29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭੋਗ ’ਤੇ ਵਿਸ਼ੇਸ਼ - ਮਾਤਾ ਹਰਜਿੰਦਰ ਕੌਰ ਤਲਵੰਡੀ ਨਿਪਾਲਾਂ

ਮੱਖੂ- ਬਹੁਤ ਹੀ ਸਾਊ ਤੇ ਮਿਲਾਪੜੇ ਸੁਭਾਅ ਦੇ ਮਾਲਕ ਹਰਜਿੰਦਰ ਕੌਰ ਪੁੱਤਰੀ ਸਵ. ਸਰੂਪ ਸਿੰਘ ਵਾਸੀ ਹਰਾਜ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਵਿਆਹ ਸਰਦਾਰ ਅਮਰੀਕ ਸਿੰਘ ਪੁੱਤਰ ਸਵ.

ਅਜੀਤ ਡੈਸਕ 29-09-2026
ਮੱਖੂ- ਬਹੁਤ ਹੀ ਸਾਊ ਤੇ ਮਿਲਾਪੜੇ ਸੁਭਾਅ ਦੇ ਮਾਲਕ ਹਰਜਿੰਦਰ ਕੌਰ ਪੁੱਤਰੀ ਸਵ.ਸਰੂਪ ਸਿੰਘ ਵਾਸੀ ਹਰਾਜ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਵਿਆਹ ਸਰਦਾਰ ਅਮਰੀਕ ਸਿੰਘ ਪੁੱਤਰ ਸਵ.ਦਿਆਲ ਸਿੰਘ ਵਾਸੀ ਪਿੰਡ ਤਲਵੰਡੀ ਨਿਪਾਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਹੋਇਆ। ਆਪ ਦੇ ਗ੍ਰਹਿ ਵਿਖੇ ਦੋ ਸਪੁੱਤਰੀਆਂ ਤੇ ਤਿੰਨ ਸਪੁੱਤਰ ਜਸਪਾਲ ਸਿੰਘ, ਦਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਜਨਮ ਲਿਆ। ਮਾਤਾ ਹਰਜਿੰਦਰ ਕੌਰ ਨੇ ਆਪਣੇ ਬੱਚਿਆਂ ਦੀ ਬਹੁਤ ਹੀ ਵਧੀਆ ਢੰਗ ਨਾਲ ਪਰਵਰਿਸ਼ ਕਰਦਿਆਂ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ। ਉਨ੍ਹਾਂ ਦੇ ਜੀਵਨ ਸਾਥੀ ਸਰਦਾਰ ਅਮਰੀਕ ਸਿੰਘ ਕਰੀਬ 1998 ਵਿਚ ਉਨ੍ਹਾਂ ਨੂੰ ਸਦੀਵੀਂ ਵਿਛੋੜਾ ਦੇ ਕੇ ਅਕਾਲ ਚਲਾਣਾ ਕਰ ਗਏ । ਇਸ ਤੋਂ ਬਾਅਦ ਮਾਤਾ ਜੀ ਨੇ ਹੌਸਲੇ ਤੇ ਹਿੰਮਤ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ। ਉਨ੍ਹਾਂ ਦੀ ਚੰਗੀ ਪਰਵਰਿਸ਼ ਤੇ ਸੰਸਕਾਰਾਂ ਦਾ ਹੀ ਨਤੀਜਾ ਹੈ ਕਿ ਵੱਡੇ ਸਪੁੱਤਰ ਜਸਪਾਲ ਸਿੰਘ ਨੇ ਰਾਜਨੀਤੀ ਵਿਚ ਆਪਣੀ ਵੱਖਰੀ ਪਛਾਣ ਬਣਾਉਂਦਿਆਂ ਪਿੰਡ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਈਆਂ ਤੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਜੋਂ ਆਪਣੀ ਭੂਮਿਕਾ ਨਿਭਾਅ ਰਹੇ ਹਨ। ਦੂਜੇ ਸਪੁੱਤਰ ਗੁਰਵਿੰਦਰ ਸਿੰਘ ਨੇ ਵੀ ਸਮਾਜ ਵਿਚ ਆਪਣਾ ਵਧੀਆ ਮੁਕਾਮ ਹਾਸਲ ਕੀਤਾ ਹੋਇਆ ਹੈ। ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਦਾ 2024 ਵਿਚ ਦਿਹਾਂਤ ਹੋ ਗਿਆ ਸੀ ਜਿਸ ਦਾ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ। ਮਾਤਾ ਹਰਜਿੰਦਰ ਕੌਰ ਨੇ ਆਪਣੇ ਜੀਵਨ ਦੇ ਆਖ਼ਰੀ ਸਮੇਂ ਆਪਣੇ ਪੋਤਰੇ ਲਵਪ੍ਰੀਤ ਸਿੰਘ ਕੋਲ ਆਸਟ੍ਰੇਲੀਆ ਦੀ ਧਰਤੀ ’ਤੇ ਆਖ਼ਰੀ ਸੁਆਸ ਲਏ, ਪਰਿਵਾਰ ਤੇ ਸਨੇਹੀਆਂ ਨੂੰ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ, ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿਚ ਸੋਗ ਦੀ ਲਹਿਰ ਹੈ। ਮਾਤਾ ਜੀ ਦੀ ਯਾਦ ਵਿਚ ਰੱਖੇ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 29 ਸਤੰਬਰ, ਦਿਨ ਮੰਗਲਵਾਰ ਨੂੰ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਹੋਵੇਗੀ। - ਕੁਲਵਿੰਦਰ ਸਿੰਘ ਮੱਖੂ
ਪਿਛਲੀ ਖ਼ਬਰ ਬੜੀ ਤੇਜ਼ੀ ਨਾਲ ਫੈਲ ਰਹੀ ਬੈਕਟੀਰੀਆ ਲੀਫ ਬਲਾਈਟ ’ਤੇ ਨਹੀਂ ਪੈ ਰਿਹਾ ਕਾਬੂ, ਕਿਸਾਨ ਚਿੰਤਤ ਅਗਲੀ ਖ਼ਬਰ ਵਿਸ਼ਵ ਓਜ਼ੋਨ ਦਿਵਸ ਮੌਕੇ ਰਾਸ਼ਟਰੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।