15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਅਜੀਤ ਡੈਸਕ 29-03-2026
ਮੰਡੀ ਲਾਧੂਕਾ, 28 ਮਾਰਚ (ਰਾਕੇਸ਼ ਛਾਬੜਾ)-ਮੰਡੀ ਦੇ ਸਾਬਕਾ ਸਰਪੰਚ ਦੇ ਘਰ ਦੇ ਬਾਹਰੋਂ ਮੋਟਰ ਸਾਈਕਲ ਚੋਰੀ ਹੋਣ ਦੀ ਸੂਚਨਾ ਹੈ | ਮੰਡੀ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਰੋਮੀ ਦੇ ਭਰਾ ਸੁਰਿੰਦਰ ਸਿੰਘ ਕਾਠਪਾਲ ਨੇ ਦੱਸਿਆ ਹੈ ਉਨ੍ਹਾਂ ਨੇ ਘਰ ਦੇ ਬਾਹਰ ਮੋਟਰ ਸਾਈਕਲ 100 ਸੀ ਸੀ ਬਲੈਕ ਬਜਾਜ ਜਿਸ ਦਾ ਨੰਬਰ ਪੀ ਬੀ 30 ਐਕਸ 5498 ਹੈ, ਖੜ੍ਹਾ ਕੀਤਾ ਸੀ | ਕੁੱਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਵੇਖਿਆ ਤਾਂ ਮੋਟਰਸਾਈਕਲ ਆਪਣੀ ਜਗ੍ਹਾ 'ਤੋਂ ਗ਼ਾਇਬ ਸੀ, ਇਸ ਮੋਟਰ ਸਾਈਕਲ ਦੀ ਉਨ੍ਹਾਂ ਨੇ ਕਾਫ਼ੀ ਭਾਲ ਕੀਤੀ ਪਰ ਨਹੀਂ ਮਿਲਿਆ, ਲਿਹਾਜ਼ਾ ਇਸ ਮੋਟਰਸਾਈਕਲ ਦੇ ਚੋਰੀ ਹੋਣ ਦੀ ਸੂਚਨਾ ਮੰਡੀ ਦੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਦੇ ਦਿੱਤੀ ਗਈ ਹੈ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਦੇ ਖ਼ਿਲਾਫ਼ ਕਾਰਵਾਈ ਕਰਕੇ ਮੋਟਰਸਾਈਕਲ ਬਰਾਮਦ ਕੀਤੇ ਜਾਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਸਰਕਾਰੀ ਸਕੂਲ ਕੁੰਡਲ ਦਾ ਨਤੀਜਾ ਐਲਾਨਿਆ ਗਿਆ ਅਗਲੀ ਖ਼ਬਰ ਹਲਕਾ ਇੰਚਾਰਜ ਨਾਰੰਗ ਨੇ ਪਿੰਡ ਤੇਲੂਪੁਰਾ ਵਿਖੇ ਕੀਤੀ ਸੰਵਾਦ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।