23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਿੰਡ ਝੰਡਾ ਬੱਗਾ ਪੁਰਾਣਾ ਵਿਚ ਕਿਸਾਨ ਦੇ ਤਿੰਨ ਪਸ਼ੂਆਂ ਦੀ ਭੇਤ ਭਰੀ ਹਾਲਤ 'ਚ ਹੋਈ ਮੌਤ

ਅਜੀਤ ਡੈਸਕ 01-04-2026
ਜ਼ੀਰਾ, 31 ਮਾਰਚ(ਪ੍ਰਤਾਪ ਸਿੰਘ ਹੀਰਾ)-ਨਜ਼ਦੀਕੀ ਪਿੰਡ ਝੰਡਾ ਬੱਗਾ ਪੁਰਾਣਾ ਵਿਚ ਬੀਤੀ ਰਾਤ ਇੱਕ ਕਿਸਾਨ ਦੇ ਤਿੰਨ ਪਸ਼ੂਆਂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖਬਰ ਹੈ | ਮਿਲੀ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ ਪੁੱਤਰ ਜੱਜਬੀਰ ਸਿੰਘ ਨੇ ਬੀਤੇ ਕੱਲ ਪਿੰਡ ਦੀ ਡੇਅਰੀ ਤੋਂ ਫੀਡ ਲਿਆ ਕੇ ਪਸ਼ੂਆਂ ਨੂੰ ਤੂੜੀ ਵਿਚ ਰਲਾ ਕੇ ਦਿੱਤੀ ਸੀ | ਜਦੋਂ ਅਚਨਚੇਤ ਰਾਤ 1 ਵਜੇ ਭੁਪਿੰਦਰ ਸਿੰਘ ਨੇ ਉੱਠ ਕੇ ਦੇਖਿਆ ਤਾਂ ਸਾਰੇ ਪਸ਼ੂ ਤੜਫ਼ ਰਹੇ ਸਨ | ਇਸ ਦੌਰਾਨ ਦੋ ਮੱਝਾਂ ਅਤੇ ਇਕ ਵੱਛੀ ਦੀ ਮੌਤ ਹੋ ਗਈ ਜਦੋਂ ਕਿ ਇਕ ਵੱਛੀ ਅਤੇ ਇਕ ਕੱਟੇ ਨੂੰ ਬਚਾ ਲਿਆ ਗਿਆ | ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਚਾਰੇ ਵਿਚ ਕੋਈ ਜ਼ਹਿਰੀਲੀ ਚੀਜ਼ ਆਉਣ ਜਾਂ ਕਿਸੇ ਭਿਆਨਕ ਇਨਫੈਕਸ਼ਨ ਕਾਰਨ ਇਹ ਭਾਣਾ ਵਾਪਰਿਆ ਹੈ | ਪਿੰਡ ਦੇ ਸਰਪੰਚ ਅੰਮਿ੍ਤਪਾਲ ਸਿੰਘ ਮਨੇਸ, ਜਗਤਾਰ ਸਿੰਘ ਮਨੇਸ ਨੰਬਰਦਾਰ, ਕਿਸਾਨ ਆਗੂ ਲਵਪ੍ਰੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਸਰਕਾਰ ਤੋਂ ਬਣਦੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਪਰਿਵਾਰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ | ਪੀੜਤ ਕਿਸਾਨ ਨੇ ਦੱਸਿਆ ਕਿ ਉਸ ਨੇ ਇਕ ਮੱਝ ਤਾਂ 20 ਦਿਨ ਪਹਿਲਾਂ ਹੀ ਇਕ ਲੱਖ ਰੁਪਏ ਦੀ ਖ਼ਰੀਦੀ ਸੀ ਅਤੇ ਘਰ ਦਾ ਗੁਜ਼ਾਰਾ ਇਨ੍ਹਾਂ ਪਸ਼ੂਆਂ ਦੇ ਦੁੱਧ 'ਤੇ ਹੀ ਨਿਰਭਰ ਸੀ | ਪਸ਼ੂਆਂ ਦੀ ਮੌਤ ਨਾਲ ਉਸ ਦਾ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਇਸ ਦੌਰਾਨ ਪਸ਼ੂ ਹਸਪਤਾਲ ਜੀਰਾ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪਸ਼ੂਆਂ ਦਾ ਪੋਸਟ ਮਾਰਟਮ ਕੀਤਾ ਗਿਆ | ਇਸ ਘਟਨਾ ਨਾਲ ਇਲਾਕੇ ਦੇ ਹੋਰ ਪਸ਼ੂ ਪਾਲਕਾਂ ਵਿਚ ਵੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵਾਰਡ ਨੰਬਰ-1 'ਚ ਨਵੀਆਂ ਸਟਰੀਟ ਲਾਈਟਾਂ ਦਾ ਪ੍ਰੋਜੈਕਟ ਮੁਕੰਮਲ ਕਰਵਾਇਆ ਅਗਲੀ ਖ਼ਬਰ ਫਿਰੋਜ਼ਪੁਰ 'ਚ ਭਾਰੀ ਗੜੇ੍ਹਮਾਰੀ, ਖੇਤਾਂ 'ਚ ਖੜ੍ਹੀ ਕਣਕ, ਹਰਾ ਚਾਰਾ ਅਤੇ ਪੰਛੀਆਂ ਦੇ ਆਲ੍ਹਣੇ ਵੀ ਨੁਕਸਾਨੇ ਗਏ • ਖਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।