03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕਲੀਨ ਪੰਜਾਬ ਮਿਸ਼ਨ ਤਹਿਤ ਸ਼ਹਿਰ ਵਿਚ ਸਫ਼ਾਈ ਅਭਿਆਨ ਸ਼ੁਰੂ

ਅਜੀਤ ਡੈਸਕ 13-06-2026
ਫ਼ਿਰੋਜ਼ਪੁਰ, 12 ਜੂਨ (ਰਾਕੇਸ਼ ਚਾਵਲਾ)-ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਚਲਾਏ ਜਾ ਰਹੇ ''ਕਲੀਨ ਪੰਜਾਬ ਮਿਸ਼ਨ'' ਅਤੇ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ 15 ਦਿਨਾਂ ਦਾ ਵਿਸ਼ੇਸ਼ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ | ਅਭਿਆਨ ਦੇ ਤੀਜੇ ਦਿਨ ਨਗਰ ਕੌਂਸਲ ਦੀਆਂ ਟੀਮਾਂ ਨੇ ਮਾਲ ਰੋਡ ਇਲਾਕੇ ਵਿਚ ਸਫ਼ਾਈ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ | ਇਸ ਮੌਕੇ ਨਗਰ ਕੌਂਸਲ ਦੇ ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ ਨੇ ਦੱਸਿਆ ਕਿ ਆਰ.ਐੱਸ.ਡੀ. ਕਾਲਜ ਤੋਂ ਗਣੇਸ਼ ਕਾਲੋਨੀ ਤੱਕ ਸੜਕ ਦੇ ਦੋਵੇਂ ਪਾਸਿਆਂ, ਡਿਵਾਈਡਰਾਂ, ਬਰਸਾਤੀ ਨਾਲਿਆਂ ਅਤੇ ਮਿੱਟੀ ਦੀ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਜਿੱਥੇ ਵੀ ਗੰਦਗੀ ਜਾਂ ਕੂੜਾ-ਕਰਕਟ ਮਿਲਦਾ ਹੈ | ਉਸ ਦੀ ਤੁਰੰਤ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਘਾਹ ਦੀ ਕਟਾਈ ਵੀ ਕਰਵਾਈ ਜਾ ਰਹੀ ਹੈ | ਵਾਰਡ ਨੰਬਰ -2 ਦੇ ਐੱਮ.ਸੀ ਦਵਿੰਦਰ ਸਿੰਘ ਪਹਿਲਵਾਨ ਅਤੇ ਸੁਖਪਾਲ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ 15 ਦਿਨ ਤੱਕ ਚੱਲੇਗੀ ਅਤੇ ਇਸ ਦੇ ਸਮਾਪਤ ਹੋਣ ਉਪਰੰਤ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਨਵਾਂ ਸਫ਼ਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਪੂਰੇ ਫ਼ਿਰੋਜ਼ਪੁਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ | ਸੁਖਪਾਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦਾ ਕੂੜਾ ਸੜਕਾਂ 'ਤੇ ਨਾ ਸੁੱਟਣ, ਸਗੋਂ ਨਗਰ ਕੌਂਸਲ ਦੇ ਕਰਮਚਾਰੀਆਂ ਜਾਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਨੂੰ ਹੀ ਦੇਣ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਇਸ ਸਮੇਂ ਉਨ੍ਹਾਂ ਦੇ ਨਾਲ ਸਫ਼ਾਈ ਕਰਮਚਾਰੀ ਵੀ ਹਾਜ਼ਰ ਸਨ | ਜਿਨ੍ਹਾਂ ਨੇ ਨਗਰ ਕੌਂਸਲ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ |
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਲੋਕਾਂ ਨੂੰ ਮਲੇਰੀਆ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਚੇਅਰਮੈਨ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਕਾਰਜਸ਼ੀਲ ਭਗਤੀ ਭਜਨ ਗਰੁੱਪ ਦੀ ਕਮਾਨ ਮੁੜ ਅਸ਼ੋਕ ਕੁਮਾਰ ਗਰਗ ਦੇ ਹੱਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।