29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬੜੀ ਤੇਜ਼ੀ ਨਾਲ ਫੈਲ ਰਹੀ ਬੈਕਟੀਰੀਆ ਲੀਫ ਬਲਾਈਟ ’ਤੇ ਨਹੀਂ ਪੈ ਰਿਹਾ ਕਾਬੂ, ਕਿਸਾਨ ਚਿੰਤਤ

ਮਮਦੋਟ, (ਫ਼ਿਰੋਜ਼ਪੁਰ), 28 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਪਿਛਲੇ ਸਾਲ ਲਗਾਤਾਰ ਪਏ ਮੀਂਹ ਕਾਰਨ ਨਿਸਾਰੇ ਤੋਂ ਬਾਅਦ ਪੱਕਣ ਵੱਲ ਵਧ ਰਹੀ ਝੋਨੇ ਦੀ ਫ਼ਸਲ ਹਲਦੀ ਰੋਗ ਦਾ ਸ਼ਿਕਾਰ ਹੋ ਜਾਣ ਕਾਰਨ ਕਾਸ਼ਤਕਾਰ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਸਹਿਣਾ ਪਿਆ ਸੀ। ਇਸ ਵਾਰ ਰਾਜ ਵਿਚ ਬਹੁਤਾ ਮੀਂਹ ਨਹੀਂ ਪਿਆ, ਔੜ ਭਰੇ ਮੌਸਮ ਦੇ ਬਾਵਜੂਦ ਝੋਨੇ ਦੀ ਫ਼ਸਲ ਬਹੁਤ ਸੋਹਣੀ ’ਤੇ ਚੰਗਾ ਨਿਸਾਰਾ ਕਰ ਗਈ ਸੀ।

ਬੈਕਟੀਰੀਆ ਲੀਫ ਬਲਾਈਟ ਦੇ ਹਮਲੇ ਕਾਰਨ ਖ਼ਰਾਬ ਹੋਈ ਝੋਨੇ ਦੀ ਫ਼ਸਲ ਦਾ ਦ੍ਰਿਸ਼। ਤਸਵੀਰ-ਰਾਜਿੰਦਰ ਸਿੰਘ ਹਾਂਡਾ 29-09-2026
ਮਮਦੋਟ, (ਫ਼ਿਰੋਜ਼ਪੁਰ), 28 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਪਿਛਲੇ ਸਾਲ ਲਗਾਤਾਰ ਪਏ ਮੀਂਹ ਕਾਰਨ ਨਿਸਾਰੇ ਤੋਂ ਬਾਅਦ ਪੱਕਣ ਵੱਲ ਵਧ ਰਹੀ ਝੋਨੇ ਦੀ ਫ਼ਸਲ ਹਲਦੀ ਰੋਗ ਦਾ ਸ਼ਿਕਾਰ ਹੋ ਜਾਣ ਕਾਰਨ ਕਾਸ਼ਤਕਾਰ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਸਹਿਣਾ ਪਿਆ ਸੀ। ਇਸ ਵਾਰ ਰਾਜ ਵਿਚ ਬਹੁਤਾ ਮੀਂਹ ਨਹੀਂ ਪਿਆ, ਔੜ ਭਰੇ ਮੌਸਮ ਦੇ ਬਾਵਜੂਦ ਝੋਨੇ ਦੀ ਫ਼ਸਲ ਬਹੁਤ ਸੋਹਣੀ ’ਤੇ ਚੰਗਾ ਨਿਸਾਰਾ ਕਰ ਗਈ ਸੀ। ਖੇਤਾਂ ਵਿਚ ਲਹਿਰਾਉਂਦੀ ਤੇ ਤੰਦਰੁਸਤ ਫ਼ਸਲ ਵੇਖ ਕੇ ਕਿਸਾਨਾਂ ਨੂੰ ਇਸ ਵਾਰ ਚੰਗੇ ਝਾੜ ਦੀ ਉਮੀਦ ਸੀ ਪਰ ਪਿਛਲੇ ਹਫ਼ਤੇ ਡੇਢ ਹਫ਼ਤੇ ਜਦੋਂ ਤੋਂ ਮੌਸਮ ਹੁੰਮਸ ਭਰਿਆ ਬਣਿਆ ਹੈ। ਝੋਨੇ ਦੀ ਫ਼ਸਲ ’ਤੇ ਪੱਤੇ ਸੁਕਾਉਣ ਵਾਲੇ ਰੋਗ ਬੈਕਟੀਰੀਆ ਲੀਫ ਬਲਾਈਟ(ਬੀ.ਐਲ.ਬੀ.) ਦਾ ਹਮਲਾ ਸ਼ੁਰੂ ਹੋ ਗਿਆ ਹੈ। ਇਹ ਰੋਗ ਬੜ੍ਹੀ ਤੇਜ਼ੀ ਨਾਲ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ, ਇਕ ਦਿਨ ਕਿਸਾਨ ਦੇਖਦੇ ਹਨ ਕਿ ਖੇਤ ਦੀਆਂ ਕੁੱਝ ਦੌਗੀਆਂ ਅਤੇ ਪੱਤੇ ਪੀਲੇ ਦਿਖਾਈ ਦਿੰਦੇ ਹਨ ਤੇ ਅਗਲੇ ਕੁੱਝ ਦਿਨਾਂ ਵਿਚ ਹੀ ਪੂਰੇ ਖੇਤ ਦੇ ਪੱਤੇ ਪੀਲੇ ਦਿਖਾਈ ਦੇਣ ਲੱਗਦੇ ਹਨ। ਹਾਈਬ੍ਰਿਡ, ਗੈਰ ਪ੍ਰਵਾਨਿਤ ਜਾਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਝੋਨੇ ਦੀਆਂ ਕਿਸਮਾਂ ’ਤੇ ਇਸ ਰੋਗ ਦਾ ਹਮਲਾ ਸਭ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਪਿਛਲੇ ਸਾਲ ਹਲਦੀ ਰੋਗ ਤੇ ਇਸ ਸਾਲ ਵਿਚ ਪੱਤੇ ਸੁੱਕਣ ਵਾਲੇ ਰੋਗ ਦੇ ਹੋਏ ਹਮਲੇ ਕਾਰਨ ਆਰਥਿਕ ਨੁਕਸਾਨ ਹੋਣ ਦਾ ਡਰ ਸਤਾਅ ਰਿਹਾ ਹੈ। ਪੱਕਣ ਕਿਨਾਰੇ ਆਈ ਝੋਨੇ ਦੀ ਫ਼ਸਲ ’ਤੇ ਇਕਦਮ ਹੋਏ ਪੱਤੇ ਸੁਕਾਉਣ ਵਾਲੇ ਰੋਗ ਦੇ ਹਮਲੇ ਨੂੰ ਵੇਖ ਕੇ ਕਿਸਾਨ ਦੁਕਾਨਦਾਰਾਂ ਦੀ ਸਲਾਹ ਨਾਲ ਵੱਖ-ਵੱਖ ਤਰ੍ਹਾਂ ਦੀਆਂ ਉੱਲੀ ਨਾਸ਼ਕ ਤੇ ਪੱਤੇ ਦੇ ਰੋਗ ਰੋਕਣ ਵਾਲੀਆਂ ਦਵਾਈਆਂ ਦੇ ਛਿੜਕਾਅ ਕਰ ਰਹੇ ਹਨ ਪਰ ਇਸ ’ਤੇ ਕਾਬੂ ਪੈਦਾ ਨਜ਼ਰ ਨਹੀਂ ਆ ਰਿਹਾ। ਖੇਤੀ ਮਾਹਿਰਾਂ ਦੀ ਮੰਨੀਏ ਤਾਂ ਫ਼ਸਲ ਵਿਚ ਸਪਰੇਅ ਕਰਨ ਵਾਲੇ ਰੋਗ ਯੁਕਤ ਬੂਟਿਆਂ ਜਾਂ ਦੌਗੀਆ ਵਿਚੋਂ ਲੰਘ ਕੇ ਜਦੋਂ ਅਗਲੀ ਫ਼ਸਲ ਵਿਚ ਜਾਂਦੇ ਹਨ ਤਾਂ ਲਾਗ ਲੱਗਣ ਨਾਲ ਫੈਲਣ ਵਾਲਾ ਇਹ ਰੋਗ ਬੜੀ ਤੇਜ਼ੀ ਨਾਲ ਫੈਲਦਾ ਹੈ। ਇਸ ਲਈ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੇ ਪੱਤੇ ਸੁਕਾਉਣ ਵਾਲੇ ਇਸ ਰੋਗ ’ਤੇ ਕਾਬੂ ਪਾਉਣ ਲਈ ਖੇਤੀਬਾੜੀ ’ਤੇ ਪੌਦ ਰੋਗ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਸਿਫ਼ਾਰਸ਼ ਕੀਤੀਆਂ ਦਵਾਈਆਂ ਦੀ ਸਹੀ ਮਾਤਰਾ ’ਤੇ ਯੋਗ ਪਾਣੀ ਦੀ ਵਰਤੋਂ ਕਰਕੇ ਹੀ ਸਪਰੇਅ ਕਰੋ। ਸਪਰੇਅ ਕਰਨ ਸਮੇਂ ਰੋਗ ਯੁਕਤ ਬੂਟਿਆਂ ਵਿਚੋਂ ਲੰਘਣ ਤੋਂ ਗੁਰੇਜ਼ ਕਰੋ ਅਤੇ ਸਪਰੇਅ ਸ਼ਾਮ ਵੇਲੇ ਜਦੋਂ ਖੇਤ ਵਿਚ ਤਰੇਲ ਨਾ ਹੋਵੇ ਉਸ ਵਕਤ ਕਰੋ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਨੂੰ ਇਸ ਰੋਗ ਤੋਂ ਬਚਾਉਣ ਲਈ ਖੇਤ ਵਿਚ ਜ਼ਿਆਦਾ ਪਾਣੀ ਭਰ ਕੇ ਨਾ ਰੱਖੋ ਤੇ ਲੋੜ ਅਨੁਸਾਰ ਹੀ ਪਾਣੀ ਲਗਾਉ। ਇਲਾਕੇ ਦੇ ਕਿਸਾਨਾਂ ਦੀ ਮੰਗ ਹੈ ਕਿ ਪੱਕਣ ਕਿਨਾਰੇ ਆਈ ਝੋਨੇ ਫ਼ਸਲ ’ਤੇ ਪੱਤੇ ਸੁਕਾਉਣ ਵਾਲੇ ਰੋਗ ਦੇ ਹਮਲੇ ’ਤੇ ਕਾਬੂ ਪਾਉਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਬੰਧੀ ਪੌਦ ਰੋਗ ਮਾਹਿਰ ਤੁਰੰਤ ਸਲਾਹ ਜਾਰੀ ਕਰਨ ਤੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਅਧਿਕਾਰੀਆਂ ਦੀਆਂ ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਇਸ ਰੋਗ ਨਾਲ ਹੋਣ ਵਾਲੇ ਨੁਕਸਾਨ ਤੋਂ ਕਿਸਾਨੀ ਨੂ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਅੱਗੇ ਭਾਕਿਯੂ ਕ੍ਰਾਂਤੀਕਾਰੀ ਦਾ ਧਰਨਾ ਸ਼ੁਰੂ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼ - ਮਾਤਾ ਹਰਜਿੰਦਰ ਕੌਰ ਤਲਵੰਡੀ ਨਿਪਾਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।