15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੜਕ ਹਾਦਸੇ 'ਚ ਬੱਚੀ ਸਮੇਤ 4 ਜਣੇ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 29-03-2026
ਬਠਿੰਡਾ, 28 ਮਾਰਚ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਮੁਲਤਾਨੀਆ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਅਚਾਨਕ ਸਾਹਮਣੇ ਤੋਂ ਆ ਰਹੇ ਇਕ ਅਵਾਰਾ ਪਸ਼ੂ ਨਾਲ ਟਕਰਾ ਕੇ ਗੰਭੀਰ ਜ਼ਖ਼ਮੀ ਹੋ ਗਿਆ¢ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ ਐਬੂਲੈਂਸ ਟੀਮ ਸਮੇਤ ਪਹੁੰਚੇ ਅਤੇ ਜ਼ਖਮੀ ਮੋਟਰਸਾਈਕਲ ਸਵਾਰ ਸਤਨਾਮ ਸਿੰਘ ਵਾਸੀ ਮੁਲਤਾਨੀਆ ਪਿੰਡ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ | ਇਸ ਤੋਂ ਇਲਾਵਾ ਸਥਾਨਕ ਨੈਸ਼ਨਲ ਕਲੋਨੀ ਦੇ ਗੁਰਦੁਆਰਾ ਸਾਹਿਬ ਨੇੜੇ ਇਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਇਕੋ ਪਰਿਵਾਰਿਕ ਮੈਂਬਰ ਬੱਚੀ ਸਮੇਤ ਤਿੰਨ ਮੈਂਬਰ ਗੰਭੀਰ ਜ਼ਖਮੀ ਹੋ ਗਏ¢ ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਵਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ¢ ਜ਼ਖਮੀਆਂ ਵਿਚ ਇਕ ਪਰਿਵਾਰ ਦੇ ਮੈਂਬਰ ਮਨਜੀਤ ਸਿੰਘ (30), ਸੋਨੀਆ ਕੌਰ (ਪਤਨੀ ਮਨਜੀਤ ਸਿੰਘ), ਏਕਮਜੋਤ ਕੌਰ (5) ਪੁੱਤਰੀ ਮਨਜੀਤ ਸਿੰਘ ਵਾਸੀ ਨੈਸ਼ਨਲ ਕਲੋਨੀ ਰਹਿਣ ਵਾਲੇ ਹਨ |

ਪਿਛਲੀ ਖ਼ਬਰ ਪਿੰਡ ਰਟੌਲ ਬੇਟ ਦੇ ਨੌਜਵਾਨ ਦੀ ਆਬੂਧਾਬੀ ਵਿਚ ਕਰੰਟ ਲੱਗਣ ਨਾਲ ਮੌਤ ਅਗਲੀ ਖ਼ਬਰ ਪਾਣੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੇ ਰਾਮਪੁਰਾ-ਮੌੜ ਰੋਡ ਕੀਤਾ ਜਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।