29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭਾਜਪਾ ਸਰਕਾਰ ਆਉਣ ’ਤੇ 4 ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦਾ ਦਾਅਵਾ

ਜ਼ੀਰਾ, 28 ਸਤੰਬਰ (ਪ੍ਰਤਾਪ ਸਿੰਘ ਹੀਰਾ)- ਭਾਰਤੀ ਜਨਤਾ ਪਾਰਟੀ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਜ਼ੀਰਾ ਪਹੁੰਚਣ ’ਤੇ ਪਾਰਟੀ ਵਰਕਰਾਂ ਤੇ ਸਥਾਨਕ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਮੱਖੂ ਰੋਡ ਸਥਿਤ ਹਰਬੀਰ ਪੈਟਰੋਲ ਪੰਪ ਨੇੜੇ ਜ਼ਿਲ੍ਹਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਯੂਥ ਆਗੂ ਇੰਦਰਬੀਰ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਸੈਂਕੜੇ ਭਾਜਪਾ ਕਾਰਕੁਨਾਂ ਨੇ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ।

ਅਜੀਤ ਡੈਸਕ 29-09-2026
ਜ਼ੀਰਾ, 28 ਸਤੰਬਰ (ਪ੍ਰਤਾਪ ਸਿੰਘ ਹੀਰਾ)- ਭਾਰਤੀ ਜਨਤਾ ਪਾਰਟੀ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਜ਼ੀਰਾ ਪਹੁੰਚਣ ’ਤੇ ਪਾਰਟੀ ਵਰਕਰਾਂ ਤੇ ਸਥਾਨਕ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਮੱਖੂ ਰੋਡ ਸਥਿਤ ਹਰਬੀਰ ਪੈਟਰੋਲ ਪੰਪ ਨੇੜੇ ਜ਼ਿਲ੍ਹਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਯੂਥ ਆਗੂ ਇੰਦਰਬੀਰ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਸੈਂਕੜੇ ਭਾਜਪਾ ਕਾਰਕੁਨਾਂ ਨੇ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਯਾਤਰਾ ਪੰਜਾਬ ਦੀਆਂ ਲੱਖਾਂ ਦੁਖੀ ਮਾਵਾਂ ਦਾ ਦਰਦ ਲੈ ਕੇ ਲੋਕਾਂ ਦੀ ਕਚਹਿਰੀ ਵਿਚ ਆਈ ਹੈ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਲੈ ਕੇ ਪਹੁੰਚੇ ਹਨ। ਸ. ਸੰਧੂ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਮਹਿਜ਼ ਚਾਰ ਮਹੀਨਿਆਂ ਦੇ ਅੰਦਰ-ਅੰਦਰ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰ ਦਿੱਤਾ ਜਾਵੇਗਾ। ਯਾਤਰਾ ਇੰਚਾਰਜ ਕਰਨਵੀਰ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੀਤੇ ਦਿਨੀਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਖ਼ੁਦ ਮੰਨਿਆ ਸੀ ਕਿ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਵਿਚੋਂ ਪੰਜ ਮਹੀਨਿਆਂ ਅੰਦਰ ਇਕ ਕੁਇੰਟਲ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਕਾਰਨ ਲੱਖਾਂ ਮਾਵਾਂ ਦੇ ਪੁੱਤ ਖੁੱਸ ਚੁੱਕੇ ਹਨ। ਇਸ ਦੌਰਾਨ ਮਨਜੀਤ ਸਿੰਘ ਰਾਏ ਨੇ ਸੂਬਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਸ਼ਤਿਹਾਰਾਂ ਦੇ ਸਿਰ ’ਤੇ ਚੱਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਨਸ਼ੇ ਘਟਣ ਦੀ ਬਜਾਏ ਹੋਰ ਵਧ ਗਏ ਹਨ। ਜ਼ਿਲ੍ਹਾ ਇੰਚਾਰਜ ਅਵਤਾਰ ਸਿੰਘ ਜ਼ੀਰਾ ਨੇ ਆਏ ਹੋਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਬਜੀਤ ਸਿੰਘ ਬੋਬੀ ਬਾਠ ਜ਼ਿਲ੍ਹਾ ਪ੍ਰਧਾਨ, ਅਨੂਪ ਸਿੰਘ ਭੁੱਲਰ, ਵਿਜੇ ਸ਼ਰਮਾ ਜ਼ਿਲ੍ਹਾ ਸਹਿ ਇੰਚਾਰਜ, ਸੂਰਜ ਭਾਰਤਵਾਜ, ਵਿੱਕੀ ਸੂਦ ਸ਼ਹਿਰੀ ਮੰਡਲ ਪ੍ਰਧਾਨ, ਜਸਵਿੰਦਰ ਸਿੰਘ ਸ਼ਹੀਦ ਦਿਹਾਤੀ ਮੰਡਲ ਪ੍ਰਧਾਨ, ਕਾਰਜ ਸਿੰਘ ਆਹਲਾ ਮੰਡਲ ਪ੍ਰਧਾਨ ਮੱਖੂ, ਚੰਦ ਸਿੰਘ ਕੱਚਰਭੰਨ, ਮਨਜੀਤ ਸਿੰਘ ਫੇਰੋਕੇ, ਪ੍ਰਤਾਪ ਸਿੰਘ ਚੱਬਾ, ਜਗਜੀਤ ਸਿੰਘ ਫੇਰੋਕੇ,ਬਲਦੇਵ ਸਿੰਘ ਸਰਹਾਲੀ, ਪਵਨ ਬਾਂਸਲ ਸਾਬਕਾ ਵਾਈਸ ਪ੍ਰਧਾਨ ਮਾਰਕੀਟ ਕਮੇਟੀ, ਬਲਕਾਰ ਸਿੰਘ ਨੂਰਪੁਰ, ਨਛੱਤਰ ਸਿੰਘ ਝੰਡਾ ਬੱਗਾ, ਜਸਵਿੰਦਰ ਸਿੰਘ ਢੰਡੀਆਂ, ਧਰਮ ਸਿੰਘ ਸਾਧੂਵਾਲਾ, ਗੁਰਨਾਮ ਸਿੰਘ ਬਹਿਕ ਗੁੱਜਰਾਂ, ਪਰਮਜੀਤ ਸਿੰਘ ਐੱਸ.ਸੀ. ਵਿੰਗ, ਕੈਪਟਨ ਸਵਰਨ ਸਿੰਘ ਸ਼ਾਹ ਵਾਲਾ, ਲਖਵਿੰਦਰ ਸਿੰਘ ਵਾੜਾ ਪੋਹਵਿੰਡ, ਸੁਖਚੈਨ ਸਿੰਘ ਫੇਰੋਕੇ, ਸਰਬਜੀਤ ਸਿੰਘ ਪੱਧਰੀ, ਮੰਨੂੰ ਘੁਰਕੀ ਯੁਵਾ ਮੋਰਚਾ ਪ੍ਰਧਾਨ, ਹਰਭਿੰਦਰ ਸਿੰਘ ਭਿੰਦਾ ਸਰਕਲ ਪ੍ਰਧਾਨ ਮਹੀਆਂ ਵਾਲਾ, ਚਮਕੌਰ ਸਿੰਘ ਰੰਧਾਵਾ, ਸੰਦੀਪ ਸਚਦੇਵਾ, ਗੁਰਪ੍ਰੀਤ ਸਿੰਘ ਮਾਛੀਕੇ, ਸੁਖਦੇਵ ਸਿੰਘ ਸਰਪੰਚ, ਜਰਨੈਲ ਸਿੰਘ ਫੇਰੋਕੇ, ਹਰਦੀਪ ਸਿੰਘ ਸ਼ੀਂਹਾਪਾੜੀ, ਐਡਵੋਕੇਟ ਤਰਨ ਝੱਟਾ ਬੁੱਧੀਜੀਵੀ ਸੈੱਲ, ਜਤਿਨ ਸ਼ਰਮਾ, ਪਰਮਜੀਤ ਸਿੰਘ ਰੱਖੜਾ, ਪਵਨ ਸੇਠੀ, ਸੁਭਾਸ਼ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ‘‘ ਸਵੱਛਤਾ ਹੀ ਸੇਵਾ 2026’’ ਅਧੀਨ ਡੀਜ਼ਲ ਸ਼ੈੱਡ ਲੁਧਿਆਣਾ ਦੀ ‘‘ਕਬਾੜ ਤੋਂ ਜੁਗਾੜ’’ ਪਹਿਲਕਦਮੀ ਅਗਲੀ ਖ਼ਬਰ ਦੇਸ਼ ਭਰ ’ਚ ਵੋਟਾਂ ਦੀ ਕਥਿਤ ਧਾਂਦਲੀ ਵਿਰੁੱਧ ਕਾਂਗਰਸੀਆਂ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।