05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰਾਧੇ ਸ਼ਾਮ ਸੇਵਾ ਸੰਘ ਵਲੋਂ ਅਰਦਾਸ ਕੀਰਤਨ ਅੱਜ

ਅਜੀਤ ਡੈਸਕ 30-05-2026
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਧੇ ਸ਼ਾਮ ਸੇਵਾ ਸੰਘ ਵਲੋਂ ਭੰਡਾਰੀਆਂ ਵਾਲੀ ਗਲੀ ਵਿਚ ਬਾਬਾ ਖਾਟੂ ਸ਼ਾਮ ਦਾ ਗਿਆਰਸ ਦਾ ਅਰਦਾਸ ਕੀਰਤਨ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਧੇ ਸ਼ਾਮ ਸੇਵਾ ਸੰਘ ਦੇ ਸੇਵਾਦਾਰ ਅਨਿਲ ਹਾਂਡਾ ਨੇ ਦੱਸਿਆ ਕਿ ਬਾਬਾ ਖਾਟੂ ਸ਼ਾਮ ਦੀ ਅਪਾਰ ਕਿਰਪਾ ਅਤੇ ਸ਼ਾਮ ਭਗਤਾਂ ਦੇ ਸਹਿਯੋਗ ਨਾਲ ਅੱਜ 30 ਮਈ ਨੂੰ ਰਾਤ 8 ਵਜੇ ਭੰਡਾਰੀਆਂ ਵਾਲੀ ਗਲੀ ਵਿਚ ਵਿਸ਼ਾਲ ਅਰਦਾਸ ਕੀਰਤਨ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਕੀਰਤਨ ਦੌਰਾਨ ਕਰਮ ਕੰਠ ਆਸ਼ੂ ਸ਼ਰਮਾ, ਮਾਸਟਰ ਜੋਗੀ, ਨਿਸ਼ਾ ਲੱਤਾਂ ਸ਼ਰਮਾ ਅਤੇ ਗੌਰਵ ਮਿਊਜ਼ੀਕਲ ਗਰੁੱਪ ਵਲੋਂ ਬਾਬਾ ਜੀ ਦੇ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਮਾਗਮ ਵਿਚ ਪਹੁੰਚ ਰਹੀ ਸੰਗਤ ਲਈ ਕੜੀ-ਚਾਵਲ ਦੇ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਲੋਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੌਕ ਡਰਿੱਲ ਦਾ ਆਯੋਜਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।