06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਜ਼ੀਰਾ ਵਿਚ ਲਗਾਏ ਪੱਕੇ ਡੇਰੇ ਹਲਕੇ ਦੇ ਲੋਕਾਂ ਨਾਲ ਤਾਲਮੇਲ ਵਧਾਉਣ ਲਈ ਬੰਡਾਲਾ ਪੁਰਾਣਾ ਵਿਖੇ ਰਿਹਾਇਸ਼ ਲਿਆਂਦੀ

ਅਜੀਤ ਡੈਸਕ 19-07-2026
ਜ਼ੀਰਾ,18 ਜੁਲਾਈ (ਰਜਨੀਸ਼ ਕਥੂਰੀਆ)- ਪੰਜਾਬ ਵਿਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਲਕਾ ਜ਼ੀਰਾ ਤੋਂ ਚੋਣ ਲੜਨ ਦੇ ਚਾਹਵਾਨ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਜ਼ੀਰਾ-ਫਿਰੋਜਪੁਰ ਰੋਡ ’ਤੇ ਆਪਣਾ ਦਫਤਰ ਖੋਲਣ ਦੇ ਨਾਲ ਨਾਲ ਹਲਕੇ ਦੇ ਲੋਕਾਂ ਨਾਲ ਤਾਲਮੇਲ ਵਧਾਉਣ ਲਈ ਪਿੰਡ ਬੰਡਾਲਾ ਪੁਰਾਣਾ ਵਿਖੇ ਪੱਕੇ ਤੌਰ ’ਤੇ ਆਪਣੀ ਰਿਹਾਇਸ਼ ਵੀ ਲੈ ਆਉਦੀ ਹੈ। ਜ਼ੀਰਾ ਵਿਖੇ ਦਫਤਰ ਖੋਲਣ ਤੋਂ ਬਾਅਦ ਗੁਰਪ੍ਰੀਤ ਸਿੰਘ ਸੇਖੋਂ ਨੇ ਹਲਕੇ ਵਿਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਾਬਕਾ ਸਰਪੰਚਾਂ, ਸਾਬਕਾ ਚੇਅਰਮੈਨਾਂ, ਨੰਬਰਦਾਰਾਂ ਅਤੇ ਹੋਰ ਸਿਰਕੱਢ ਰਾਜਨੀਤਿਕ ਆਗੂਆਂ ਦੇ ਸੱਦੇ ’ਤੇ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਲਗਾਤਾਰ ਉਨਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਤੋਂ ਇਲਾਵਾ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ। ਗੁਰਪ੍ਰੀਤ ਸਿੰਘ ਸੇਖੋਂ ਦੀ ਹਲੀਮੀ ਅਤੇ ਠਰੰਮੇ ਵਾਲੀ ਵਾਲੀ ਬੋਲ ਬਾਣੀ ਤੋਂ ਇਲਾਵਾ ਮਨ ਵਿਚ ਸਮਾਜ ਸੇਵਾ ਦੀ ਭਾਵਨਾ ਹੋਣ ਕਰਕੇ ਹਲਕੇ ਦੀ ਲੋਕਾਂ ਵਿਚ ਉਹਨਾਂ ਦੀ ਮਕਬੂਲੀਅਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਸੇਖੋਂ ਨੇ ਦੱਸਿਆ ਕਿ ਰਾਜਨੀਤੀ ਵਿਚ ਆਉਣ ਦਾ ਉਨਾਂ ਦਾ ਮਕਸਦ ਕੇਵਲ ਸਮਾਜ ਸੇਵਾ ਕਰਨਾ ਹੈ। ਉਹਨਾਂ ਕਿਹਾ ਕਿ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਹੌਂਸਲਾ ਦੇਣਾ ਅਤੇ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਨਾਲ ਜੋ ਮਨ ਨੂੰ ਸਕੂਨ ਪ੍ਰਾਪਤ ਹੁੰਦਾ ਹੈ। ਮੇਰੇ ਲਈ ਇਸ ਤੋਂ ਵੱਡੀ ਹੋਰ ਕੋਈ ਸੰਤੁਸ਼ਟੀ ਨਹੀਂ। ਉਹਨਾਂ ਕਿਹਾ ਕਿ ਗਰੀਬ,ਲੋੜਵੰਦ ਅਤੇ ਮੁਸ਼ਕਿਲਾਂ ਵਿਚੋਂ ਲੰਘ ਰਹੇ ਲੋਕਾਂ ਦਾ ਸਹਾਰਾ ਬਣਨਾ ਉਨਾਂ ਦੇ ਜ਼ਖਮਾਂ ’ਤੇ ਮਰਹਮ ਲਗਾਉਣ ਦੇ ਬਰਾਬਰ ਹੈ।
ਪਿਛਲੀ ਖ਼ਬਰ ਦਿਹਾਤੀ ਖੇਤਰ ਦੇ ਵੱਖ-ਵੱਖ ਆਗੂਆਂ ਨੂੰ ਮਿਲੀਆਂ ਹਲਕਾ ਪੱਧਰੀ ਚੇਅਰਮੈਨੀਆਂ, ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੇਂਦਰੀ ਸਕੇਲਾਂ ਦੀਆਂ ਕਾਪੀਆਂ ਸਾੜ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।