ਉੱਤਰਾਖੰਡ, 29 ਸਤੰਬਰ- ਉੱਤਰਾਖੰਡ ਵਿਚ ਪਿਛਲੇ ਕੁਝ ਦਿਨ੍ਹਾਂ ਤੋਂ ਜਾਰੀ ਬਾਰਿਸ਼ ਦਾ ਦੌਰ ਹੁਣ ਘੱਟ ਹੋਣ ਲੱਗਾ ਹੈ ਅਤੇ ਮੌਸਮ ਵਿਚ ਸੁਧਾਰ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਚਾਰਧਾਮ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਹੈ। ਯਾਤਰੀ ਹੁਣ ਦਰਸ਼ਨ ਲਈ ਰਵਾਨਾ ਹੋ ਸਕਦੇ ਹਨ।
ਮੌਸਮ ਵਿਚ ਸੁਧਾਰ ਨਾਲ ਸੜਕਾਂ ਅਤੇ ਯਾਤਰਾ ਮਾਰਗਾਂ ’ਤੇ ਆਵਾਜਾਈ ਵੀ ਆਮ ਹੋਣ ਦੀ ਉਮੀਦ ਹੈ। ਪ੍ਰਸ਼ਾਸਨ ਵਲੋਂ ਯਾਤਰੀਆਂ ਨੂੰ ਸਾਵਧਾਨੀ ਵਰਤਣ ਅਤੇ ਮੌਸਮ ਨਾਲ ਜੁੜੀਆਂ ਤਾਜ਼ਾ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਯਾਤਰਾ ਦੌਰਾਨ ਸੁਰੱਖਿਆ ਨੂੰ ਤਰਜੀਹ ਦੇਣ ਲਈ ਪ੍ਰਬੰਧ ਵੀ ਕੀਤੇ ਗਏ ਹਨ।