03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਲਛਮਣ ਨਹਿਰ ਵਿਚ ਪਿਆ ਵੱਡਾ ਪਾੜ, ਹਜ਼ਾਰਾਂ ਏਕੜ ਫ਼ਸਲ ਮਾਰ ਹੇਠ

ਅਜੀਤ ਡੈਸਕ 13-06-2026
ਪੰਜੇ ਕੇ ਉਤਾੜ, 12 ਜੂਨ (ਪੱਪੂ ਸੰਧਾ)-ਮੰਡੀ ਪੰਜੇ ਕੇ ਉਤਾੜ ਤੋਂ ਕਰੀਬ ਤਿੰਨ ਕਿੱਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਮੇਘਾਂ ਪੰਜ ਗਰਾਈ ਹਿਥਾੜ (ਲਾੜੀਆਂ) ਵਿਖੇ ਲਛਮਣ ਨਹਿਰ ਵਿਚ 15-20 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਜਾਣ ਦੀ ਖ਼ਬਰ ਹੈ | ਨਹਿਰ ਵਿਚ ਪਏ ਪਾੜ ਕਰਕੇ ਲੋਕਾਂ ਵਿਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ | ਮੌਕੇ 'ਤੇ ਹਾਜ਼ਰ ਕਿਸਾਨਾਂ ਨੇ ਕਿਹਾ ਕਿ ਨਹਿਰ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਅਤੇ ਵਿਭਾਗ ਦੇ ਅਮਲੇ ਦੀ ਅਣਗਹਿਲੀ ਦਾ ਖ਼ਮਿਆਜ਼ਾ ਗ਼ਰੀਬ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਨਹਿਰ ਟੁੱਟਣ ਕਾਰਨ ਮੱਕੀ, ਪੁਦੀਨਾ, ਪਨੀਰੀ ਸਬਜ਼ੀਆਂ ਪਸ਼ੂਆਂ ਦਾ ਹਰਾ ਚਾਰਾ ਅਤੇ ਹੋਰ ਫ਼ਸਲਾਂ ਖ਼ਰਾਬ ਹੋ ਗਈਆਂ ਹਨ | ਕਿਸਾਨਾਂ ਨੇ ਦੱਸਿਆ ਹੈ ਕਿ ਇਹ ਨਹਿਰ ਪਹਿਲਾਂ ਵੀ ਇਕ ਜਗ੍ਹਾ ਤੋਂ ਨਹੀਂ ਕਾਫ਼ੀ ਜਗ੍ਹਾ ਦੇ ਉੱਤੇ ਟੁੱਟੀ ਹੋਈ ਹੈ | ਜਦੋਂ ਨਹਿਰ ਖ਼ਾਲੀ ਹੁੰਦੀ ਹੈ ਤਾਂ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ | ਓਧਰ ਇਸ ਸੰਬੰਧੀ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ 'ਚ ਕਾਨੂੰਨ ਵਿਵਸਥਾ ਅਤੇ ਬੇਰੁਜ਼ਗਾਰੀ ਖ਼ਿਲਾਫ਼ ਰਾਜਪਾਲ ਲਈ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਅਤੇ ਸਿਹਤ ਵਿਭਾਗ ਦਾ ਅੜੀਅਲ ਰਵੱਈਆ ਨਿੰਦਣਯੋਗ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।