਰ ਬੋਰਡ ਦੇ ਚੇਅਰਮੈਨ, ਸ਼ਾਦੀਮ ਲੁਹਾਮ ਨੂੰ ਮੁਸਲਮਾਨ ਵੈੱਲਫੇਅਰ ਬੋਰਡ ਦੇ ਚੇਅਰਮੈਨ, ਪਾਸਟਰ ਹਨੂਨ ਭੱਟੀ ਮਮਦੋਟ ਨੂੰ ਮਸੀਹ ਵੈੱਲਫੇਅਰ ਬੋਰਡ ਦੇ ਚੇਅਰਮੈਨ, ਨਰਿੰਦਰ ਅਗਰਵਾਲ ਮੁੱਦਕੀ ਨੂੰ ਅਗਵਾਰਵਾਲ ਵੈੱਲਫੇਅਰ ਬੋਰਡ ਦੇ ਚੇਅਰਮੈਨ, ਸਰਪੰਚ ਗੁਰਮਨਪ੍ਰੀਤ ਸਿੰਘ ਟਿੱਬੀ ਖ਼ੁਰਦ ਨੂੰ ਕੰਬੋਜ ਵੈੱਲਫੇਅਰ ਬੋਰਡ ਦੇ ਚੇਅਰਮੈਨ, ਸੁਖਵਿੰਦਰ ਸਿੰਘ ਸੁੱਖਾ ਤਲਵੰਡੀ ਭਾਈ ਨੂੰ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਚੇਅਰਮੈਨ, ਰਾਜ ਸਿੰਘ ਹਰਾਜ ਨੂੰ ਵਿਮੁਕਤ ਵੈੱਲਫੇਅਰ ਬੋਰਡ ਦੇ ਚੇਅਰਮੈਨ, ਬੂਟਾ ਵਾਲਮੀਕੀ ਸਰਪੰਚ ਚੁਗੱਤੇ ਵਾਲਾ ਨੂੰ ਵਾਲਮੀਕੀ ਵੈੱਲਫੇਅਰ ਬੋਰਡ ਦੇ ਚੇਅਰਮੈਨ, ਮਨਜਿੰਦਰ ਸਿੰਘ ਮਨੀ ਸਰਪੰਚ ਵਰਿਆਮ ਵਾਲਾ ਨੂੰ ਸੈਣੀ ਵੈੱਲਫੇਅਰ ਬੋਰਡ ਦੇ ਚੇਅਰਮੈਨ, ਕੁਲਵਿੰਦਰ ਸਿੰਘ ਬਾਜੀਦਪੁਰ ਨੂੰ ਪ੍ਰਜਾਪਤ ਵੈੱਲਫੇਅਰ ਬੋਰਡ ਦੇ ਚੇਅਰਮੈਨ, ਗੁਰਜੰਟ ਸਿੰਘ ਬੈਂਸ ਸਾਦੇ ਹਾਸਮ ਨੂੰ ਸਪੋਰਟਸ ਵਿੰਗ ਵੈੱਲਫੇਅਰ ਬੋਰਡ ਦੇ ਚੇਅਰਮੈਨ ਅਤੇ ਸਤਨਾਮ ਸਿੰਘ ਚੰਗਾਲੀ ਨੂੰ ਬਾਜ਼ੀਗਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਲਗਾਇਆ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਚੇਅਰਮੈਨਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉੱਚ ਪੱਧਰ ਤੱਕ ਪਹੁੰਚਾ ਕੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਨਵੇਂ ਚੇਅਰਮੈਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਸੰਗਠਨ ਨੂੰ ਨਵੀਂ ਤਾਕਤ ਮਿਲੇਗੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕੇਗਾ। ਦਿਹਾਤੀ ਖੇਤਰ ਦੇ ਲੋਕਾਂ ਨੇ ਵੀ ਉਮੀਦ ਜਤਾਈ ਕਿ ਨਵੇਂ ਚੇਅਰਮੈਨ ਆਪਣੇ ਇਲਾਕਿਆਂ ਦੇ ਵਿਕਾਸ, ਲੋਕ ਭਲਾਈ ਅਤੇ ਜਨਤਕ ਮੁੱਦਿਆਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਸ਼ਾਮ ਸਿੰਘ ਮੱਦਕਾ ਬਲਾਕ ਸਮਿਤੀ ਮੈਂਬਰ, ਜਗਤਾਰ ਸਿੰਘ ਮੁੱਦਕਾ ਸਰਪੰਚ ਮੱਲਵਾਲ ਕਦੀਮ, ਸੁਖਦੀਪ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਰਾਜਿੰਦਰ ਸ਼ਰਮਾ ਜ਼ਿਲ੍ਹਾ ਚੇਅਰਮੈਨ ਬ੍ਰਾਹਮਣ ਵੈੱਲਫੇਅਰ ਬੋਰਡ, ਸਰਪੰਚ ਬਲਵਿੰਦਰ ਸਿੰਘ ਲਾਡੀ, ਟੋਨੀ ਸ਼ਰਮਾ, ਪਰਮਜੀਤ ਸਿੰਘ ਜੰਮੂ ਮੈਂਬਰ ਕੰਬੋਜ ਵੈੱਲਫੇਅਰ ਬੋਰਡ, ਸਰਪੰਚ ਮਨਦੀਪ ਸਿੰਘ ਪਿਆਰੇਆਣਾ, ਮਨੀ ਸੰਧੂ ਹਲਕਾ ਕੋਆਰਡੀਨੇਟਰ ਲੋਕ ਮਿਲਣੀ ਪ੍ਰੋਗਰਾਮ, ਮਲਕੀਤ ਸਿੰਘ ਬਰਾੜ ਬਲਾਕ ਸਮਿਤੀ ਮੈਂਬਰ, ਕਾਕਾ ਸੰਧੂ ਬੂਟੇ ਵਾਲਾ, ਗੋਪਾਲ ਕ੍ਰਿਸ਼ਨ ਬਲਾਕ ਸਮਿਤੀ ਮੈਂਬਰ, ਮੇਜਰ ਸਿੰਘ ਬੁਰਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਮਦੋਟ, ਸਰਪੰਚ ਮੱਸਾ ਸਿੰਘ ਪੀਰੁ ਵਾਲਾ, ਹਰਜਿੰਦਰ ਸਿੰਘ ਸਾਬ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ (ਛਾਉਣੀ) ਆਦਿ ਨੇ ਵਧਾਈਆਂ ਦਿੱਤੀਆਂ ਹਨ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਜ਼ੀਰਾ ਵਿਚ ਲਗਾਏ ਪੱਕੇ ਡੇਰੇ ਹਲਕੇ ਦੇ ਲੋਕਾਂ ਨਾਲ ਤਾਲਮੇਲ ਵਧਾਉਣ ਲਈ ਬੰਡਾਲਾ ਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।