23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵਾਰਡ ਨੰਬਰ-1 'ਚ ਨਵੀਆਂ ਸਟਰੀਟ ਲਾਈਟਾਂ ਦਾ ਪ੍ਰੋਜੈਕਟ ਮੁਕੰਮਲ ਕਰਵਾਇਆ

ਅਜੀਤ ਡੈਸਕ 01-04-2026
ਫਿਰੋਜ਼ਪੁਰ, 31 ਮਾਰਚ(ਸੁਖਵਿੰਦਰ ਸਿੰਘ)-ਖੇਤਰ ਦੇ ਵਿਕਾਸ ਲਈ ਕੀਤੇ ਵਾਅਦਿਆਂ ਨੂੰ ਨਿਭਾਉਂਦੇ ਹੋਏ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਵਾਰਡ ਨੰਬਰ 1 ਵਿਚ ਸਥਿਤ ਬਾਬਾ ਜੱਸਾ ਦੇ ਡੇਰੇ ਵਾਲੀ ਸੜਕ 'ਤੇ ਨਵੀਆਂ ਸਟਰੀਟ ਲਾਈਟਾਂ ਦਾ ਪ੍ਰੋਜੈਕਟ ਮੁਕੰਮਲ ਕਰਵਾਇਆ ਗਿਆ ਹੈ | ਇਸ ਪ੍ਰੋਜੈਕਟ ਤਹਿਤ ਅਲੀ ਕੇ ਰੋਡ ਤੋਂ ਹਬੀਬ ਕੇ ਰੋਡ ਤੱਕ ਪੂਰੇ ਰਸਤੇ 'ਤੇ ਨਵੇਂ ਬਿਜਲੀ ਦੇ ਖੰਭੇ ਲਗਾ ਕੇ ਇਲਾਕੇ ਨੂੰ ਰੌਸ਼ਨ ਕੀਤਾ ਗਿਆ ਹੈ | ਲਗਭਗ 4 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਪ੍ਰੋਜੈਕਟ ਨਾਲ ਹੁਣ ਰਾਤ ਸਮੇਂ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਇਲਾਕਾ ਵਾਸੀਆਂ ਅਨੁਸਾਰ ਇਸ ਸੜਕ 'ਤੇ ਲੰਮੇ ਸਮੇਂ ਤੋਂ ਹਨੇਰਾ ਰਹਿਣ ਕਾਰਨ ਆਉਣ-ਜਾਣ ਵਿਚ ਕਾਫੀ ਦਿੱਕਤਾਂ ਪੈਦਾ ਹੋ ਰਹੀਆਂ ਸਨ | ਨਵੀਆਂ ਸਟਰੀਟ ਲਾਈਟਾਂ ਲੱਗਣ ਨਾਲ ਨਾ ਸਿਰਫ਼ ਰਾਤ ਦਾ ਸਫ਼ਰ ਆਸਾਨ ਹੋਇਆ ਹੈ, ਸਗੋਂ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਹੋਏ ਹਨ | ਸਥਾਨਕ ਨਿਵਾਸੀਆਂ ਗੁਰਭੇਜ ਸਿੰਘ, ਦਲਜਿੰਦਰ ਸਿੰਘ, ਲਖਬੀਰ ਸਿੰਘ, ਰਣਜੀਤ ਸਿੰਘ, ਨਰਵੈਰ ਸਿੰਘ ਅਤੇ ਬਖ਼ਸ਼ੀਸ਼ ਸਿੰਘ ਨੇ ਖ਼ੁਸ਼ੀ ਜਤਾਉਂਦੇ ਕਿਹਾ ਕਿ ਹੁਣ ਇਲਾਕੇ ਵਿਚ ਹਨੇਰਾ ਦੂਰ ਹੋ ਗਿਆ ਹੈ ਅਤੇ ਲੁੱਟ-ਖੋਹ ਵਰਗੀਆਂ ਘਟਨਾਵਾਂ ਵਿਚ ਵੀ ਕਮੀ ਆਵੇਗੀ | ਉਹਨਾਂ ਦੱਸਿਆ ਕਿ ਕੰਬੋਜ ਨਗਰ ਵਿਚ ਸਥਿਤ ਬਾਬਾ ਜੱਸਾ ਦੇ ਡੇਰੇ 'ਚ ਵੱਡੇ ਧਾਰਮਿਕ ਸਮਾਗਮ ਹੁੰਦੇ ਹਨ ਜਿੱਥੇ ਹਜ਼ਾਰਾਂ ਸ਼ਰਧਾਲੂ ਪਹੁੰਚਦੇ ਹਨ | ਪਹਿਲਾਂ ਅੰਧੇਰੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜੋ ਹੁਣ ਇਸ ਪ੍ਰੋਜੈਕਟ ਨਾਲ ਦੂਰ ਹੋ ਗਈਆਂ ਹਨ | ਇਸ ਮੌਕੇ 'ਤੇ ਨਗਰ ਕੌਂਸਲ ਪ੍ਰਧਾਨ ਰੋਹਿਤ ਉਰਫ਼ ਰਿੰਕੂ ਗਰੋਵਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪਰੀਸ਼ਦ ਮੈਂਬਰ ਬਲਵੀਰ ਸਿੰਘ ਬਾਠ, ਬਲਾਕ ਸਮਿਤੀ ਮੈਂਬਰ ਦਲਜਿੰਦਰ ਸਿੰਘ, ਗੁਰਭੇਜ ਸਿੰਘ, ਲਖਬੀਰ ਸਿੰਘ, ਗੁਰਦੇਵ ਸਿੰਘ, ਕਿਸਾਨ ਸੈੱਲ ਪ੍ਰਧਾਨ ਗੁਰਨੈਬ ਸਿੰਘ, ਐਡਵੋਕੇਟ ਰਜਨੀਸ਼ ਸੋਢੀ, ਯੂਥ ਆਗੂ ਯਾਕੂਬ ਭੱਟੀ, ਵਿਜੈ ਗੋਰੀਆ, ਸਰਪੰਚ ਜਿੰਦਰ ਸਿੰਘ, ਮਲਕੀਤ ਸਿੰਘ, ਸਰਪੰਚ ਸੁਰਜੀਤ ਸਿੰਘ, ਰੁਪਿੰਦਰ ਸਿੰਘ, ਰਵੀ ਤਿਆਲ, ਰਾਜਾ ਪ੍ਰਧਾਨ, ਸਰਵਨ ਸਿੰਘ ਨੰਬਰਦਾਰ ਅਤੇ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਵਲੋਂ ਜਬਰੀ ਥੋਪੇ ਟੈੱਟ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਐਲਾਨ ਅਗਲੀ ਖ਼ਬਰ ਪਿੰਡ ਝੰਡਾ ਬੱਗਾ ਪੁਰਾਣਾ ਵਿਚ ਕਿਸਾਨ ਦੇ ਤਿੰਨ ਪਸ਼ੂਆਂ ਦੀ ਭੇਤ ਭਰੀ ਹਾਲਤ 'ਚ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।